ਰਾਜਪੁਰਾ,15 ਅਗਸਤ:ਖੂਨਦਾਨ ਇੱਕ ਐਸਾ ਦਾਨ ਹੈ ਜਿਸ ਨਾਲ ਤੁਸੀਂ ਆਪਣਾ ਖੂਨ ਦਾਨ ਕਰਕੇ ਕਿਸੇ ਜ਼ਰੂਰਤਮੰਦ ਦੀ ਜਾਨ ਬਚਾ ਸਕਦੇ ਹੋ। ਇਸ ਦੇ ਨਾਲ ਨਾਲ ਥੈਲੀਸੀਮਿਆਂ ਬਿਮਾਰੀ ਤੋਂ ਪੀੜਿਤ ਰਿਗੀਆ ਨੂੰ ਵੀ ਦਾਨ ਕਰ ਉਹਨਾਂ ਦੀ ਜ਼ਿੰਦਗੀ ਬਚਾਉਣ ਦਾ ਇੱਕ ਤਰੀਕਾ ਬਨਦੇ ਹੋ। ਇਦਾਂ ਦਾ ਹੀ ਇਕ ਰਾਜਪੁਰਾ ਦੇ ਖੂਨਦਾਨੀ ਸਰਦਾਰ ਗੁਰਮੀਤ ਸਿੰਘ ਬੇਦੀ ਜੋ ਕਿ 26 ਜਨਵਰੀ ਗਣਤੰਤਰਤਾ ਦਿਵਸ ਅਤੇ 15 ਅਗਸਤ ਸਵਤੰਤਰਤਾ ਦਿਵਸ ਦੇ ਮੌਕੇ ਤੇ ਸਾਲ ਵਿੱਚ ਦੋ ਤਿੰਨ ਵਾਰੀ ਖੂਨ ਦਾਨ ਕਰਕੇ ਆਪਣੀ ਖੁਸ਼ੀ ਸਾਂਝੀ ਕਰਦੇ ਨੇ ਤੇ ਲੋਕਾਂ ਨੂੰ ਸੰਦੇਸ਼ ਦਿੰਦੇ ਨੇ ਕਿ ਸਮੇਂ ਸਮੇਂ ਤੇ ਖੂਨ ਦੇਣਾ ਬਹੁਤ ਜਰੂਰੀ ਹੈ ਜਿਸ ਨਾਲ ਕਿ ਆਪਣੇ ਸਰੀਰ ਵਿੱਚ ਸਫੁਰਤੀ ਦਾ ਸੰਚਾਰ ਹੁੰਦਾ ਹੈ ਤੇ ਨਵਾਂ ਖੂਨ ਬਣਨ ਨਾਲ ਸਰੀਰਕ ਬਿਮਾਰੀਆਂ ਤੋਂ ਇਨਸਾਨ ਬਚ ਸਕਦਾ ਹੈ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਮੈਂ ਸਵਤੰਤਰਤਾ ਦਿਵਸ ਦੇ ਉਪਲਕਸ਼ ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨ ਦਾਨ ਕੀਤਾ ਹੈ ਅਤੇ ਇਹ ਖੂਨ ਨਾਲ ਦੀ ਨਾਲ ਜਰੂਰਤਮੰਦਾਂ ਨੂੰ ਦੇ ਵੀ ਦਿੱਤਾ ਗਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮੇ 50ਵੀਂ ਵਾਰੀ ਖੂਨਦਾਨ ਕਰਨ ਆਇਆ ਹਾਂ ਤੇ ਮੈਂ ਆਪਣੇ ਬੇਟੇ ਨੂੰ ਵੀ ਨਾਲ ਲਿਆ ਕੇ ਇਸ ਨੇਕ ਕੰਮ ਵਿੱਚ ਹਿੱਸਾ ਪਾਉਣ ਲਈ ਹਮੇਸ਼ਾ ਹੀ ਪ੍ਰੇਰਿਤ ਕਰਦਾ ਰਹਿੰਦਾ ਹਾਂ।