ਏ.ਐਸ.ਆਈ ਅਮਰਜੀਤ ਸਿੰਘ ਪੁਲਿਸ ਚੌਕੀ ਬਸੰਤਪੁਰਾ ਦੇ ਇੰਚਾਰਜ ਹੋਏ ਨਿਯੁਕਤ

ए.एस.आई अमरजीत सिंह को पुलिस पोस्ट बसंतपुरा का इंचार्ज नियुक्त किया गया

ASI Amarjeet Singh appointed in-charge of police post Basantpura.

ਰਾਜਪੁਰਾ,20 ਅਪ੍ਰੈਲ (ਹਿਮਾਂਸ਼ੂ ਹੈਰੀ):ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੱਕੀ ਬਸੰਸ਼ਤਪੁਰਾ ਵਿਖੇ ਏ.ਐਸ.ਆਈ ਅਮਰਜੀਤ ਸਿੰਘ ਨੇ ਦੂਜੀ ਵਾਰ ਬਤੌਰ ਇੰਚਾਰਜ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਪੁਲਿਸ ਚੌਕੀ ਜਨਸੂਆ ਅਤੇ ਟਰੈਫਿਕ ਪੁਲਿਸ ਰਾਜਪੁਰਾ ਦੇ ਇਨਚਾਰਜ ਅਤੇ ਥਾਣਾ ਸਦਰ ਰਾਜਪੁਰਾ ਵਿਖੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਚੁੱਕੇ ਹਨ। ਇਸ ਮੌਕੇ ਨਵੇਂ ਨਿਯੁਕਤ ਪੁਲਿਸ ਚੌਕੀ ਬਸੰਤਪੁਰਾ ਦੇ ਇੰਚਾਰਜ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬਸੰਤਪੁਰਾ ਏਰੀਆ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵੱਲੋਂ ਪੁਲਿਸ ਚੌਕੀ ਬਸੰਤਪੁਰਾ ਅਧੀਨ ਆਉਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਵੀ ਕਿਹਾ ਕਿ ਉਹ ਪਿੰਡ ਦੇ ਕਿਸੇ ਵੀ ਮਸਲੇ ਸਬੰਧੀ ਪੁਲਿਸ ਚੌਕੀ ਆ ਕੇ ਮਿਲ ਸਕਦੇ ਹਨ। ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਿੰਡ ਜਾ ਬਾਹਰਲਾ ਵਿਅਕਤੀ ਨਸ਼ੇ ਦੀ ਵਿਕਰੀ ਕਰਦਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ। ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਚੌਕੀ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

राजपुरा, 20 अप्रैल (हिमांशु हैरी): सदर थाने के तहत आने वाली पुलिस पोस्ट बसंतपुरा में ASI अमरजीत सिंह ने दूसरी बार इंचार्ज का चार्ज संभाला है। इससे पहले वे पुलिस पोस्ट जनसूया और ट्रैफिक पुलिस राजपुरा के इंचार्ज रह चुके हैं और सदर थाने राजपुरा में भी अपनी ड्यूटी पूरी लगन से निभाई है। इस मौके पर नए बने पुलिस पोस्ट बसंतपुरा इंचार्ज ASI अमरजीत सिंह ने कहा कि वे बसंतपुरा इलाके में हमेशा कानून-व्यवस्था बनाए रखेंगे। इसके अलावा ड्रग्स की तस्करी करने वाले लोगों और असामाजिक तत्वों को बख्शा नहीं जाएगा। उन्होंने पुलिस पोस्ट बसंतपुरा के तहत आने वाले गांवों के सम्मानित लोगों से भी कहा कि वे गांव के किसी भी मामले को लेकर पुलिस पोस्ट पर आकर मिल सकते हैं। उन्होंने गांव वालों से भी अपील की कि अगर आपके गांव में कोई गांव या बाहरी व्यक्ति ड्रग्स बेचता है या कोई संदिग्ध व्यक्ति दिखाई देता है। तो इसकी जानकारी तुरंत पुलिस पोस्ट पर दें ताकि ऐसे असामाजिक तत्वों के खिलाफ उचित कार्रवाई की जा सके।

Rajpura, April 20 (Himanshu Harry): ASI Amarjit Singh has taken charge as the in-charge for the second time at the police post Basantpura under the Sadar police station. Before this, he has been in-charge of police post Jansuya and traffic police Rajpura and also performed his duty at Sadar police station Rajpura with dedication. On this occasion, the newly appointed police post Basantpura in-charge ASI Amarjit Singh said that he will always maintain the law and order situation in the Basantpura area. Apart from this, people smuggling drugs and anti-social elements will not be spared. He also told the respected people of the villages under the police post Basantpura that they can come and meet the police post regarding any issue of the village. He also appealed to the villagers that if any village or outsider sells drugs in your village or any suspicious person is seen. Then the information should be immediately reported to the police post so that appropriate action can be taken against such anti-social elements.

Leave a Reply

Your email address will not be published. Required fields are marked *