राजपुरा की अवलीन कौर ने 500 में से 496 अंक लाकर 99.2% अंक लाकर रिकॉर्ड बनाया।
Avleen Kaur of Rajpura created a record by scoring 496 marks out of 500, scoring 99.2%.

ਰਾਜਪੁਰਾ,16 ਅਪ੍ਰੈਲ (ਹਿਮਾਂਸ਼ੂ ਹੈਰੀ): ਸੀ.ਬੀ.ਐਸ.ਈ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੁਕਤ ਪਬਲਿਕ ਸਕੂਲ ਰਾਜਪੁਰਾ ਦੀ ਵਿਦਿਆਰਥਣ ਅਵਲੀਨ ਕੌਰ ਨੇ 99.2 ਫੀਸਦੀ ਅੰਕ ਪ੍ਰਾਪਤ ਕਰਕੇ ਸਿਟੀ ਟਾਪ ਕੀਤਾ ਹੈ। ਉਸ ਨੇ ਕੁੱਲ 500 ਵਿੱਚੋਂ 496 ਅੰਕ ਹਾਸਲ ਕਰਕੇ ਰਾਜਪੁਰਾ ਡਿਵੀਜ਼ਨ ਵਿੱਚ ਆਪਣਾ ਨਾਂ ਰੌਸ਼ਨ ਕੀਤਾ ਹੈ। ਅਵਲੀਨ ਕੌਰ, ਗੁਰਪ੍ਰੀਤ ਸਿੰਘ ਧਮੋਲੀ (ਵਾਈਸ ਚੇਅਰਮੈਨ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਅਤੇ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ) ਦੀ ਪੁੱਤਰੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ‘ਤੇ ਮਾਣ ਹੈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਦੱਸਿਆ ਕਿ ਅਵਲੀਨ ਨੇ ਕਦੇ ਵੀ ਟਿਊਸ਼ਨ ਨਹੀਂ ਲਈ ਅਤੇ ਆਪਣੀ ਮਿਹਨਤ ਨਾਲ ਇਹ ਮਕਾਮ ਹਾਸਲ ਕੀਤਾ ਹੈ। ਅਵਲੀਨ ਕੌਰ ਨੇ ਆਪਣੇ ਪ੍ਰਿੰਸੀਪਲ ਗਾਇਤਰੀ ਕੌਸਲ ਅਤੇ ਅਧਿਆਪਕਾਂ ਮੈਡਮ ਨਿਧੀ, ਸੀਮਾ ਵਾਲੀਆ ਅਤੇ ਅਧਿਆਪਕ ਐਮ.ਵੀ. ਦਾ ਧੰਨਵਾਦ ਕੀਤਾ। ਇਸ ਮੌਕੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਅਵਲੀਨ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਧਮੌਲੀ ਨੂੰ ਹਾਲ ਵਿਚ ਹੀ ਬਠਿੰਡਾ ਵਿਖੇ ਦਿ ਟ੍ਰਿਬਿਊਨ ਟਰਸ਼ਟ ਵੱਲੋਂ ਕਰਵਾਏ ਪੰਜਾਬ ਅਚੀਵਰ 2026 ਅਵਾਰਡ ਨਾਲ ਨਿਵਾਜਿਆ ਗਿਆ ਹੈ।
ਫੋਟੋ ਕੈਪਸ਼ਨ: ਅਵੱਲ ਆਉਣ ‘ਤੇ ਅਵਲੀਨ ਕੌਰ ਦਾ ਮੁੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਤਾ ਪਿਤਾ
राजपुरा, 16 अप्रैल (हिमांशु हैरी): CBSE क्लास 10 के रिज़ल्ट में मुक्त पब्लिक स्कूल राजपुरा की स्टूडेंट अवलीन कौर ने 99.2 परसेंट मार्क्स लाकर शहर में टॉप किया है। उसने कुल 500 में से 496 मार्क्स लाकर राजपुरा डिवीज़न में अपना नाम किया है। अवलीन कौर गुरप्रीत सिंह धमौली (वाइस चेयरमैन पंजाब ट्रेड कमीशन पटियाला और प्रेसिडेंट ऑल स्कूल पेरेंट्स एसोसिएशन) की बेटी हैं। इस मौके पर गुरप्रीत सिंह धमौली ने खुशी ज़ाहिर करते हुए कहा कि उन्हें अपनी बेटी पर गर्व है और भगवान का शुक्रिया अदा किया। उन्होंने कहा कि अवलीन ने कभी ट्यूशन नहीं ली और अपनी मेहनत से यह मुकाम हासिल किया है। अवलीन कौर ने अपनी प्रिंसिपल गायत्री कौसल और टीचर्स मैडम निधि, सीमा वालिया और टीचर MV का शुक्रिया अदा किया। इस मौके पर रिश्तेदारों और दोस्तों ने बधाई दी। गौरतलब है कि अवलीन कौर के पिता गुरप्रीत सिंह धमौली को हाल ही में बठिंडा में द ट्रिब्यून ट्रस्ट द्वारा आयोजित पंजाब अचीवर 2026 अवॉर्ड से सम्मानित किया गया था।
फोटो कैप्शन: अवलीन कौर के माता-पिता उसके आने पर उसे खुश कर रहे हैं।
Rajpura, April 16 (Himanshu Harry): In the CBSE Class 10 results, Avleen Kaur, a student of Mukt Public School Rajpura, has topped the city by scoring 99.2 percent marks. She has made her name in Rajpura division by scoring 496 marks out of a total of 500. Avleen Kaur is the daughter of Gurpreet Singh Dhamoli (Vice Chairman Punjab Trade Commission Patiala and President All School Parents Association). On this occasion, Gurpreet Singh Dhamoli expressed his happiness and said that he is proud of his daughter and thanked God. He said that Avleen has never taken tuition and has achieved this position with her hard work. Avleen Kaur thanked her Principal Gayatri Kausal and teachers Madam Nidhi, Seema Walia and teacher MV. On this occasion, congratulations were given by relatives and friends. It is worth mentioning that Avleen Kaur’s father Gurpreet Singh Dhamauli was recently felicitated with the Punjab Achiever 2026 Award organized by The Tribune Trust in Bathinda.
Photo Caption: Avleen Kaur’s parents making her happy on her arrival.