ਪਟਿਆਲਾ ਰੇਂਜ ਅਧੀਨ ਆਉਂਦੇ ਜਿਲ੍ਹਿਆਂ ਦੇ ਲੋਕਾਂ ਨੂੰ ਰੋਜ਼ਾਨਾ ਮਿਲਣਗੇ ਡੀਆਈਜੀ ਭੁੱਲਰ

  • ਕਿਹਾ, ਕੋਈ ਵੀ ਨਾਗਰਿਕ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਦਫਤਰ ਵਿਖੇ ਮਿਲਣ ਲਈ ਆ ਸਕੇਗਾ
  • ਪਟਿਆਲਾ ਰੇਂਜ ਅਧੀਨ ਆਉਂਦੇ ਜਿਲ੍ਹਿਆਂ ਦੇ ਲੋਕਾਂ ਨੂੰ ਰੋਜ਼ਾਨਾ ਮਿਲਣਗੇ ਡੀਆਈਜੀ ਭੁੱਲਰ

ਪਟਿਆਲਾ, 10 ਜੂਨ: ਡੀ ਆਈ ਜੀ ਪਟਿਆਲਾ ਰੇਂਜ ਸ. ਹਰਚਰਨ ਸਿੰਘ ਭੁੱਲਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਦੇ ਆਦੇਸ਼ਾਂ ਤਹਿਤ ਪਟਿਆਲਾ ਰੇਂਜ ਅਧੀਨ ਆਉਂਦੇ ਜਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਨਾਗਰਿਕਾਂ ਨੂੰ ਮਿਲਣ ਤੇ ਜਨਤਕ ਸ਼ਿਕਾਇਤਾਂ ਸੁਨਣ ਲਈ ਹਰ ਕੰਮ ਕਾਜ ਵਾਲੇ ਦਿਨ ਆਪਣੇ ਦਫਤਰ ਵਿੱਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਮਿਲਣਗੇ। ਡੀਆਈਜੀ ਭੁੱਲਰ ਨੇ ਕਿਹਾ ਕਿ ਹਰੇਕ ਨਾਗਰਿਕ ਆਪਣੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਨਿਜੀ ਤੌਰ ‘ਤੇ ਉਨ੍ਹਾਂ ਦੇ ਦਫਤਰ ਵਿਖੇ ਆ ਕੇ ਬੇਝਿਜਕ ਦੱਸ ਸਕਦਾ ਹੈ।ਉਨ੍ਹਾਂ ਕਿਹਾ ਕਿ ਨਾਗਰਿਕਾਂ ਤੱਕ ਪਹੁੰਚ ਕਰਨਾ ਪੁਲਿਸਿੰਗ ਦਾ ਅਹਿਮ ਹਿੱਸਾ ਹੈ ਤੇ ਮਜਬੂਤ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਲਗਾਤਾਰ ਯਤਨਸ਼ੀਲ ਹੈ 

Leave a Reply

Your email address will not be published. Required fields are marked *