22 ਕਰੋੜ ਦੀ ਲਾਗਤ ਨਾਲ ਹਲਕਾ ਘਨੌਰ ਦੇ 175 ਪਿੰਡਾਂ ਦੇ ਵਿੱਚ ਬਣਨਗੇ ਖੇਡ ਸਟੇਡੀਅਮ

ਰਾਜਪੁਰਾ/ਘਨੌਰ,31 ਮਾਰਚ(ਹਿਮਾਂਸ਼ੂ ਹੈਰੀ):ਸਥਾਨਕ ਪੁਰਾਣੀ ਕਚਹਿਰੀ ਨੇੜੇ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ਼ੰਭੂ ਕਲਾ ਵਿਖੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਦੀ ਅਗਵਾਈ ਦੇ ਵਿੱਚ ਸਮੂਹ ਪੰਚਾਇਤ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਗਈ। ਜਿਸ ਵਿੱਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਪਿੰਡ ਦੇ ਸਰਪੰਚਾਂ ਅਤੇ ਅਧਿਕਾਰੀਆਂ ਤੋਂ ਖੇਡ ਗਰਾਊਂਡ ਬਣਾਉਣ ਲਈ ਉਚਿਤ ਜਗਹਾ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ। ਉਹਨਾਂ ਸਮੂਹ ਹਲਕਾ ਨਿਵਾਸੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਘਨੌਰ ਪੂਰੇ ਪੰਜਾਬ ਵਿੱਚੋਂ ਖੇਡਾਂ ਵਿੱਚੋਂ ਮੋਹਰੀ ਹਲਕਾ ਬਣਨ ਜਾ ਰਿਹਾ ਹੈ ਕਿਉਂਕਿ ਹਲਕਾ ਘਨੌਰ ਦੇ 175 ਪਿੰਡਾਂ ਦੇ ਵਿੱਚ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੇਂ ਸਟੇਡੀਅਮ ਤਿਆਰ ਕੀਤੇ ਜਾਣਗੇ। ਜਿਸ ਵਿੱਚ ਵਾਲੀਬਾਲ ਖੇਡ ਸਟੇਡੀਅਮ ਅਤੇ ਹੋਰ ਖੇਡਾਂ ਲਈ ਵੀ ਖੇਡ ਗਰਾਊਂਡ ਤਿਆਰ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਲਗਭਗ 200 ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਸੀ, ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਤੰਦਰੁਸਤ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਲਗਭਗ 979 ਕਰੋੜ ਰੁਪਏ ਸਪੋਰਟਸ ਦੇ ਲਈ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਜਿਸ ਦੇ ਨਾਲ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਘਨੌਰ ਪੰਜਾਬ ਦਾ ਅਜਿਹਾ ਹਲਕਾ ਹੋਵੇਗਾ। ਜਿਸ ਦੇ ਹਰੇਕ ਪਿੰਡ ਦੇ ਵਿੱਚ ਖੇਡ ਗਰਾਊਂਡ ਹੋਣਗੇ, ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਹੈ। ਉਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾਵੇਗਾ। ਉਹਨਾਂ ਸ਼ੰਭੂ ਬਲਾਕ ਦੇ ਸਮੂਹ ਸਰਪੰਚ ਅਤੇ ਗ੍ਰਾਮ ਪੰਚਾਇਤ ਨੂੰ ਖੇਡ ਸਟੇਡੀਅਮ ਤਿਆਰ ਕਰਨ ਦੇ ਵਿੱਚ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਲਗਭਗ ਸਾਢੇ 6 ਲੱਖ ਰੁਪਏ ਦੀ ਲਾਗਤ ਦੇ ਨਾਲ ਹਰੇਕ ਪਿੰਡ ਦੇ ਵਿੱਚ ਵਾਲੀਬਾਲ ਖੇਡ ਸਟੇਡੀਅਮ ਤਿਆਰ ਕੀਤੇ ਜਾਣਗੇ। ਜਿਸ ਦਾ ਕੰਮ ਇਕ ਅਪ੍ਰੈਲ ਤੋਂ ਸ਼ੁਰੂ ਹੋ ਕੇ 15 ਮਈ ਤੱਕ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਵਾਲੀਬਾਲ ਗਰਾਊਂਡ ਅਤੇ ਖੇਡ ਗਰਾਊਂਡ ਬਣਾਉਣ ਦੇ ਲਈ ਸਰਕਾਰੀ ਥਾਂ ਨਹੀਂ ਹੈ ਤਾਂ ਉੱਥੇ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਵਾਲੀਬਾਲ ਗਰਾਊਂਡ ਤਿਆਰ ਕੀਤੇ ਜਾਣਗੇ । ਉਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਾਲੇ ਪਾਸੇ ਤੋਂ ਮੁੜ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਹਲਕਾ ਘਨੌਰ ਸੂਬੇ ਦੇ ਪੂਰੇ ਹਲਕਿਆਂ ਵਿਚੋਂ ਪਹਿਲੇ ਨੰਬਰ ਦਾ ਹਲਕਾ ਬਣਾਇਆ ਜਾ ਸਕੇ। ਇਸ ਦੌਰਾਨ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਵੱਲੋਂ ਸਮੂਹ ਪੰਚਾਇਤ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਅਧਿਕਾਰੀਆਂ ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਵਾਲੀਬਾਲ ਗਰਾਊਂਡ ਤਿਆਰ ਕਰਨ ਦੇ ਲਈ ਜਗ੍ਹਾ ਦੀ ਚੋਣ ਕਰ ਲੈਣ ਤਾਂ ਜੋ ਵਾਲੀਬਾਲ ਗਰਾਊਂਡ ਤਿਆਰ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਅਤੇ ਖੇਡ ਸਟੇਡੀਅਮ ਨੂੰ ਸਮੇਂ ਸਿਰ ਤਿਆਰ ਕਰ ਨੌਜਵਾਨਾਂ ਨੂੰ ਸਮਰਪਿਤ ਕੀਤਾ ਜਾਵੇ ।ਇਸ ਮੌਕੇ ਸਰਪੰਚ ਦਵਿੰਦਰ ਸਿੰਘ ਕੁੱਥਾ ਖੇੜੀ, ਭੁਪਿੰਦਰ ਸਿੰਘ ਭਿੰਦਾ ਖਾਨਪੁਰ ਗੰਡਿਆ, ਪੀਏ ਗੁਰਤਾਜ ਸਿੰਘ ਸੰਧੂ ਸਮੇਤ ਸਮੂਹ ਪੰਚਾਇਤ ਸਕੱਤਰ, ਗਰਾਮ ਸੇਵਕ, ਨਰੇਗਾ ਅਧਿਕਾਰੀ ਸਮੇਤ ਹੋਰ ਹਾਜ਼ਰ ਸਨ।