ਐਡਵੋਕੇਟ ਮਨੀਸ਼ ਸ਼ਰਮਾ ਨੂੰ ਹਲਕਾ ਰਾਜਪੁਰਾ ਕੋਆਰਡੀਨੇਟਰ ਅਤੇ ਗੁਰਮੀਤ ਸਿੰਘ ਉਪਲਹੇੜੀ ਨੂੰ ਹਲਕਾ ਸ਼ੁਤਰਾਣਾ ਦਾ ਵਾਈਸ ਕੋਆਰਡੀਨੇਟਰ ਕੀਤਾ ਗਿਆ ਨਿਯੁੱਕਤ

ਰਾਜਪੁਰਾ,13 ਅਕਤੂਬਰ (ਹਿਮਾਂਸ਼ੂ ਹੈਰੀ): ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹਲਕਾ ਰਾਜਪੁਰਾ ਦੇ ਆਪ ਆਗੂ ਐਡਵੋਕੇਟ ਮਨੀਸ਼ ਸ਼ਰਮਾ ਨੂੰ ਹਲਕਾ ਰਾਜਪੁਰਾ ਦਾ ਮੀਡੀਆ ਕੋਆਰਡੀਨੇਟਰ ਅਤੇ ਆਪ ਆਗੂ ਗੁਰਮੀਤ ਸਿੰਘ ਉੱਪਲਹੇੜੀ ਹਲਕਾ ਸ਼ੁਤਰਾਣਾ ਦਾ ਵਾਈਸ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਜਿਸ ਦੇ ਨਾਲ ਹਲਕਾ ਰਾਜਪੁਰ ਦੇ ਆਮ ਆਦਮੀ ਪਾਰਟੀ ਵਰਕਰਾ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਨਵ ਨਿਯੁਕਤ ਮੀਡੀਆ ਕੋਆਰਡੀਨੇਟ ਗੁਰਮੀਤ ਸਿੰਘ ਉਪਲਹੇੜੀ ਅਤੇ ਐਡਵੋਕੇਟ ਮਨੀਸ਼ ਸ਼ਰਮਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਲਈ ਚਲਾਇਆ ਗਈਆਂ ਨੀਤੀਆਂ ਨੂੰ ਸ਼ਹਿਰਾਂ ਅਤੇ ਪਿੰਡਾਂ ਦੇ ਆਮ ਲੋਕਾਂ ਤੱਕ ਉਸਦੀ ਜਾਣਕਾਰੀ ਪਹੁੰਚਦੀ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਜੰਨਤਾ ਦੇ ਸੇਵਾ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ।

Leave a Reply

Your email address will not be published. Required fields are marked *