ਐਮਰਜੈਂਸੀ ਬਲੱਡ ਹੈਲਪ ਰਾਜਪੁਰਾ ਗਰੁੱਪ ਵੱਲੋਂ ਲਗਾਏ ਖੂਨਦਾਨ ਕੈਂਪ ‘ਚ 47 ਯੂਨਿਟ ਬਲੱਡ ਕੀਤਾ ਗਿਆ ਡੋਨੇਟ

ਰਾਜਪੁਰਾ,05 ਅਕਤੂਬਰ (ਹਿਮਾਂਸ਼ੂ ਹੈਰੀ): ਐਮਰਜਂਸੀ ਬਲੱਡ ਹੈਲਪ ਰਾਜਪੁਰਾ ਗਰੁੱਪ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਗਰੁੱਪ ਦੇ ਸੀਨੀਅਰ ਮੈਂਬਰ ਨਿੱਤਿਨ ਪੁਸ਼ਕਰ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ 47 ਖ਼ੂਨ ਦਾਨੀ ਸੱਜਣਾ ਵੱਲੋਂ ਜਰੂਰਤ ਮੰਦ ਲੋਕਾਂ ਲਈ ਖ਼ੂਨ ਦਾਨ ਕੀਤਾ ਗਿਆ। ਇਹ ਕੈਂਪ ਵਿਸ਼ੇਸ਼ ਤੌਰ ਤੇ 22 ਵਾਂ ਮੂਰਤੀ ਸਥਾਪਨਾ ਦਿਵਸ ਸ਼ੀਤਲਾ ਮਾਤਾ ਮੰਦਿਰ ਪੁਰਾਣੀ ਗਣੇਸ਼ ਨਗਰ ਵਿੱਚ ਲਗਵਾਇਆ ਗਿਆ। ਇਸ ਮੌਕੇ ਨਿੱਤਿਨ ਪੁਸ਼ਕਰ ਵੱਲੋਂ ਪਹੁੰਚੇ ਬਲੱਡ ਡੋਨਰਾ ਅਤੇ ਵੱਖ – ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ, ਟੋਨੀ ਗੋਇਲ, ਦਲਿਤ ਨੇਤਾ ਸੁਖਜਿੰਦਰ ਸੁੱਖੀ ਸੀਵਰੇਜ ਬੋਰਡ ਦੇ ਪ੍ਰਧਾਨ ਨਰੇਸ਼ ਕੁਮਾਰ ਸਮੇਤ ਕਈ ਪਤਵੰਤੇ ਸੱਜਣਾ ਵੱਲੋਂ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਕੈਂਪ ਦੇ ਆਯੋਜਕ ਨਿੱਤਿਨ ਪੁਸ਼ਕਰ ਵੱਲੋਂ ਕਾਈ ਚੌਧਰੀ,ਕਰਨ ਚੌਹਾਨ ਅਤੇ ਸੁਨੀਲ ਭਾਟੀਆ ਜੀ ਦਾ ਵਿਸ਼ੇਸ਼ ਤੌਰ ਤੇ ਇਸ ਕੈੰਪ ਨੂੰ ਸਫਲ ਬਣਨ ਲਈ ਧੰਨਵਾਦ ਵੀ ਕੀਤਾ ਗਿਆ।


Leave a Reply

Your email address will not be published. Required fields are marked *