ਲੋਕ ਭਲਾਈ ਟਰਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਮੌਕੇ ਪੁਲਿਸ ਵਲੋਂ ਕੀਤਾ ਗਿਆ ਡਿਟੇਨ

ਪਟਿਆਲਾ/ਰਾਜਪੁਰਾ,26 ਅਗਸਤ(ਹਿਮਾਂਸ਼ੂ ਹੈਰੀ):ਲੋਕ ਭਲਾਈ ਟਰਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਨੇ ਉਸ ਵੇਲੇ ਡਿਟੇਨ ਕਰ ਲਿਆ ਜਦੋਂ ਉਹ ਬਜ਼ੁਰਗਾ ਨੂੰ ਪੈਨਸ਼ਨ ਵੰਡ ਰਹੇ ਸਨ। ਇਸ ਮੌਕੇ ਜਾਣਕਾਰੀ ਮੁਤਾਬਿਕ ਇੱਕ ਦਿਨ ਪਹਿਲਾਂ ਵੀ ਐਤਵਾਰ ਵਾਲੇ ਦਿਨ ਪੈਨਸ਼ਨ ਵੰਡਣ ਲੱਗੇ ਵੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੈਨਸ਼ਨ ਨੂੰ ਬੰਦ ਕਰਵਾ ਦਿੱਤਾ ਸੀ। ਅੱਜ ਫੇਰ ਲੋਕ ਬਲਾਈ ਟਰਸਟ ਵੱਲੋਂ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਇਸ ਪ੍ਰੋਗਰਾਮ ਤੋਂ ਪਹਿਲਾਂ ਹੀ ਪੁਲਿਸ ਨੇ ਆਕੇ ਲੋਕ ਭਲਾਈ ਟਰਸਟ ਦੇ ਦਫਤਰ ਨੂੰ ਘੇਰ ਲਿੱਤਾ ਅਤੇ ਜਗਦੀਸ਼ ਕੁਮਾਰ ਜੱਗਾ ਤੇ ਉਹਨਾਂ ਦੇ ਟੀਮ ਨੂੰ ਡਿਟੇਨ ਕਰਕੇ ਪੁਲਿਸ ਥਾਣੇ ਲੈ ਗਈ। ਜਿਸਤੋਂ ਬਾਅਦ ਪੁਲਿਸ ਵੱਲੋਂ ਦਿੱਤੇ ਬਿਆਨ ਅਨੁਸਾਰ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਦੀ ਇਹਨਾਂ ਕੋਲ ਕੋਈ ਪਰਮਿਸਨ ਨਹੀਂ ਹੈ ਜੇਕਰ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਤਾਂ ਦਿਖਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜ਼ਿਕਰਯੋਗ ਗੱਲ ਹੈ ਕਿ ਲੋਕ ਬਲਾਈ ਟਰਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰਾ ਆਪਣਾ ਨਿਜੀ ਪ੍ਰੋਗਰਾਮ ਹੈ ਤੇ ਇਸ ਬਾਰੇ ਪਰਮਿਸ਼ਨ ਦਾ ਕੋਈ ਵੀ ਤਾਲੁਕ ਨਹੀਂ ਹੈ।ਕਿਉਂਕਿ ਇਹ ਲੋਕ ਫਲਾਈ ਟਰਸਟ ਦਾ ਪ੍ਰੋਗਰਾਮ ਪਿਛਲੇ16 ਸਾਲਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਜਿਸ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਅਤੇ ਹੋਰ ਕਈ ਸੁਵਿਧਾਵਾਂ ਸਾਡੀ ਟਰਸਟ ਵੱਲੋਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਸਮਾਰੋਹ ਨੂੰ ਬੀਜੇਪੀ ਦੇ ਪ੍ਰੋਗਰਾਮ ਨਾਲ ਨਾ ਜੋੜਿਆ ਜਾਵੇ ਇਹ ਵਾਲਾ ਪ੍ਰੋਗਰਾਮ ਸਾਡੀ ਲੋਕ ਵਲਾਈ ਟਰਸਟ ਦਾ ਨਿਜੀ ਪ੍ਰੋਗਰਾਮ ਹੈ। ਅਤੇ ਇਸ ਵਿੱਚ ਸਾਡੀ ਸੰਸਥਾ ਵੱਲੋਂ ਮੈਂ ਆਪਣੇ ਕਮਾਈ ਦੇ ਪੈਸਿਆਂ ਨਾਲ 1500 ਬਜ਼ੁਰਗਾ ਨੂੰ ਪੈਨਸ਼ਨ ਦਿੰਦਾ ਹਾ। ਜ਼ਿਕਰਯੋਗ ਗੱਲ ਹੈ ਕਿ ਇਹ ਸਭ ਜਾਣਦੇ ਹੋਏ ਵੀ ਪੁਲਿਸ ਵੱਲੋਂ ਲੋਕ ਭਲਾਈ ਟਰਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਲਗਭਗ ਦੋ ਢਾਈ ਘੰਟੇ ਬਾਅਦ ਰਿਲੀਜ਼ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਆਪਣੇ ਦਫਤਰ ਵਿੱਚ ਆ ਕੇ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡੀ ਗਈ ਤੇ ਉਹਨਾਂ ਨੇ ਆਏ ਹੋਏ ਬਜ਼ੁਰਗਾ ਨੂੰ ਜੋ ਵੀ ਅਸੂਵਿਧਾ ਹੋਈ ਹੈ ਉਹਨਾਂ ਨੇ ਉਸ ਬਾਰੇ ਬਜ਼ੁਰਗਾਂ ਤੋਂ ਮਾਫੀ ਵੀ ਮੰਗੀ। ਇਸ ਮੌਕੇ ਲੋਕ ਫਲਾਈ ਟਰਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੇ ਨਾਲ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਰੂਪੀ, ਜਸਵੀਰ ਸਿੰਘ ਗਗਰੋਲੀ, ਐਡਵੋਕੇਟ ਸ਼ੇਖਰ ਚੌਧਰੀ, ਐਡਵੋਕੇਟ ਇਕਬਾਲ ਸਿੰਘ ਕੰਬੋਜ, ਐਮ.ਸੀ ਸ਼ਾਂਤੀ ਸਪਰਾ ਅਤੇ ਹੋਰ ਕਈ ਵਰਕਰ ਮੌਜੂਦ ਰਹੇ।

Leave a Reply

Your email address will not be published. Required fields are marked *