ਮਿੰਨੀ ਸਕੱਤਰੇਤ ਲਾਈਸੰਸ ਹੋਲਡਰ ਵਰਕਰ ਯੂਨੀਅਨ ਰਾਜਪੁਰਾ ਦੀ ਹੋਈ ਮੀਟਿੰਗ

ਸੂਬਾ ਸਰਕਾਰ ਵੱਲੋਂ ਲਾਈਸੰਸ ਹੋਲਡਰਾਂ ਦੀਆਂ ਦੁੱਗਣੀਆਂ ਕੀਤੀਆਂ ਫੀਸਾਂ ਸਬੰਧੀ ਜਤਾਇਆ ਰੋਸ

ਸੂਬਾ ਸਰਕਾਰ ਵੱਲੋਂ ਲਾਈਸੰਸ ਹੋਲਡਰਾਂ ਦੀਆਂ ਦੁੱਗਣੀਆਂ ਕੀਤੀਆਂ ਫੀਸਾਂ ਸਬੰਧੀ ਜਤਾਇਆ ਰੋਸ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ, 27 ਮਾਰਚ: ਮਿੰਨੀ ਸਕੱਤਰੇਤ ਵਿਖੇ ਮਿੰਨੀ ਸਕੱਤਰੇਤ ਲਾਈਸੰਸ ਹੋਲਡਰ ਵਰਕਰ ਯੂਨੀਅਨ ਤਹਿਸੀਲ ਰਾਜਪੁਰਾ (ਪਟਿਆਲਾ) ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਕਚਿਹਰੀ ਕੰਮਪਾਊਂਡ ਵਿਚ ਬੈਠੇ ਟਇਪਿਸਟਾਂ, ਵੁਡਨ ਕੈਬਿਨ, ਫੋਟੋ ਸਟੇਟ ਕੰਪਿਊਟਰ ਟਾਇਪਿੰਗ, ਫੋਟੋ ਗਰਾਫੀ, ਡਰਾਫਟਸਮੈਨ ਦੀ ਮਹੀਨਾਵਾਰ ਫੀਸ ਦੁੱਗਣੀ ਕਰਨ ਅਤੇ ਲਗਾਤਾਰ ਹਰ ਵਰ੍ਹੇ ਵਿੱਤੀ ਸਾਲ ਵਿਚ 10 ਫੀਸਦੀ ਵਾਧਾ ਕਰਨ ਦੇ ਜਾਰੀ ਕੀਤੇ ਨੋਟਿਫਿਕੇਸ਼ਨ ਨੂੰ ਰੱਦ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿਚ ਹਾਜਰ ਲਾਈਸੰਸ ਹੋਲਡਰਾਂ ਨੇ ਮਤਾ ਪਾਸ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਲਾਈਸੰਸ ਹੋਲਡਰਾਂ ਉਪਰ ਜਬਰੀ ਥੋਪੇ ਡਬਲ ਰੇਟਾਂ ਨੂੰ ਵਾਪਸ ਕਰਵਾਉਣ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਉਲੀਕਿਆ ਜਾਵੇ।ਜੇਕਰ ਲੋੜ ਪਈ ਤਾਂ ਹਫਤੇ ਵਿਚ ਇਕ ਦਿਨ ਦੋ ਘੰਟੇ ਲਈ ਸਾਰੇ ਬੂਥ ਬੰਦ ਕਰ ਕੇ ਹੜਤਾਲ ਕੀਤੀ ਜਾਵੇ ਅਤੇ ਆਪਣਾ ਰੋਸ ਜਤਾਇਆ ਜਾਵੇ।ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਕਮਿਸ਼ਨਰ, ਡਿਪਟੀ ਕਮਿਸ਼ਨਰ, ਮਾਲ ਅਤੇ ਮੁੜ ਵਸੇਬਾ ਵਿਭਾਗ ਪੰਜਾਬ ਨੂੰ ਮੰਗ ਪੱਤਰ ਸੌਂਪੇ ਜਾਣ ਤਾਂ ਜੋ ਇਸ ਕਾਲ਼ੇ ਕਾਨੂੰਨ ਨੂੰ ਰੱਦ ਕਰਵਾਇਆ ਜਾਵੇ।ਇਸ ਮੌਕੇ ਪ੍ਰੀਤਮ ਸਿੰਘ, ਗੁਰਬਚਨ ਸਿੰਘ,ਵਿਕਾਸ ਅਨੇਜਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਮਿੱਠਾ, ਭੀਮ ਦੀਵਾਨ, ਰਾਮ ਵਸਿਸਟ ਤਲਵਿੰਦਰ ਸਿੰਘ ਕੰਵਲਜੀਤ ਸਿੰਘ, ਗੌਰਵ ਕੁਮਾਰ, ਕਰਮ ਚੰਦ ਸਲੋਟ, ਬਲਦੇਵ ਰਾਜ, ਮਨਜੀਤ ਸਿੰਘ, ਰਿਸ਼ੂ, ਅਸ਼ਵਨੀ ਕੁਮਾਰ,ਸੋਮਨਾਥ,ਵਿਨੋਦ ਬਜਾਜ, ਸੋਨੀ ਨੱਤ ਆਦਿ ਮੌਜੂਦ ਸਨ।

Leave a Reply

Your email address will not be published. Required fields are marked *