ਰਾਜਪੁਰਾ,08 ਅਕਤੂਬਰ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਹਲਕਾ ਵਿਧਾਇਕ ਵੱਲੋਂ ਪੂਰਨ ਵਿਰਾਮ ਲਗਾਉਂਦੇ ਹੋਏ ਆਧੁਨਿਕ ਸੁਵਿਧਾਵਾਂ ਨਾਲ ਲੈਸ ਦੋ ਨਵੀਆਂ ਫਾਇਰ ਟੈਂਡਰ ਦੀਆਂ ਗੱਡੀਆਂ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ। ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਦੋਨੋਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਹਨ੍ਾਂ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ ਜੇ ਕੋਈ ਅਣਸੁਖਾਵੀ ਘਟਨਾ ਹੋ ਜਾਂਦੀ ਹੈ ਤਾਂ ਉਹਦੇ ਲਈ ਫਾਇਰ ਅਫਸਰ ਤੇ ਉਨਾਂ ਦੀ ਟੀਮ ਪੂਰੀ ਤਰਹਾਂ ਤਿਆਰ ਹੈ ਤੇ ਨਾਲ ਹੀ ਜੋ ਨਵੀਂ ਗੱਡੀਆਂ ਹਨ ਉਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਜਿਹਦੇ ਵਿੱਚ ਫਾਇਰ ਅਫਸਰ ਤੇ ਉਹਨਾਂ ਦੀ ਟੀਮ ਨੂੰ ਬਹੁਤ ਮਦਦ ਮਿਲੇਗੀ। ਇਸ ਮੌਕੇ ਤੇ ਫਾਇਰ ਅਫਸਰ ਅਮਨਦੀਪ ਸਿੰਘ ਰੂਬੀ ਨੇ ਵੀ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਤੇ ਕਿਹਾ ਕੀ ਇਹ ਜੋ ਨਵੇਂ ਫਾਇਰ ਟੈਂਡਰ ਦੀਆਂ ਗੱਡੀਆਂ ਦਿੱਤੀਆਂ ਗਈਆਂ ਹਨ ਉਹ ਸਾਡੇ ਲਈ ਕਾਫੀ ਲਾਹੇਵੰਦ ਸਿੱਧ ਹੋਣਗੀਆਂ ਪੁਰਾਣੀ ਗੱਡੀਆਂ ਨਾਲ ਸਾਨੂੰ ਕਿਸੇ ਵੀ ਅਨਸੁਖਾਵੀ ਘਟਨਾ ਦੇ ਨਾਲ ਨਜਿਠਣ ਲਈ ਮਸ਼ੱਕਤ ਕਰਨੀ ਪੈਂਦੀ ਸੀ। ਇਸ ਮੌਕੇ ਤੇ ਨਗਰ ਕੌਂਸਲ ਦੇ ਈ ਓ ਅਵਤਾਰ ਸੇਕਰੀ,ਐਡਵੋਕੇਟ ਲਵਿਸ਼ ਮਿੱਤਲ, ਸ਼ਾਮ ਸੁੰਦਰ ਵਧਵਾ,ਰਾਜੇਸ਼ ਕੁਮਾਰ,ਵਿਕਰਮ ਸਿੰਘ ਕੰਡੇ ਵਾਲਾ, ਰਮੇਸ਼ ਬਨੂੜ ਰਾਜੇਸ਼ ਬੋਆ ਸਵਰਨ ਸਿੰਘ, ਰਿਤਨੇਸ਼ ਬੰਸਲ ਗੁਰਸ਼ਰਨ ਸਿੰਘ ਵਿਰਕ ਲਲਿਤ ਡੇਹਰਾ, ਸੰਦੀਪ ਬਾਵਾ ਐਡਵੋਕੇਟ ਮੌਜੂਦ ਰਹੇ।