ਰਾਜਪੁਰਾ ‘ਚ ਹੋਈ ਜਿਲਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ

ਰਾਜਪੁਰਾ,22 ਅਪ੍ਰੈਲ(ਹਿਮਾਂਸ਼ੂ ਹੈਰੀ): ਜ਼ਿਲ੍ਹਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਸੰਜੀਵ ਚੌਧਰੀ ਕਾਕੂ ਦੀ ਅਗਵਾਈ ਹੇਠ ਇਥੋਂ ਦੇ ਸ਼ਾਮ ਪਲੇਸ ਵਿੱਚ ਹੋਈ ਜਿਸ ਵਿਚ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਗੁਰਬਖ਼ਸ਼ ਚਾਵਲਾ, ਕੈਸ਼ੀਅਰ ਅਮਰਦੀਪ ਸਿੰਘ, ਸੰਗਠਨ ਮੰਤਰੀ ਰਾਜੀਵ ਜੈਨ ਅਤੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਪਾਲ ਸੇਠੀ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਦੌਰਾਨ ਜਿਲ੍ਹਾ ਪ੍ਰਧਾਨ ਡਾ. ਸੰਜੀਵ ਚੌਧਰੀ ਕਾਕੂ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਮੋਤੀਆਂ ਦੀ ਮਾਲਾ ਪਾ ਕੇ ਸਵਾਗਤ ਕੀਤਾ ਇਸ ਦੌਰਾਨ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਆਏ ਹੋਏ ਕੈਮਿਸਟਾਂ ਨੇ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਵਿੱਚ ਆਏ ਹੋਏ ਮਹਿਮਾਨਾਂ ਨੇ ਸਾਰੇ ਮੈਂਬਰਾਂ ਨੂੰ ਇਸ ਕਾਰੋਬਾਰ ਵਿਚ ਸੇਲ ਵਧਾਉਣ ਦੇ ਗੁੜ੍ਹ ਦੱਸੇ ਤੇ ਕੈਮਿਸਟਾਂ ਨੂੰ ਆਪਣੀਆਂ ਦੁਕਾਨਾਂ ਨੂੰ ਕੰਪਿਊਟਰਰਾਇੰਜ਼ਡ ਕਰਨ ਦੇ ਨਾਲ ਨਾਲ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਫਾਰਮਾਸਿਸਟ ਕੋਰਸ ਵੀ ਜ਼ਰੂਰ ਕਰਵਾਉਣ ਉਨ੍ਹਾ ਕਿਹਾ ਕਿ ਸਾਰੇ ਕੈਮਿਸਟ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਹੀ ਆਪਣਾ ਕਾਰੋਬਾਰ ਕਰਨ ਇਸ ਮੌਕੇ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਇੰਦਰਜੀਤ ਦੁਆ ਨਾਭਾ ਯੂਨਿਟ ਹੈਡ ਪਰਵੀਨ, ਸਲੀਮ, ਚੇਅਰਮੈਨ ਪੁਨੀਤ ਅਰੋੜਾ, ਹੋਲ ਸੇਲ ਪ੍ਰਧਾਨ ਵਰੁਣ ਭਾਟੀਆ, ਸਲੀਮ ਮੁਹੰਮਦ, ਮਨਜੀਤ ਸਿੰਘ,ਗੁਰਜੀਤ ਸਿੰਘ ਪਟਿਆਲਾ,ਰਾਜਪੁਰਾ ਯੂਨਿਟ ਦੇ ਪ੍ਰਧਾਨ ਲਾਜਪਤ ਰਾਇ ਚੱਪੂ, ਚੇਅਰਮੈਨ ਦੀਪਕ ਜੌਲੀ,ਉਪ ਪ੍ਰਧਾਨ ਜਤਿੰਦਤ ਵਰਮਾ, ਸੰਜੀਵ ਵਧਵਾ ਜਨਰਲ ਸਕੱਤਰ, ਰਾਜੇਸ਼ ਕੁਮਾਰ ਗੋਲਡੀ ਕੈਸ਼ੀਅਰ, ਲੀਗਲ ਐਡਵਾਈਜਰ ਐਡ ਸ਼ਸ਼ੀ ਸ਼ਰਮਾ, ਲੀਗਲ ਐਡਵਾਈਜ਼ਰ ਐਡ. ਉਪਕਾਰ ਸਿੰਘ,ਕ੍ਰਿਸ਼ਣ ਕਪੂਰ, ਰਾਕੇਸ਼ ਤਨੇਜਾ,ਜਗਦੀਸ਼ ਚੌਧਰੀ,ਦਿਨੇਸ਼ ਕੁਮਾਰ ਮਿੱਤਲ,ਘਨਸ਼ਾਮ ਭਾਦਸੋਂ ਯੂਨਿਟ ਪ੍ਰਧਾਨ ਸ਼ੇਰ ਸਿੰਘ ਖੂੰਗਰ, ਦੇਵੀਗੜ੍ਹ ਯੂਨਿਟ ਪ੍ਰਧਾਨ ਗੌਤਮ ਪੰਜਰਤਨ,ਉਪ ਕੈਸ਼ੀਅਰ ਗੁਲਸ਼ਨ, ਹੋਲ ਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ,ਵਿਸ਼ਾਲ ਮਿੱਤਲ, ਰੋਕੀ ਮਿੱਤਲ,ਰਾਜੂ ਜੀ,ਕਪਿਲ ਚੋਪੜਾ, ਢਕਾਲਾ ਪ੍ਰਧਾਨ ਜਿੰਦਲ ਜੀ, ਰਣਜੀਤ ਸਿੰਘ, ਵਿਕਾਸ ਸਿਆਲ,ਅਰੁਣ ਮਹਿਤਾ, ਹਿਤੇਸ਼ ਕੁਮਾਰ ਸਮੇਤ ਸਾਰੀਆਂ ਯੂਨਿਟਾਂ ਦੇ ਪ੍ਰਧਾਨ ਤੇ ਅਹੁਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *