ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪਿੰਡ ਨਾਲਸ ਵਿਖੇ ਯੋਗ ਕੈਂਪ ਦਾ ਕੀਤਾ ਗਿਆ ਆਯੋਜਨ

पटेल मेमोरियल नेशनल कॉलेज ने इंटरनेशनल योगा डे के मौके पर नलास गांव में योगा कैंप लगाया।

Patel Memorial National College organized a yoga camp at Nalas village on the occasion of International Yoga Day.

ਰਾਜਪੁਰਾ,22 ਜੂਨ(ਹਿਮਾਂਸ਼ੂ ਹੈਰੀ):ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਕਾਮਰਸ ਵਿਭਾਗ ਅਤੇ ਐਨ.ਸੀ.ਸੀ ਵਿਭਾਗ ਵੱਲੋਂ 21 ਜੂਨ ਨੂੰ ਸਾਂਝੇ ਤੌਰ ‘ਤੇ ਕਾਲਜ ਦੁਆਰਾ ਗੋਦ ਲਏ ਗਏ ਪਿੰਡ ‘ਨਲਾਸ’ ਵਿਖੇ ਇੱਕ ਵਿਸ਼ੇਸ਼ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਉਪਰਾਲਾ ਉੱਨਤ ਭਾਰਤ ਅਭਿਆਨ ਤਹਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਡਾ. ਨਵਨੀਤ ਕੌਰ (ਕੋਆਰਡੀਨੇਟਰ) ਦੀ ਅਗਵਾਈ ਦੇ ਨਾਲ-ਨਾਲ ਪ੍ਰੋਫੈਸਰ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਸਮੁੱਚੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਕੈਂਪ ਦਾ ਮੁੱਖ ਉਦੇਸ਼ ਪਿੰਡ ਦੀਆਂ ਔਰਤਾਂ ਨੂੰ ਸਿਹਤ ਅਤੇ ਯੋਗ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਪਿੰਡ ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਾਰੇ ਹਾਜ਼ਰੀਨ ਨੂੰ ਸਿਹਤਮੰਦ ਖਾਣ-ਪੀਣ ਦੀ ਪੇਸ਼ਕਸ਼ ਕੀਤੀ ਗਈ।

राजपुरा, 22 जून (हिमांशु हैरी): इंटरनेशनल योगा डे को डेडिकेट करते हुए, पटेल मेमोरियल नेशनल कॉलेज, राजपुरा के कॉमर्स डिपार्टमेंट और NCC डिपार्टमेंट ने मिलकर 21 जून को कॉलेज के गोद लिए गांव ‘नलास’ में एक स्पेशल योगा कैंप लगाया। यह इनिशिएटिव एडवांस्ड इंडिया कैंपेन के तहत किया गया था। इस प्रोग्राम की सफलता डॉ. नवनीत कौर (कोऑर्डिनेटर) की लीडरशिप और प्रोफेसर गुरप्रीत सिंह की वजह से हुई, जिन्होंने पूरे अरेंजमेंट में अहम रोल निभाया। कैंप का मेन मकसद गांव की महिलाओं को हेल्थ और योगा की इंपॉर्टेंस के बारे में अवेयर करना था। इस मौके पर, गांव वालों को हेल्दी लाइफस्टाइल के बारे में जानकारी दी गई और योगा को अपने डेली रूटीन का हिस्सा बनाने के लिए मोटिवेट किया गया। इवेंट के आखिर में, सभी अटेंडीज़ को हेल्दी खाना और ड्रिंक्स ऑफर किए गए।

Rajpura, June 22 (Himanshu Harry): Dedicated to the International Yoga Day, a special Yoga Camp was jointly organized by the Commerce Department and NCC Department of Patel Memorial National College, Rajpura on June 21 at the village ‘Nalas’ adopted by the college. This initiative was done under the Unnat Bharat Abhiyan. The success of this program was due to the leadership of Dr. Navneet Kaur (Coordinator) as well as Professor Gurpreet Singh, who played a key role in the overall arrangements. The main objective of the camp was to make the women of the village aware about the importance of health and Yoga. On this occasion, the villagers were given information about a healthy lifestyle and were motivated to make Yoga a part of their daily routine. At the end of the event, healthy food and drinks were offered to all the attendees.

Leave a Reply

Your email address will not be published. Required fields are marked *