मोबिल ऑयल की दुकान में आग लगने से लाखों का सामान जलकर खाक
Fire breaks out at Mobil oil shop, goods worth lakhs destroyed

ਰਾਜਪੁਰਾ,20 ਅਪ੍ਰੈਲ (ਹਿਮਾਂਸ਼ੂ ਹੈਰੀ): ਇੱਥੋਂ ਦੀ ਕ੍ਰਿਸ਼ਨਾ ਮਾਰਕੀਟ ਵਿੱਚ ਰਾਜਪੁਰਾ ਕੈਸਟਰੋਲ ਨਾਮ ਦੀ ਮੋਬਿਲ ਤੇਲ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਦੁਕਾਨ ਦੇ ਮਾਲਿਕ ਮਲਕੀਤ ਸਿੰਘ ਨੇ ਮੀਡੀਆ ਨਾਲ ਗਲ ਕਰਦੇ ਦੱਸਿਆ ਕਿਐਤਵਾਰ ਦਾ ਦਿਨ ਹੋਣ ਕਾਰਨ ਰਾਜਪੁਰਾ ਕੈਸਟਰੋਲ ਨਾਮ ਦੀ ਇਹ ਦੁਕਾਨ ਦਾ ਮਾਲਕ ਮਲਕੀਤ ਸਿੰਘ ਆਪਣੀ ਦੁਕਾਨ ਬੰਦ ਕਰਕੇ ਦੁਪਹਿਰ ਨੂੰ ਹੀ ਤਕਰੀਬਨ ਪੌਣੇ ਕੁ ਦੋ ਵਜੇ ਘਰ ਚਲਾ ਗਿਆ ਸੀ ਤੇ ਉਸ ਨੂੰ ਸਵਾ ਦੋ ਵਜੇ ਇੱਕ ਗੁਆਂਢੀ ਦੁਕਾਨਦਾਰ ਦਾ ਫ਼ੋਨ ਆਇਆ ਕਿ ਉਸ ਦੀ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ। ਜਿਸਤੋ ਬਾਅਦ ਉਹ ਆਪਣੀ ਦੁਕਾਨ ਦੀ ਚਾਬੀ ਲੈ ਕੇ ਜਦੋਂ ਦੁਕਾਨ ਤੇ ਪਹੁੰਚਿਆ ਤਾਂ ਉਸ ਵਲੋਂ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੱਗ ਦੇ ਵਰੋਲੇ ਬਾਹਰ ਨਿਕਲਣ ਲੱਗ ਪਏ ਵੇਖਦੇ ਹੀ ਵੇਖਦੇ ਅੱਗ ਇਹਨੀ ਤੇਜ਼ ਵਧ ਗਈ ਕਿ ਅੱਗ ਉੱਪਰਲੀ ਮੰਜ਼ਿਲ ਤੱਕ ਪਹੁੰਚ ਗਈ ਅਤੇ ਨਾਲ ਦੀ ਇੱਕ ਦੁਕਾਨ ਨੂੰ ਵੀ ਉਸਨੇ ਆਪਣੀ ਲਪੇਟ ਵਿੱਚ ਲੇ ਲਿਆ। ਦੁਕਾਨ ਮਾਲਕ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਘਰੋਂ ਚੱਲਣ ਲੱਗਿਆਂ ਫਾਇਰ ਬ੍ਰਿਗੇਡ ਦੀ ਹੈਲਪ ਲਾਈਨ ਤੇ ਕਾਲ ਕਰਕੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਸੀ। ਉਸ ਦੇ ਪਹੁੰਚਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨਾਲ ਮਿਲਕੇ ਤਕਰੀਬਨ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ। ਮਲਕੀਤ ਸਿੰਘ ਨੇ ਦੱਸਿਆ ਕਿ ਦੁਕਾਨ ਨੂੰ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਦੁਕਾਨ ਮਾਲਕ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਤਕਰੀਬਨ 30 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋ ਗਿਆ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰ ਵਲੋਂ ਆਰਥਿਕ ਸਹਾਇਤਾ ਦੇ ਕੇ ਉਸ ਦੀ ਬਾਂਹ ਫੜੀ ਜਾਵੇ।
राजपुरा, 20 अप्रैल (हिमांशु हैरी): यहां कृष्णा मार्केट में राजपुरा कैस्ट्रोल नाम की मोबिल ऑयल की दुकान में आग लग गई, जिससे लाखों रुपये का नुकसान हुआ है। इस बीच, दुकान के मालिक मलकीत सिंह ने मीडिया को बताया कि रविवार होने की वजह से राजपुरा कैस्ट्रोल नाम की इस दुकान के मालिक मलकीत सिंह दोपहर करीब 1:45 बजे अपनी दुकान बंद करके घर चले गए थे। दोपहर 1:15 बजे उन्हें पड़ोसी दुकानदार का फोन आया कि उनकी दुकान से धुआं निकल रहा है। जिसके बाद जब वह अपनी दुकान की चाबी लेकर दुकान पर पहुंचे, तो दुकान का शटर खोला तो आग की लपटें निकलने लगीं। देखते ही देखते आग इतनी बढ़ गई कि आग ऊपरी मंजिल तक पहुंच गई और बगल की एक दुकान को भी अपनी चपेट में ले लिया। दुकान के मालिक मलकीत सिंह का कहना है कि उन्होंने घर से निकलते समय ही फायर ब्रिगेड हेल्पलाइन पर फोन करके जानकारी दी थी। जब तक वह पहुंचे, तब तक फायर ब्रिगेड की गाड़ियां भी मौके पर पहुंच चुकी थीं और उन्होंने आग पर काबू पाने की कोशिश की। इस दौरान फायर ब्रिगेड की चार गाड़ियों की मदद से करीब एक घंटे की मशक्कत के बाद आग पर काबू पाया गया। मलकीत सिंह ने बताया कि दुकान में आग बिजली के शॉर्ट सर्किट की वजह से लगी। दुकान के मालिक मलकीत सिंह का कहना है कि उन्हें 30 लाख रुपये से ज़्यादा का नुकसान हुआ है। उन्होंने मांग की है कि सरकार उन्हें आर्थिक मदद दे और उनका हाथ थामे।
Rajpura, April 20 (Himanshu Harry): A fire broke out at a Mobil oil shop named Rajpura Castrol in Krishna Market here, causing a loss of lakhs of rupees. Meanwhile, the shop owner Malkit Singh told the media that since it was a Sunday, the owner of this shop named Rajpura Castrol, Malkit Singh, had closed his shop and gone home at around 1:45 pm. At 1:15 pm, he received a call from a neighboring shopkeeper that smoke was coming out of his shop. After which, when he reached the shop with the key of his shop, when he opened the shutter of the shop, flames started coming out. As soon as he saw it, the fire increased so much that the fire reached the upper floor and also engulfed a shop next to it. Shop owner Malkit Singh says that he had called the fire brigade helpline while leaving home and informed them. By the time he arrived, the fire brigade vehicles had also reached the spot and they tried to control the fire. During this, the fire was brought under control after about an hour of difficulty with the help of four fire brigade vehicles. Malkit Singh said that the fire broke out in the shop due to an electrical short circuit. Shop owner Malkit Singh says that he has suffered a loss of more than Rs 30 lakh. He has demanded that the government should provide him financial assistance and hold his hand.