
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,26 ਮਾਰਚ : ਬੀਤੇ ਦਿਨੀਂ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟਸ (ਐਸ ਵੀਜੀਓਆਈ) ਨੇ ਨਵੀਨਤਮ ਅਤੇ ਸਰਵੋਤਮ ਗਲੋਬਲ ਫਿਊਚਰਸ ਸਮਿਟ 2024 ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗ੍ਰਾਮ ਦਾ ਸ਼ੁੱਭ ਆਰੰਭ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ, ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ, ਡਾਇਰੈਕਟਰ ਸੈਕੇਟੈਰੀਲ ਸ਼੍ਰੀ ਵਿਸ਼ਾਲ ਗਰਗ, ਡਾਇਰੈਕਟਰ ਐਕੈਡਮਿਕ ਸ਼੍ਰੀ ਸਾਹਿਲ ਗਰਗ, ਡਾਇਰੈਕਟਰ ਪਲੇਸਮੇਂਟ ਸ਼੍ਰੀ ਸ਼ੁਭਮ ਗਰਗ, ਸਵਾਈਟ ਪ੍ਰਿੰਸੀਪਲ ਸ਼੍ਰੀ ਪ੍ਰਤੀਕ ਗਰਗ, ਸ਼੍ਰੀ ਟਵਿੰਕਲ ਮਹਿਤਾ (ਐਸੈਂਨਟੁਰ ਕੰਪਨੀ), ਸ਼੍ਰੀ ਸੁਮਿਤ ਭਾਟੀਆ (ਓਸਵਾਲ ਗਰੁੱਪ), ਸ਼੍ਰੀ ਅਮਨਦੀਪ ਦੂਆ (ਇਨਫੋਸਿਸ),ਸ਼੍ਰੀ ਸੰਜੀਵ ਡੀਮਰਾ (ਇਨਫੋਸਿਸ), ਸ਼੍ਰੀ ਪ੍ਰਣਵ ਕੁਮਾਰ ਵਰਮਾ (ਨਗਾਰੋ), ਸ਼੍ਰੀ ਹਰਸ਼ ਲੋਗਾਨੀ (ਏਸਕੋਲੋਂ), ਸ਼੍ਰੀ ਦੀਪਤੀ ਮਲਹੋਤਰਾ (ਸਪੈਕਟਰਾ ਫੋਰਸ ਟੈਕਨੋਲੋਜੀ), ਸ਼੍ਰੀ ਅੰਮ੍ਰਿਤਾ ਕਪੂਰ ਬੇਦੀ (ਆਈ ਡੀ ਐੱਸ ਇਨਫੋਟੈਕ ਲਿਮਟਿਡ) ਨੇ ਪੂਜਨੀ ਦੀਪ ਪ੍ਰਜਵਲ ਕਰਕੇ ਕੀਤੀ।ਇਸ ਪ੍ਰੋਗ੍ਰਾਮ ਵਿੱਚ ਵੱਖ ਵੱਖ ਕੰਪਨੀਆਂ ਦੇ ਨੁਮਾਇੰਦੇ, ਬੱਚੇ ਅਤੇ ਸਟਾਫ਼ ਵੀ ਹਾਜ਼ਰ ਹੋਏ। ਇਹ ਇੱਕ ਦਿਨ ਦੀ ਸਮਿਟ ਵਿੱਚ ਉਦਯੋਗ ਖ਼ੇਤਰ ਦੇ ਲੀਡਰਾਂ ਅਤੇ ਐੱਚ.ਆਰ ਦੇ ਵਿਸ਼ੇਸ਼-ਜਣਾਂ ਦੇ ਮੋਹਕ ਦ੍ਰਿਸ਼ਟੀਕੋਣ ਸ਼ਾਮਲ ਸੀ। ਵੱਖ ਵੱਖ ਮਾਹਰਾਂ ਵੱਲੋਂ ਟੈਕਨੋਲੋਜੀ ਦੇ ਖ਼ੇਤਰ ਵਿੱਚ,ਇੰਡਸਟਰੀ ਅਤੇ ਐੱਚ.ਆਰ ਪੈਨਲ ਸੈਸ਼ਨਾਂ ਦੌਰਾਨ ਵਰਤੇ ਜਾਣ ਵਾਲ਼ੇ ਤਰੀਕੇ ਉੱਤੇ ਗਿਆਨ ਦਿੱਤਾ ਗਿਆ। ਹਾਲ ਵਿੱਚ ਹਾਜ਼ਰ ਸਰੋਤਿਆਂ ਨੂੰ ਬਾਜ਼ਾਰ ਦੇ ਟ੍ਰੇਂਡਾਂ, ਕੱਟਿੰਗ-ਏਜ ਤਕਨੀਕ ਅਤੇ ਨਵੀਂ ਭਰਤੀ ਰਣਨੀਤੀਆਂ ਤੇ ਮੂਲਾਂਕਣ ਵਿਚਾਰਾਂ ਉੱਤੇ ਬਹੁਤ ਮਹੱਤਵਪੂਰਣ ਗੱਲਾਂ ਬਾਰੇ ਦੱਸਿਆ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਜੀ ਨੇ ਕਿਹਾ ਕਿ ਬਹੁਤ ਸਾਲਾਂ ਬਾਅਦ ਸਾਡੀ ਮਿਹਨਤ ਰੰਗ ਲਿਆਈ ਹੈ ਅਤੇ ਸਾਨੂੰ ਇਹਨੇ ਸਾਰੇ ਦਿੱਗਜ ਇਕੱਠੇ ਇੱਕ ਸਟੇਜ ਤੇ ਦੇਖਣ ਅਤੇ ਸੁਣਨ ਨੂੰ ਮਿਲੇ ਹਨ ਓਹਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਸਾਡੀ ਮਿਹਨਤ ਦਾ ਨਤੀਜ਼ਾ ਹੀ ਹੈ ਕਿ ਅਸੀਂ ਦੂਸਰੇ ਕਾਲਜ਼ ਅਤੇ ਯੂਨੀਵਰਸਿਟੀਆਂ ਵਿੱਚ ਵੀ ਚੰਗੇ ਸਥਾਨ ਹਾਸਲ ਕਰ ਰਹੇ ਹਾਂ। ਇਸ ਮੌਕੇਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਜੀ ਨੇ ਸਾਰਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਬੱਚਿਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆ।