ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਬਰੀ ਹੋਣ ਨਾਲ ਭਾਜਪਾ ਦੀਆਂ ਚਾਲਾਂ ਹੋਈਆਂ ਨਾਕਾਮ: ਚੇਅਰਮੈਨ ਦੀਪਕ ਸੂਦ 

अरविंद केजरीवाल और मनीष सिसोदिया के बरी होने से BJP की चालें फेल हो गईं: चेयरमैन दीपक सूद

BJP’s tactics have failed with the acquittal of Arvind Kejriwal and Manish Sisodia: Chairman Deepak Sood

ਰਾਜਪੁਰਾ,28 ਫਰਵਰੀ (ਹਿਮਾਂਸ਼ੂ ਹੈਰੀ)”ਅਦਾਲਤ ਵੱਲੋਂ ਸ਼ਰਾਬ ਘੁਟਾਲੇ ਵਿੱਚ ਜ਼ਬਰਦਸਤੀ ਮੁਲਜ਼ਮ ਬਣਾਏ ਗਏ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸ਼੍ਰੀ ਮਨੀਸ਼ ਸਿਸੋਦੀਆ ਨੂੰ ਬਰੀ ਕਰਨ ਦੇ ਫੈਸਲੇ ਨਾਲ ਭਾਜਪਾ ਦੀਆਂ ਰਾਜਸੀ ਚਾਲਾਂ ਨਾਕਾਮ ਸਾਬਤ ਹੋਈਆਂ ਹਨ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਚੇਅਰਮੈਨ ਸੂਦ ਨੇ ਕਿਹਾ ਕਿ ਭਾਜਪਾ ਨੇ ਕੌਮੀ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਧਦੇ ਲੋਕ ਆਧਾਰ ਰੂਪੀ ਰੱਥ ਨੂੰ ਰੋਕਣ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉੱਤੇ ਸ਼ਰਾਬ ਘੁਟਾਲੇ ਵਿੱਚ ਸ਼ਾਮਿਲ ਹੋਣ ਦਾ ਝੂਠਾ ਕੇਸ ਦਰਜ ਕਰਵਾਇਆ ਸੀ ਪਰ ਅੱਜ ਅਦਾਲਤ ਵੱਲੋਂ ਉਕਤ ਦੋਹਾਂ ਨੇਤਾਵਾਂ ਨੂੰ ਇਸ ਘੁਟਾਲੇ ਵਿੱਚੋਂ ਬਰੀ ਕਰ ਦਿੱਤੇ ਜਾਣ ਨਾਲ ਭਾਜਪਾ ਦੀਆਂ ਆਮ ਆਦਮੀ ਪਾਰਟੀ ਦੇ ਰਾਜਸੀ ਰੱਥ ਨੂੰ ਰੋਕਣ ਦੀਆਂ ਚਾਲਾਂ ਨਾਕਾਮ ਸਾਬਤ ਹੋਈਆਂ ਹਨ ਅਤੇ ਆਮ ਆਦਮੀ ਪਾਰਟੀ ਕੌਮੀ ਪੱਧਰ ਤੇ ਇੱਕ ਵੱਡੀ ਰਾਜਸੀ ਤਾਕਤ ਬਣ ਕੇ ਉੱਭਰ ਰਹੀ ਹੈ ਅਤੇ ਆਉਣ ਵਾਲੇ ਆਉਣ ਵਾਲੀਆਂ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਪਾਰਟੀਆਂ ਨੂੰ ਤਕੜੀ ਰਾਜਸੀ ਟੱਕਰ ਦਿੱਤੀ ਜਾਵੇਗੀ।

राजपुरा, 28 फरवरी (हिमांशु हैरी) “शराब घोटाले में जबरन आरोपी बनाए गए AAP कन्वीनर अरविंद केजरीवाल और मनीष सिसोदिया को कोर्ट के बरी करने के फैसले से BJP की राजनीतिक चालें नाकाम साबित हुई हैं,” ये विचार मार्केट कमेटी राजपुरा के चेयरमैन दीपक सूद ने एक प्रेस बयान जारी करते हुए कहे। चेयरमैन सूद ने कहा कि आम आदमी पार्टी के नेशनल लेवल पर बढ़ते जनाधार को रोकने के लिए BJP ने AAP के नेशनल कन्वीनर अरविंद केजरीवाल और दिल्ली के उस समय के डिप्टी चीफ मिनिस्टर मनीष सिसोदिया के खिलाफ शराब घोटाले में शामिल होने का झूठा केस दर्ज करवाया था, लेकिन आज कोर्ट द्वारा इन दोनों नेताओं को इस घोटाले से बरी किए जाने से आम आदमी पार्टी के राजनीतिक रथ को रोकने की BJP की चालें नाकाम साबित हुई हैं और आम आदमी पार्टी नेशनल लेवल पर एक बड़ी राजनीतिक ताकत के तौर पर उभर रही है और आम आदमी पार्टी आने वाले अलग-अलग राज्यों के विधानसभा चुनावों में विरोधी पार्टियों को कड़ी टक्कर देगी।

Rajpura, February 28 (Himanshu Harry) “The political maneuvers of the BJP have proven to be unsuccessful with the court’s decision to acquit AAP convener Arvind Kejriwal and Mr. Manish Sisodia, who were forcibly made accused in the liquor scam,” expressed these views by Market Committee Rajpura Chairman Deepak Sood while issuing a press statement. Chairman Sood said that in order to stop the growing mass base of the Aam Aadmi Party at the national level, the BJP had registered a false case against AAP national convener Arvind Kejriwal and the then Deputy Chief Minister of Delhi Manish Sisodia for their involvement in the liquor scam, but today, with the acquittal of the said two leaders from this scam by the court, the BJP’s maneuvers to stop the political chariot of the Aam Aadmi Party have proven to be unsuccessful and the Aam Aadmi Party is emerging as a major political force at the national level and the Aam Aadmi Party will give a strong political fight to the opposition parties in the upcoming assembly elections of various states.

Leave a Reply

Your email address will not be published. Required fields are marked *