12 ਘੰਟਿਆਂ ਵਿੱਚ ਕਤਲ ਦੀ ਗੁੱਥੀ ਨੂੰ ਰਾਜਪੁਰਾ ਪੁਲਿਸ ਵੱਲੋਂ ਸੁਲਝਾਇਆ ਗਿਆ
ਰਾਜਪੁਰਾ,27 ਅਪ੍ਰੈਲ(ਹਿਮਾਂਸ਼ੂ ਹੈਰੀ):ਪੁਲਿਸ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਵੱਲੋਂ ਕਤਲ ਕੇਸ ਦਾ ਮੁਕਦਮਾ ਦਰਜ ਹੋਣ ਦੇ 12 ਘੰਟੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਐਸ.ਐਚ.ਓ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਮਿਤੀ 24-4-2025 ਨੂੰ ਦੋ ਵਿਅਕਤੀਆ ਨੇ ਹੁਲੜਬਾਜੀ ਕਰਦੇ ਹੋਏ ਦੁਕਾਨ ਨੰਬਰ 72 ਅਨਾਜ ਮੰਡੀ ਰਾਜਪੁਰਾ ਦੇ ਬਾਹਰ ਆਏ ਅਤੇ ਉੱਥੇ ਬੈਠੇ ਰਾਹੁਲ ਪੁੱਤਰ ਵਿਨੋਦ ਰਾਏ ਵਾਸੀ ਪਿੰਡ ਮੋਹੀਕੰਡ ਨਵਟੋਲੀਆਂ ਵਾਰਡ ਨੰਬਰ 03 ਥਾਣਾ ਬਰਾੜਾ ਕੋਠੀ ਜਿਲ੍ਹਾ ਪਰਨੀਆਂ, ਬਿਹਾਰ ਹਾਲ ਵਾਸੀ ਦੁਕਾਨ ਨੰਬਰ 71 ਨਵੀਂ ਅਨਾਜ ਮੰਡੀ ਰਾਜਪੁਰਾ ਟਾਊਨ ਉਮਰ ਕਰੀਬ 21 ਸਾਲ ਪਰ ਕਾਤਲਾਨਾ ਹਮਲਾ ਕਰਕੇ ਉਸਦੇ ਸਿਰ ਵਿੱਚ ਲੋਹੇ ਦਾ ਫੋੜਾ ਮਾਰ ਕੇ ਸੱਟਾਂ ਮਾਰ ਦਿੱਤੀਆਂ। ਜਿਸ ਕਰਕੇ ਰਾਹੁਲ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋ ਉਸਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰਦਿੱਤਾ ਗਿਆ ਜਿਸ ਦੀ ਪੀ.ਜੀ.ਆਈ ਚੰਡੀਗੜ੍ਹ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਵਾਰਦਾਤ ਦੇ ਹੋਣ ਉਪਰੰਤ ਹੀ ਐਸ.ਐਸ.ਪੀ. ਪਟਿਆਲਾ ਵਲੋਂ ਇਸ ਵਾਰਦਾਤ ਦੇ ਦੋਸ਼ੀਆਨ ਨੂੰ ਟਰੇਸ ਕਰਨ ਲਈ ਮਨਜੀਤ ਸਿੰਘ ਡੀ.ਐਸ.ਪੀ ਰਾਜਪੁਰਾ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਵਾਰਦਾਤ ਨੂੰ ਟਰੇਸ ਕਰਨ ਦੀ ਜੁੰਮੇਵਾਰੀ ਸੌਂਪੀ ਜਿਸ ਦੇ ਚੱਲਦਿਆ ਉਹਨਾਂ ਦੀ ਅਗਵਾਈ ਵਾਲੀ ਥਾਣਾ ਸਿਟੀ ਰਾਜਪੁਰਾ ਵਿੱਚ ਮੁਕੱਦਮਾ ਨੰਬਰ 85 ਮਿਤੀ 26-4-2025 ਅ/ਧ 103,194, 3(5) BNS ਦਰਜ ਕਰਕੇ ਉਸ ਦੇ ਕਾਤਲ ਹਰਜਿੰਦਰ ਸਿੰਘ ਉਰਫ ਜੁਜਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਆਕੜ ਥਾਣਾ ਖੇੜੀ ਗੰਡਿਆ ਹਾਲ ਵਾਸੀ ਕਿਰਾਏਦਾਰ ਚੌਹਾਨ ਕਲੋਨੀ ਪਿੰਡ ਸੈਦਖੇੜੀ ਥਾਣਾ ਖੇੜੀ ਗੰਡਿਆ ਜਿਲ੍ਹਾ ਪਟਿਆਲਾ ਅਤੇ ਅਮਨਦੀਪ ਕੁਮਾਰ ਪੁੱਤਰ ਦਿਆਲ ਵਾਸੀ ਵਾਲਮੀਕ ਬਸਤੀ ਸ਼ਾਹਪੁਰ ਅੰਬਾਲਾ ਜਿਲ੍ਹਾ ਅੰਬਾਲਾ ਹਰਿਆਣਾ ਹਾਲ ਵਾਸੀ ਕਿਰਾਏਦਾਰ ਚੁੰਨਾ ਭੱਠੀ ਨੇੜੇ ਅਫਸਰ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮਾਮਲਾ ਦਰਜ ਹੋਣ ਦੇ 12 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ। ਜਿਸਤੋਂ ਬਾਅਦ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਜਿਨਾਂ ਪਾਸੋਂ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਕਰਾਇਆ ਜਾ ਰਿਹਾ ਹੈ। ਅਤੇ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਹੋਰ ਵਾਰਦਾਤਾਂ ਵਿੱਚ ਸ਼ਾਮਿਲ ਤਾਂ ਨਹੀਂ। ਇਸ ਰਾਜਪੁਰਾ ਪੁਲੀਸ ਵਲੋਂ ਅੱਗੇ ਤੋਂ ਵੀ ਇਦਾ ਦੀਆਂ ਹੁੱਲੜਬਾਜੀ ਅਤੇ ਅਜਿਹੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।