हुलका में भाजपा बुद्धिजीवी प्रकोष्ठ की बैठक, बड़ी संख्या में ग्रामीण पार्टी में शामिल
BJP intellectual cell meeting in Hulka, a large number of villagers joined the party


ਰਾਜਪੁਰਾ,20 ਜੁਲਾਈ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਪਿੰਡ ਹੁਲਕਾ ‘ਚ ਭਾਜਪਾ ਬੁੱਧੀਜੀਵੀ ਸੈੱਲ ਵੱਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਪੀ.ਕੇ.ਐਸ ਭਾਰਦਵਾਜ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਮੀਟਿੰਗ ਦੀ ਅਗਵਾਈ ਭਾਜਪਾ ਦੇ ਸਟੇਟ ਕੋਰ ਗਰੁੱਪ ਮੈਂਬਰ ਪੰਜਾਬ ਗੁਰਮੀਤ ਸਿੰਘ ਉੜਦਨ ਨੇ ਕੀਤੀ। ਉਨ੍ਹਾਂ ਮੀਟਿੰਗ ‘ਚ ਪਹੁੰਚੇ ਪਿੰਡ ਵਾਸੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਜਨ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਭਾਜਪਾ ਬੁੱਧੀਜੀਵੀ ਸੈੱਲ ‘ਚ ਸ਼ਾਮਲ ਹੋਏ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਗੁਰਮੀਤ ਸਿੰਘ ਉੜਦਨ ਨੇ ਪਾਰਟੀ ਦਾ ਪੱਲਾ ਪਵਾ ਕੇ ਸਵਾਗਤ ਕੀਤਾ। ਇਸ ਮੌਕੇ ਜਸਵੀਰ ਸਿੰਘ ਹੁਲਕਾ ਬਲਾਕ ਕਨਵੀਨਰ ਬਨੂੜ, ਬਣਦੇਵ ਸਿੰਘ ਮਾੜਾ ਕਨਵੀਨਰ ਬਨੂੜ ਅਤੇ ਪ੍ਰਿਤਾ ਰਾਮ ਸੈਵਣਜਾਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਗੁਰਮੀਤ ਸਿੰਘ ਉੜਦਨ ਨੇ ਕਿਹਾ ਕਿ ਭਾਜਪਾ ਦੇਸ਼ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਬੁੱਧੀਜੀਵੀ ਵਰਗ ਦੇ ਸਾਥ ਨਾਲ ਪਾਰਟੀ ਹਲਕੇ ‘ਚ ਹੋਰ ਮਜ਼ਬੂਤ ਹੋਵੇਗੀ। ਇਸ ਮੀਟਿੰਗ ‘ਚ ਵੱਡੀ ਗਿਣਤੀ ‘ਚ ਭਾਜਪਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।
ਫੋਟੋ ਕੈਪਸ਼ਨ: ਭਾਜਪਾ ਸਟੇਟ ਕੋਰ ਗਰੁੱਪ ਮੈਂਬਰ ਗੁਰਮੀਤ ਸਿੰਘ ਉੜਦਨ ਹੁਲਕਾ ‘ਚ ਬੁੱਧੀਜੀਵੀ ਸੈੱਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ। ਨਾਲ ਬਲਾਕ ਕਨਵੀਨਰ ਜਸਵੀਰ ਸਿੰਘ ਹੁਲਕਾ ਅਤੇ ਬਣਦੇਵ ਸਿੰਘ ਮਾੜਾ ਵੀ ਮੌਜੂਦ।
राजपुरा, 20 जुलाई (हिमांशु हैरी): राजपुरा विधानसभा क्षेत्र के गांव हुलका में BJP इंटेलेक्चुअल सेल की तरफ से एक ज़रूरी मीटिंग हुई। यह मीटिंग पी.के.एस. भारद्वाज के कहने पर हुई। मीटिंग की अध्यक्षता BJP स्टेट कोर ग्रुप मेंबर पंजाब गुरमीत सिंह उद्दन ने की। उन्होंने मीटिंग में आए गांववालों को केंद्र और पंजाब सरकार की भलाई वाली स्कीमों के बारे में डिटेल में जानकारी दी और BJP की पॉलिसी के बारे में बताया। इस मौके पर बड़ी संख्या में गांववाले BJP इंटेलेक्चुअल सेल में शामिल हुए। गुरमीत सिंह उद्दन ने नए शामिल हुए मेंबर्स का पार्टी का पल्ला पहनाकर स्वागत किया। इस मौके पर जसवीर सिंह हुलका ब्लॉक कन्वीनर बनूड़, बहनव सिंह बड़ कन्वीनर बनूड़ और प्रीता राम सैवंजारा खास तौर पर मौजूद थे। गुरमीत सिंह उद्दन ने कहा कि BJP देश और पंजाब के विकास के लिए कमिटेड है। इंटेलेक्चुअल क्लास के सपोर्ट से पार्टी विधानसभा क्षेत्र में और मज़बूत होगी। इस मीटिंग में बड़ी संख्या में BJP वर्कर और गांववाले मौजूद थे।
फोटो कैप्शन: BJP स्टेट कोर ग्रुप मेंबर गुरमीत सिंह उर्दन हल्का में इंटेलेक्चुअल सेल की मीटिंग को संबोधित करते हुए। ब्लॉक कन्वीनर जसवीर सिंह हल्का और बहनव सिंह बड़ भी मौजूद थे।
Rajpura, July 20 (Himanshu Harry): An important meeting was organized by the BJP Intellectual Cell in village Hulka of Rajpura constituency. This meeting was organized as per the instructions of P.K.S. Bhardwaj. The meeting was chaired by BJP State Core Group Member Punjab Gurmeet Singh Uddan. He gave detailed information about the welfare schemes of the Central and Punjab Government to the villagers who attended the meeting and made them aware of the policies of the BJP. On this occasion, a large number of villagers joined the BJP Intellectual Cell. Gurmeet Singh Uddan welcomed the newly joined members by donning the party’s palla. On this occasion, Jasvir Singh Hulka Block Convener Banur, Bahnev Singh Bad Convener Banur and Prita Ram Saivanjara were specially present. Gurmeet Singh Uddan said that the BJP is committed to the development of the country and Punjab. With the support of the intellectual class, the party will become stronger in the constituency. A large number of BJP workers and villagers were present in this meeting.
Photo Caption: BJP State Core Group Member Gurmeet Singh addressing the meeting of the Intellectual Cell in Urdan Hulka. Block Convener Jasvir Singh Hulka and Bahnev Singh Bad were also present.