ਪ੍ਰਾਇਮਰੀ ਸਕੂਲ ਨੇੜੇ ਕੂੜੇ ਦਾ ਨਜਾਇਜ਼ ਡੰਪ, ਮੁਹੱਲਾ ਵਾਸੀਆਂ ਵਿੱਚ ਭਾਰੀ ਰੋਸ ਦਲਿਤ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਾ ਰਿਹਾ ਅਪਮਾਨ
Illegal garbage dump near primary school, huge anger among local residents, targeting Dalit population being insulted by
ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਨਗਰ ਕੌਂਸਲ ਸੁੱਤੀ ਪਈ ਹੈ ਕੁੰਭ ਕਰਨੀ ਨੀਂਦ
बार-बार शिकायत के बावजूद नगर परिषद सो रही है।
Despite many complaints, the Municipal Council is still sleeping, Kumbh Karni sleep

ਰਾਜਪੁਰਾ,24 ਫਰਵਰੀ(ਹਿਮਾਂਸ਼ੂ ਹੈਰੀ): ਹਲਕਾ ਰਾਜਪੁਰੇ ਵਿੱਚ ਵਿਕਾਸ ਨਗਰ ਨੇੜੇ ਸਥਿਤ ਪ੍ਰਾਇਮਰੀ ਸਕੂਲ ਦੇ ਕੋਲ ਨਗਰ ਕੌਂਸਲ ਵੱਲੋਂ ਲਗਾਤਾਰ ਕੂੜਾ ਸੁੱਟੇ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਸੰਜੂ ਪ੍ਰਧਾਨ, ਬਿਪਨ, ਵਿਸ਼ਾਲ, ਸੋਨੀ, ਹੈਪੀ, ਮਯੂਰ ਹੇਅਰ ਡ੍ਰੈੱਸਰ, ਵਿਧਾਨ, ਕੰਪਿਊਟਰ ਹੈੱਡ, ਹੈੱਡਮਾਸਟਰ ਰਵੀ, ਬਾਬੂ, ਸੰਜੇ ਅਤੇ ਗੋਲਡੀ ਨੇ ਨਗਰ ਕੌਂਸਲ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ਵਿੱਚ ਕਰੀਬ 80 ਫ਼ੀਸਦੀ ਦਲਿਤ ਆਬਾਦੀ ਹੋਣ ਕਾਰਨ ਜਾਣਬੁੱਝ ਕੇ ਇੱਥੇ ਨਜਾਇਜ਼ ਡੰਪ ਬਣਾਇਆ ਗਿਆ ਹੈ, ਜੋ ਕਿ ਉਨ੍ਹਾਂ ਨਾਲ ਸਾਫ਼ ਭੇਦਭਾਵ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਨੇੜੇ ਕੂੜੇ ਦੇ ਢੇਰ ਲੱਗਣ ਨਾਲ ਬੱਚਿਆਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਕੂੜੇ ਵਿੱਚੋਂ ਉੱਠਦੀ ਬਦਬੂ ਅਤੇ ਮੱਖੀਆਂ-ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਆਉਣ ਵਾਲੇ ਛੋਟੇ ਬੱਚਿਆਂ ਨੂੰ ਹਰ ਰੋਜ਼ ਇਸ ਗੰਦਗੀ ਵਿਚੋਂ ਲੰਘਣਾ ਪੈਂਦਾ ਹੈ, ਜੋ ਬਹੁਤ ਹੀ ਸ਼ਰਮਨਾਕ ਗੱਲ ਹੈ। ਰੋਸ ਜਤਾਉਂਦੇ ਹੋਏ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਲਿਖਤੀ ਅਤੇ ਮੌਖਿਕ ਤੌਰ ’ਤੇ ਸ਼ਿਕਾਇਤ ਕੀਤੀ ਗਈ ਹੈ, ਪਰ ਕਿਸੇ ਵੀ ਅਧਿਕਾਰੀ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਜਾਣ-ਬੁੱਝ ਕੇ ਵਿਕਾਸ ਨਗਰ ਨੂੰ ਕੂੜਾ ਸੁੱਟਣ ਦੀ ਥਾਂ ਬਣਾ ਰਹੀ ਹੈ ਅਤੇ ਦਲਿਤ ਸਮਾਜ ਨੂੰ ਹੀਣ ਭਾਵਨਾ ਨਾਲ ਦੇਖਿਆ ਜਾ ਰਿਹਾ ਹੈ। ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।
ਫੋਟੋ ਕੈਪਸ਼ਨ: ਵਿਕਾਸ ਨਗਰ ਵਿੱਚ ਪ੍ਰਾਇਮਰੀ ਸਕੂਲ ਨੇੜੇ ਕੂੜੇ ਦਾ ਨਜਾਇਜ਼ ਬਣੇ ਗੰਦਗੀ ਦੇ ਡੰਪ ਵਿਚ ਮੂੰਹ ਮਾਰਦਾ ਬੇਸਹਾਰਾ ਪਸ਼ੂ ।
राजपुरा, 24 फरवरी (हिमांशु हैरी): हल्का राजपुरा में विकास नगर के पास बने प्राइमरी स्कूल के पास नगर परिषद द्वारा लगातार कचरा डाले जाने से इलाके के लोगों में भारी गुस्सा है। इलाके के लोगों संजू प्रधान, बिपन, विशाल, सोनी, हैप्पी, मयूर हेयरड्रेसर, विधान, कंप्यूटर हेड, हेडमास्टर रवि, बाबू, संजय और गोल्डी ने नगर परिषद के खिलाफ कड़ा विरोध जताया। उन्होंने आरोप लगाया कि इलाके में करीब 80 परसेंट दलित आबादी होने के कारण यहां जानबूझकर गैर-कानूनी डंप बनाया गया है, जो उनके साथ साफ भेदभाव है। इलाके के लोगों ने कहा कि प्राइमरी स्कूल के पास कचरे के ढेर से बच्चों की सेहत को गंभीर खतरा पैदा हो गया है। कचरे से निकलने वाली बदबू और मक्खियों-मच्छरों से बीमारियां फैलने का डर है। उन्होंने कहा कि स्कूल आने वाले छोटे बच्चों को हर दिन इसी गंदगी से गुजरना पड़ता है, जो बहुत शर्मनाक बात है। विरोध करते हुए लोगों ने कहा कि उन्होंने नगर परिषद को कई बार लिखकर और बोलकर शिकायत की है, लेकिन किसी अधिकारी ने ध्यान नहीं दिया। उन्होंने आरोप लगाया कि नगर परिषद जानबूझकर विकास नगर को कचरा फेंकने की जगह बना रही है और दलित समुदाय को नीची नज़र से देखा जा रहा है। निवासियों ने चेतावनी दी कि अगर कचरा फेंकना तुरंत बंद नहीं किया गया, तो वे बड़े पैमाने पर संघर्ष करने के लिए मजबूर होंगे, जिसके लिए नगर परिषद पूरी तरह से ज़िम्मेदार होगी।
फोटो कैप्शन: विकास नगर में एक प्राइमरी स्कूल के पास अवैध कचरे के ढेर में दम घुटता हुआ एक बेसहारा जानवर।
Rajpura, February 24 (Himanshu Harry): The residents of the area are facing immense anger due to the continuous dumping of garbage by the Municipal Council near the primary school located near Vikas Nagar in Halka Rajpura. The residents of the locality Sanju Pradhan, Bipan, Vishal, Soni, Happy, Mayur Hairdresser, Vidhan, Computer Head, Headmaster Ravi, Babu, Sanjay and Goldie expressed strong protest against the Municipal Council. They alleged that since the area has about 80 percent Dalit population, an illegal dump has been deliberately built here, which is clear discrimination against them. The residents of the locality said that the pile of garbage near the primary school has posed a serious threat to the health of the children. There is a fear of spreading diseases due to the stench emanating from the garbage and flies and mosquitoes. They said that young children coming to school have to go through this filth every day, which is a very shameful thing. Protesting, the residents said that they have complained to the Municipal Council many times in writing and verbally, but no official paid any attention. They alleged that the Municipal Council is deliberately making Vikas Nagar a place to dump garbage and the Dalit community is being looked down upon. The residents warned that if the dumping of garbage is not stopped immediately, they will be forced to launch a large-scale struggle, for which the Municipal Council will be fully responsible.
Photo caption: A helpless animal suffocating in an illegal garbage dump near a primary school in Vikas Nagar.