ਤਿਉਹਾਰਾ ਮੌਕੇ ਸ਼ਰਾਗਤੀ ਅਨਸਰਾਂ ਤੇ ਰੱਖੀ ਜਾ ਰਹੀ ਹੈ ਤਿੱਖੀ ਨਜਰ: ਨਿਸ਼ਾਨ ਸਿੰਘ

ਰਾਜਪੁਰਾ,13 ਅਕਤੂਬਰ (ਹਿਮਾਂਸ਼ੂ ਹੈਰੀ):ਐਸ.ਐਸ.ਪੀ ਪਟਿਆਲਾ ਵਰੁਨ ਸ਼ਰਮਾ ਆਈ.ਪੀ.ਐਸ ਅਤੇ ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਵਾਲੀ ਦੇ ਤਿਉਹਾਰ ਨੂੰ ਮੱਦੇ ਨਜਰ ਰੱਖਦੇ ਹੋਏ ਵੱਖ ਵੱਖ ਥਾਵਾਂ ਤੇ ਸ਼ਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਹੋਲਦਾਰ ਜਗਜੀਤ ਸਿੰਘ ਪੁਲਿਸ ਚੋਕੀ ਕੇ.ਐਸ.ਐਮ ਰਾਜਪੁਰਾ ਸਮੇਤ ਪੁਲਿਸ ਪਾਰਟੀ ਨਿਉ ਅੰਡਰ ਬ੍ਰਿਜ ਰੋਡ ਦੇ ਟੀ ਪੁਆਇਟ ਜੈਸਪਰ ਸਕੂਲ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ਾਮੀ ਤਕਰੀਬਨ 4 ਵਜੇ ਇੱਕ ਮੋਨਾ ਵਿਅੱਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਪਿੱਛੇ ਵੱਲ ਨੂੰ ਮੁੜਨ ਲੱਗਾ, ਜਿਸਨੂੰ ਹੋਲਦਾਰ ਨੇ ਸ਼ੱਕ ਦੀ ਬਿਨ੍ਹਾਹ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਤੇ ਜਿਸਨੇ ਆਪਣਾ ਨਾਲ ਕਮਲ ਕੁਮਾਰ ਪੁੱਤਰ ਹਰਫੂਲ ਸਿੰਘ ਵਾਸੀ ਮੋਹਨ ਨਗਰ ਨੇੜੇ ਅਗਰਸੈਨ ਚੌਂਕ ਕੁਰਕਸ਼ੇਤਰ,ਹਾਲ ਵਾਸੀ ਕਿਰਾਏਦਾਰ ਧਰਮਪੁਰਾ ਕਲੌਨੀ ਪੁਰਾਣਾ ਰਾਜਪੁਰਾ ਜਿਲਾਂ ਪਟਿਆਲਾ ਦਸਿਆ ਜਦੋਂ ਉਸਦੇ ਹੱਥ ਵਿਚ ਫੜੇ ਕਾਲੇ ਰੰਗ ਦੇ ਲਿਫਾਫਾ ਨੂੰ ਖੋਲ ਕੇ ਚੈੱਕ ਕੀਤਾ ਤਾ ਜਿਸ ਵਿਚੋ 200 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸਤੋਂ ਬਾਅਦ ਪੁਲਿਸ ਵਲੋਂ ਉਸਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ।