ਵਿਧਾਇਕ ਗੁਰਲਾਲ ਘਨੌਰ ਨੇ ਹੜ ਪੀੜਤ ਪਰਿਵਾਰਾਂ ਦੀ ਫੜੀ ਬਾਂਹ ਪਿੰਡ ਜੰਡਮੰਗੋਲੀ ਤੇ ਛੋਟੀ ਕਾਮੀ ਚ ਹੜਾਂ ਨਾਲ ਨੁਕਸਾਨ ਘਰਾ ਦੀ ਮੱਦਦ ਲਈ ਪੰਚੀ-ਪੰਚੀ ਹਜ਼ਾਰ ਦੀ ਕੀਤੀ ਮਾਲੀ ਸਹਾਇਤਾ

ਹਲਕਾ ਘਨੌਰ ਉਹਨਾਂ ਦਾ ਆਪਣਾ ਪਰਿਵਾਰ,ਹਰ ਘੜੀ ਹਲਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ: ਗੁਰਲਾਲ ਘਨੌਰ 

ਪਟਿਆਲਾ/ਘਨੌਰ,06 ਸਤੰਬਰ (ਹਿਮਾਂਸ਼ੂ ਹੈਰੀ): ਹਲਕਾ ਘਨੌਰ ਦੇ ਵਿਧਾਇਕ ਸ. ਗੁਰਲਾਲ ਘਨੌਰ ਵਲੋਂ ਹੜ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਪਿੰਡ ਜੰਡਮੰਗੋਲੀ ਅਤੇ ਛੋਟੀ ਕਾਮੀ ਦੇ ਉਹਨਾਂ ਪਰਿਵਾਰਾਂ, ਜਿਨ੍ਹਾਂ ਦੇ ਘਰ ਹੜਾਂ ਕਾਰਨ ਨੁਕਸਾਨੇ ਗਏ ਹਨ, ਨੂੰ ਆਪਣੀ ਅਤੇ ਟੀਮ ਦੀ ਨੇਕ ਕਮਾਈ ’ਚੋਂ ਪ੍ਰਤੀ ਪਰਿਵਾਰ 25 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪਹਿਲੀ ਕਿਸ਼ਤ ਵਜੋਂ ਦਿੱਤੀ ਗਈ ਹੈ। ਵਿਧਾਇਕ ਨੇ ਇਹ ਭਰੋਸਾ ਦਿਵਾਇਆ ਕਿ ਜਲਦੀ ਦੂਜੀ ਕਿਸ਼ਤ ਵੀ ਆਮ ਆਦਮੀ ਪਾਰਟੀ ਦੀ ਟੀਮ ਰਾਹੀਂ ਪਹੁੰਚਾਈ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਆਪਣੇ ਘਰਾਂ ਦੀ ਮੁਰੰਮਤ ਦਾ ਕੰਮ ਬਿਨਾ ਦੇਰੀ ਸ਼ੁਰੂ ਕਰ ਸਕਣ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕਾ ਘਨੌਰ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਹਰ ਘੜੀ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਇਹ ਕੁਦਰਤੀ ਆਫ਼ਤ ਦੇ ਸਮੇਂ ਲੋਕਾਂ ਦਾ ਦੁੱਖ ਸਾਡਾ ਆਪਣਾ ਦੁੱਖ ਹੈ। ਸਰਕਾਰ ਅਤੇ ਪਾਰਟੀ ਦੀ ਟੀਮ ਵਚਨਬੱਧ ਹੈ ਕਿ ਕਿਸੇ ਵੀ ਹੜ ਪੀੜਤ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਉਨਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀਆਂ ਟੀਮਾਂ ਹੜ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਰਕਾਰ ਪੂਰੀ ਤਰ੍ਹਾਂ ਹਲਕਾ ਘਨੌਰ ਦੇ ਵਾਸੀਆਂ ਨਾਲ ਖੜ੍ਹੀ ਹੈ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਘਨੌਰ ਹਲਕਾ ਹਰ ਸਾਲ ਬਰਸਾਤੀ ਮੌਸਮ ਦੌਰਾਨ ਹੜਾਂ ਦੀ ਚਪੇਟ ਵਿੱਚ ਆ ਜਾਂਦਾ ਹੈ। ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਰਕਾਰ ਸਾਹਮਣੇ ਅਹਿਮ ਸੁਝਾਅ ਵੀ ਰੱਖੇ ਹਨ।ਇਹ ਮੁੱਦਾ ਕਾਨੂੰਨੀ ਪੱਖੋਂ ਵਿਚਾਰ ਅਧੀਨ ਹੈ ਤੇ ਜਲਦੀ ਹੀ ਕੋਈ ਠੋਸ ਹੱਲ ਕੱਢਣ ਦੀ ਉਮੀਦ ਹੈ।ਘੱਗਰ ਨਦੀ ਦੀ ਸਥਿਤੀ ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਬਰਸਾਤੀ ਦਰਿਆ ਪਹਾੜੀ ਇਲਾਕਿਆਂ ਵਿਚੋਂ ਹੁੰਦਾ ਹੋਇਆ ਪੰਚਕੂਲਾ, ਡੇਰਾਬੱਸੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਪਾਤੜਾਂ ਅਤੇ ਸ਼ੁਤਰਾਣਾ ਰਾਹੀਂ ਪੰਜਾਬ ਤੇ ਹਰਿਆਣਾ ਦੇ ਸੈਂਕੜੇ ਪਿੰਡਾਂ ਵਿੱਚ ਹੜਾਂ ਵਰਗੇ ਹਾਲਾਤ ਪੈਦਾ ਕਰਦਾ ਹੈ। ਇਸ ਨੂੰ ਸਾਫ਼ ਕਰਨ ਅਤੇ ਕੁਝ ਹੋਰ ਡੂੰਘਾ ਕਰਨ ਦੀ ਤਜਵੀਜ਼ ਜਲਦੀ ਯਕੀਨੀ ਬਣਾਇਆ ਜਾਵੇਗਾ। ਵਿਧਾਇਕ ਗੁਰਲਾਲ ਘਨੌਰ ਨੇ ਘੱਗਰ ਨੇੜਲੇ ਪਿੰਡਾਂ ਨੂੰ ਹੜਾਂ ਬਚਾਉਣ ਪੱਖ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਕੋਈ ਐਸੀ ਨੀਤੀ ਬਣਾਵੇ ਜਿਸ ਅਧੀਨ ਆਮ ਲੋਕਾਂ ਨੂੰ ਘੱਗਰ ਵਿਚੋਂ ਮਿੱਟੀ ਕੱਢਣ ਦੀ ਇਜਾਜ਼ਤ ਹੋਵੇ। ਕਿਸਾਨ ਇਸ ਮਿੱਟੀ ਨੂੰ ਆਪਣੇ ਖੇਤਾਂ ਵਿਚ ਪਾ ਕੇ ਖੇਤਾਂ ਨੂੰ ਸਮਤਲ ਅਤੇ ਉਪਜਾਊ ਬਣਾ ਸਕਣਗੇ। ਉਨਾ ਕਿਹਾ ਕਿ ਜੇ ਘੱਗਰ ਦੀ ਡੂੰਘਾਈ ਵਧਾਈ ਗਈ ਤਾਂ ਪਾਣੀ ਦਾ ਵਹਾਅ ਸੁਚਾਰੂ ਢੰਗ ਨਾਲ ਹੋਵੇਗਾ, ਜਿਸ ਨਾਲ ਹੜਾਂ ਦਾ ਖਤਰਾ ਘਟੇਗਾ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਟੀਮ ਦਿਨ-ਰਾਤ ਹਲਕੇ ਦੇ ਲੋਕਾਂ ਦੀ ਸੇਵਾ ਲਈ ਤਤਪਰ ਹਨ। ਹੜਾਂ ਦੇ ਸਮੇਂ ਸਰਕਾਰ ਅਤੇ ਸਮਾਜਕ ਸਹਿਯੋਗ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇਗਾ। ਮੈਂ ਆਪਣੇ ਹਲਕੇ ਦੇ ਹਰ ਵਾਸੀ ਨੂੰ ਭਰੋਸਾ ਦਿਵਾਂਦਾ ਹਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਮੇਰੀਆਂ ਆਪਣੀਆਂ ਮੁਸ਼ਕਲਾਂ ਹਨ। ਮਿਲ ਕੇ ਅਸੀਂ ਹਰ ਸੰਕਟ ਦਾ ਮੁਕਾਬਲਾ ਕਰਾਂਗੇ।ਇਸ ਮੌਕੇ ਥਾਣਾ ਮੁੱਖੀ ਸਾਹਿਬ ਸਿੰਘ, ਇੰਦਰਜੀਤ ਸਿੰਘ ਸਰਪੰਚ,ਨਗਰ ਪੰਚਾਇਤ ਘਨੌਰ ਵਾਇਸ ਪ੍ਰਧਾਨ ਅੰਕਿਤ ਸੂਦ,ਪਿੰਦਰ ਸਰਪੰਚ ਬਘੋਰਾ, ਸੀਨੀਅਰ ਆਪ ਆਗੂ ਅਸ਼ਵਨੀ ਸਨੌਲੀਆਂ,ਸੀਨੀਅਰ ਆਪ ਆਗੂ ਹਰਿੰਦਰ ਸਿੰਘ ਸਿਆਲੂ, ਸੁੱਖਵਿੰਦਰ ਸਿੰਘ ਸਿਆਲੂ,ਰਵੀ ਘਨੌਰ ਵਾਇਸ ਪ੍ਰਧਾਨ ਨਗਰ ਪੰਚਾਇਤ, ਹਰਦੀਪ ਸਿਆਲੂ,ਦੀਪਕ ਜਿੰਦਲ ਆੜਤੀ,ਸਰਪੰਚ ਕਰਮ ਸਿੰਘ ਜੰਡਮੰਗੋਲੀ, ਸਰਪੰਚ ਕਾਮੀ ਨਰ ਸਿੰਘ,ਜਤਿੰਦਰ ਸਿੰਘ ਜੰਡਮੰਗੋਲੀ,ਕੁਲਵੰਤ ਕੋਚ, ਪ੍ਰਦੀਪ ਸਿੰਘ, ਜੱਸੀ ਢਿਲੋਂ ਡਰੈਕਟਰ ਲੈਂਡ ਮੋਰਕੇਜ ਬੈੰਕ, ਸਨੀ ਸਿਆਲੂ, ਕਰਮਵੀਰ ਰੁੜਕੀ, ਬਬੀ ਸਿਆਲੂ, ਸਵਰਨੂਰ ਸਿਆਲੂ, ਬਬਨ ਲੰਜਾਂ, ਧਰਮਵੀਰ ਸਿਆਲੂ, ਜੱਸੀ ਸਿਆਲੂ, ਬਿੰਦੂ ਸਿਆਲੂ, ਗੁਰਵਿੰਦਰ ਸਿਆਲੂ, ਬੇਦੀ ਆਲੋਵਾਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *