02 ਫਰਾਰ ਚੋਰਾਂ ਨੂੰ ਵੀ ਜਲਦ ਕੀਤਾ ਜਾਵੇਗਾ ਕਾਬੂ: ਐਸ.ਐਚ.ਓ ਕਿਰਪਾਲ ਸਿੰਘ
ਰਾਜਪੁਰਾ,03 ਜੂਨ(ਹਿਮਾਂਸ਼ੂ ਹੈਰੀ): ਸਿਟੀ ਪੁਲਿਸ ਰਾਜਪੁਰਾ ਵੱਲੋਂ ਭੈੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਐਸਐਸਪੀ ਪਟਿਆਲਾ ਵਰੁਨ ਸ਼ਰਮਾ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮਨਜੀਤ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਅਗਵਾਹੀ ਹੇਠ ਪੰਜ ਵਿਅਕਤੀ ਜੋ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਤ ਸਮੇਂ ਘਰਾਂ’ ਵਿੱਚ ਪਾੜ ਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਕਿਹਾ ਕਿ ਇੱਕ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਕਿ ਪੰਜ ਵਿਅਕਤੀ ਜਿਹੜੇ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ, ਜੇ ਹੁਣ ਹੀ ਇਨ੍ਹਾਂ ਨੂੰ ਫੜਿਆ ਜਾਵੇ, ਤਾਂ ਕਾਫੀ ਵਾਰਦਾਤਾਂ ਟਰੇਸ ਹੋ ਸਕਦੀਆ ਹਨ। ਸ:ਬ ਰਜੇਸ਼ ਕੁਮਾਰ ਦੀ ਟੀਮ ਨੇ ਇਨ੍ਹਾਂ ਨੂੰ ਦਮਨਹੇੜੀ ਫਾਟਕ ਤੇ ਕਾਬੂ ਕੀਤਾ। ਜੋ ਕਿ ਵਾਰਦਾਤ ਕਰਨ ਲਈ ਪਲੈਨ ਬਣਾ ਰਹੇ ਸਨ। ਉਹਨਾ ਕਿਹਾ ਕਿ ਅਸੀਂ ਤਿੰਨ ਵਿਅਕਤੀਆਂ ਨੂੰ ਮੌਕੇ ਤੇ ਕਾਬੂ ਕੀਤਾ ਅਤੇ ਦੋ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਤਿੰਨ ਵਿਅਕਤੀਆਂ ਨੇ ਆਪਣਾ ਨਾਮ ਅਕਸ਼ੈ ਪੁੱਤਰ ਜਿੰਦਰ, ਅਰੁਣ ਪੁੱਤਰ ਪੱਪੀ ਅਤੇ ਰਿਸ਼ੀ ਪੁੱਤਰ ਸੁਦੇਸ਼ ਕੁਮਾਰ ਵਾਸੀਆਨ ਮਿਰਚ ਮੰਡੀ ਬੈਕ ਸਾਇਡ ਪਟੇਲ ਕਾਲਜ ਰਾਜਪੁਰਾ ਦੱਸਿਆ । ਗਗਨ ਅਤੇ ਕਮਲੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਵੀ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ। ਕਾਬੂ ਕੀਤੇ ਵਿਅਕਤੀਆਂ ਕਲੋਂ ਮੌਕੇ ਤੇ ਇੱਕ ਰਾਡ ਲੋਹਾ, ਇੱਕ ਕੁਹਾੜੀ ਅਤੇ ਇੱਕ ਬੇਸਬਾਲ ਬਰਾਮਦ ਕੀਤਾ ਅਤੇ ਹੋਰ ਚੋਰੀ ਦਾ ਸਮਾਨ ਟੂਟੀਆਂ, ਸ਼ਾਵਰ, ਏ.ਸੀ. ਸਿਲਡਰ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਬਰਾਮਦ ਕੀਤਾ। ਇਨ੍ਹਾਂ ਤੇ FIR ਨੰਬਰ 117 ਮਿਤੀ 02.06.2025 ਅ/ਧ 33106), 305, 317 ਬੀਐਨ.ਐਸ ਤਹਿਤ ਰਜਿਸਟਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਇਨ੍ਹਾਂ ਦਾ ਦੋ ਦਿਨ੍ਹਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਅੱਜ ਜਿਹਨਾਂ ਨੇ ਮੰਨਿਆ ਕਿ ਅਸੀਂ ਪਹਿਲਾਂ ਵੀ 6 ਕੋਠੀਆਂ ਵਿੱਚ ਪਾੜ ਲਗਾ ਕੇ ਵਾਰਦਾਤ ਕਰ ਚੁੱਕੇ ਹਾਂ। ਪੁਲਿਸ ਨੂੰ ਇਨ੍ਹਾਂ ਕੋਲੋਂ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ।