ਕੀ ਆਮ ਲੋਕਾਂ ਲਈ ਹੀ ਬਣੇ ਹਨ ਸੜਕੀ ਨਿਯਮ…? ਕੀ NHAI ਠੇਕੇਦਾਰ ਲਈ ਨਹੀਂ ਲਾਗੂ ਹੁੰਦੇ ਇਹ ਨਿਯਮ…?

ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਤੇ ਪ੍ਰਸ਼ਾਸਨ ਕਿਉਂ ਹੈ ਚੁੱਪ…?

ਮੋਹਾਲੀ/ਬਨੂੜ,24 ਅਗਸਤ(ਹਿਮਾਂਸ਼ੂ ਹੈਰੀ):ਬਨੂੜ ਤੋਂ ਛੱਤ ਨੂੰ ਜਾਂਦੇ ਪਟਿਆਲਾ ਜ਼ੀਰਕਪੁਰ ਮੁੱਖ ਮਾਰਗ ਤੇ ਸੜਕ ਦੇ ਡਿਵਾਈਡਰ ਉੱਤੇ ਸਫਾਈ ਕਰਨ ਵਾਲੇ ਠੇਕੇਦਾਰ ਸ਼ਰੇਆਮ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ ਪ੍ਰਸ਼ਾਸਨ ਵੀ ਇਹਨਾਂ ਤੋਂ ਬੇਖਬਰ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਬੰਟੀ ਸ਼ੇਖਰ ਮਾਜਰਾ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਤਾਂ ਸਰਕਾਰ ਅਤੇ ਪ੍ਰਸ਼ਾਸਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਧੜਾ ਧੜ ਚਲਾਨ ਕਰ ਰਿਹਾ ਹੈ ਦੂਜੇ ਪਾਸੇ ਆਵਾਜਾਈ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲਿਆਂ ਵੱਲ ਕੋਈ ਨਜ਼ਰ ਨਹੀਂ ਹੈ ਜਿਸ ਦੀ ਮਿਸਾਲ ਅਜ਼ੀਜਪੁਰ ਟੋਲ ਪਲਾਜਾ ਤੋਂ ਛੱਤ ਵੱਲ ਜਾਂਦੇ ਮੁੱਖ ਮਾਰਗ ਤੇ ਟੋਲ ਕੰਪਨੀ ਦੇ ਲੱਗੇ ਟਰੈਕਟਰਾਂ ਅਤੇ ਜੇਸੀਬੀ ਹਨ ਜੋ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਤੇ ਸਾਫ ਸਫਾਈ ਕਰਨ ਦਾ ਕੰਮ ਪਿਛਲੇ ਕਾਫੀ ਦਿਨਾਂ ਤੋਂ ਕਰ ਰਹੇ ਹਨ ਜਿਨਾਂ ਨੂੰ ਨਾ ਤਾਂ ਕੋਈ ਨੰਬਰ ਪਲੇਟ ਲੱਗੀ ਹੋਈ ਹੈ ਅਤੇ ਨਾ ਹੀ ਕੋਈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੋਈ ਸੇਫਟੀ ਰੀਬਨ ਸੇਫਟੀ ਬੈਲਟ ਵਗੈਰਾ ਲਗਾਈ ਗਈ ਹੈ ਜਿਸ ਕਾਰਨ ਮੁੱਖ ਮਾਰਗ ਤੇ ਗੁਜਰਨ ਵਾਲੇ ਰਾਹਗੀਰਾਂ ਨਾਲ ਕੋਈ ਵੱਡਾ ਹਾਦਸਾ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਕਿਸਾਨ ਆਗੂਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਖਿਲਾਫ ਬਣਦੀ ਕਾਰਵਾਈ ਕਰਕੇ ਮਸ਼ੀਨਰੀ ਨੂੰ ਜਬਤ ਕੀਤਾ ਜਾਵੇ। ਤਾਂ ਜੋ ਅੱਗੇ ਤੋਂ ਇਹ ਵਿਅਕਤੀ ਨਿਯਮਾਂ ਦੀ ਉਲੰਘਣਾ ਅਤੇ ਅਣਗਹਿਲੀ ਨਾ ਕਰਨ ਅਤੇ ਨਾ ਹੀ ਕੋਈ ਵੱਡਾ ਹਾਦਸਾ ਵਾਪਰਨ ਦੀ ਸੰਭਾਵਨਾ ਰਹੇ।

Leave a Reply

Your email address will not be published. Required fields are marked *