
ਰਾਜਪੁਰਾ,21 ਮਾਰਚ(ਹਿਮਾਂਸ਼ੂ ਹੈਰੀ):ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਸੇਫਟੀ ਨੂੰ ਮੰਦੇਨੰਜਰ ਰੱਖਦਿਆਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫੂਡ ਸੇਫਟੀ ਅਫਸਰ ਅਤੇ ਵਿਜਲੈਂਸ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕੀਤੀ ਗਈ ਜਾਣਕਾਰੀ ਅਨੁਸਾਰਫੂਡ ਸੇਫਟੀ ਅਤੇ ਵਿਜੀਲੈਂਸ ਦੀ ਟੀਮ ਵੱਲੋਂ ਰਾਜਪੁਰਾ ਦੇ ਵੱਖ-ਵੱਖ ਦੁਕਾਨਾਂ ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਦੁੱਧ, ਦਹੀਂ ਅਤੇ ਪਨੀਰ ਦੇ ਸੈਂਪਲ ਲਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਸਰਦਾਰ ਪਰਮਿੰਦਰ ਸ਼ਾਹ੍ਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਛਾਪੇਮਾਰੀ ਅਤੇ ਚੈਕਿੰਗ ਮੁਹਿਮ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਇਸੀ ਦੇ ਤਹਿਤ ਅੱਜ ਰਾਜਪੁਰਾ ਦੀਆਂ ਵੱਖ-ਵੱਖ ਦੁਕਾਨਾਂ ਤੇ ਦੁੱਧ ਦਹੀਂ ਅਤੇ ਪਨੀਰ ਸੈਂਪਲ ਲਏ ਗਏ ਹਨ ਤਾਂ ਕਿ ਲੋਕਾਂ ਨੂੰ ਸ਼ੁੱਧ ਅਤੇ ਚੰਗਾ ਡਾਇਰੀ ਪ੍ਰੋਡਕਟਸ ਮਿਲ ਸਕਣ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਉਹਨਾਂ ਨੇ ਕਿਹਾ ਕਿ ਅਗਰ ਹੋਰ ਕੋਈ ਵੀ ਇੱਥੇ ਸਮੱਸਿਆ ਦਿਖਦੀ ਹੈ ਉਸ ਬਾਰੇ ਅਸੀਂ ਹੈਲਥ ਡਿਪਾਰਟਮੈਂਟ ਅਤੇ ਫੂਡ ਸੇਫਟੀ ਵਿਭਾਗ ਨੂੰ ਆਪਣੀ ਰਿਪੋਰਟ ਬਣਾ ਕੇ ਭੇਜਾਂਗੇ ਤਾਂ ਉਹ ਇਸ ਦੇ ਉੱਤੇ ਬਣਦੀ ਕਾਰਵਾਈ ਜਰੂਰ ਕਰਨਗੇ।ਡੀ.ਐਸ.ਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾ ਦੁਕਾਨਾਂ ਤੋਂ ਦੁੱਧ ਦਹੀਂ ਅਤੇ ਪਨੀਰ ਦੇ ਸੈਂਪਲ ਲਏ ਜਾ ਚੁੱਕੇ ਹਨ ਅਗਰ ਇਹਨਾਂ ਦੇ ਸੈਂਪਲ ਫੇਲ ਹੁੰਦੇ ਹਨ ਤਾਂ ਜੋ ਵੀ ਫੂਡ ਸੇਫਟੀ ਐਕਟ ਦੇ ਅਧੀਨ ਇਹਨਾਂ ਤੇ ਕਾਰਵਾਈ ਹੋਵੇਗੀ ਇਸ ਮੌਕੇ ਤੇ ਫੂਡ ਸੇਫਟੀ ਆਫਿਸਰ ਜਸਵਿੰਦਰ ਸਿੰਘ, ਇੰਸਪੈਕਟਰ ਵਿਜੀਲੈਂਸ ਰਮਨਪ੍ਰੀਤ ਸਿੰਘ ਅਤੇ ਵਰਿੰਦਰ ਕੁਮਾਰ ਸਿਹਤ ਵਿਭਾਗ ਆਪਣੀ ਟੀਮ ਨਾਲ ਹਾਜ਼ਰ ਰਹੇ ਅਤੇ ਸਮਾਨ ਦੀ ਸੈਂਪਲਿੰਗ ਕੀਤੀ।
ਫੋਟੋਕੈਪਸ਼ਨ
ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਪਰਮਿੰਦਰ ਸਾਹ੍ਨੀ ਅਤੇ ਚੈੱਕ ਕਰਦੇ ਹੋਏ ਫੂਡ ਸੇਫਟੀ ਵੀਭਾਗ ਤੇ ਕਰਮਚਾਰੀ