300 ਦੇ ਕਰੀਬ ਨੌਜਵਾਨਾਂ ਨੇ ਭਾਜਪਾ ਅਤੇ ਆਪ ਛੱਡ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਾਂਗਰਸ ਦਾ ਫੜਿਆ ਪੱਲਾ

ਕਾਂਗਰਸ ‘ਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਲਿਆ ਵਾਅਦਾ

ਆਪ ਦੀ ਸਿੱਖਿਆ ਕ੍ਰਾਂਤੀ, ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮਾ ਫੇਲ ਰਾਜਪੁਰਾ ਚ ਹੀ ਤਿੰਨ ਨੌਜਵਾਨਾਂ ਨੇ ਨਸ਼ੇ ਨਾਲ ਤੋੜਿਆ ਦਮ :- ਹਰਦਿਆਲ ਕੰਬੋਜ

2027 ਚੋਂ ਬਣੇਗੀ ਕਾਂਗਰਸ ਦੀ ਸਰਕਾਰ ਅੱਜ ਪਾਰਟੀ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਦਵਾਂਗੇ ਰੁਜ਼ਗਾਰ

ਰਾਜਪੁਰਾ,22 ਅਪ੍ਰੈਲ(ਹਿਮਾਂਸ਼ੂ ਹੈਰੀ):ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਛੱਡ ਲੱਗਭਗ 300 ਤੋਂ ਵੱਧ ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜੋ ਨੌਜਵਾਨ ਭਟਕ ਕੇ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸਨ ਅੱਜ ਮੁੜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਅੱਜ ਜੋ ਨੌਜਵਾਨ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਵੱਲੋਂ ਦੱਸਿਆ ਕਿ ਜੋ ਕਾਂਗਰਸ ਸਰਕਾਰ ਸਮੇਂ ਰਾਜਪੁਰਾ ਦੇ ਵਿੱਚ ਵਿਕਾਸ ਕਾਰਜ ਹੋਏ ਹਨ 18 ਫੁੱਟੀ ਸੜਕਾਂ ਬਣਾਈਆਂ ਗਈਆਂ ਹਨ ਅਤੇ ਨੌਜਵਾਨਾਂ ਦੇ ਲਈ ਇੰਡਸਟਰੀਅਲ ਪਾਰਕ ਬਣਾਏ ਗਏ ਉਹਨਾਂ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਜੋ ਨੌਜਵਾਨ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ ਬਿਨਾਂ ਕਿਸੇ ਦਵਾਬ ਤੋਂ ਅਤੇ ਆਪਣੀ ਸਵੈ ਇੱਛਾ ਅਨੁਸਾਰ ਅੱਜ ਕਾਂਗਰਸ ਪਾਰਟੀ ਦੇ ਨਾਲ ਜੁੜੇ ਹਨ ਜਿਸ ਦੇ ਨਾਲ ਅੱਜ ਯੂਥ ਕਾਂਗਰਸ ਨੂੰ ਵੱਡਾ ਸਮਰਥਨ ਰਾਜਪੁਰਾ ਦੇ ਵਿੱਚ ਮਿਲਿਆ ਹੈ। ਕਿ ਅੱਜ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸਾਰੇ ਨੌਜਵਾਨਾਂ ਤੋਂ ਇੱਕ ਵਾਅਦਾ ਲਿਆ ਗਿਆ ਹੈ ਕਿ ਕੋਈ ਵੀ ਨੌਜਵਾਨ ਨਸ਼ਿਆਂ ਦਾ ਸੇਵਨ ਨਹੀਂ ਕਰਨਗੇ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਨੌਜਵਾਨ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਮੈਨੂੰ ਪੂਰਨ ਉਮੀਦ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਅਸੀਂ ਆਪਣੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸੁਖਾਵਾਂ ਮਾਹੌਲ ਬਣਾ ਕੇ ਦੇਵਾਂਗੇ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਪੁਰਾਣੇ ਰਾਜਪੁਰਾ ਦੇ ਵਿੱਚ ਨੌਜਵਾਨਾਂ ਦੇ ਲਈ ਪਾਰਕ ਬਣਾਏ ਗਏ ਜਿਸ ਵਿੱਚ ਓਪਨ ਜਿਮ ਲਗਵਾਇਆ ਗਿਆ ਅਤੇ ਨਾਲ ਹੀ ਰਾਜਪੁਰਾ ਦੇ ਵਿੱਚ ਸੱਤ ਏਕੜ ਦੇ ਵਿੱਚ ਖੇਡ ਸਟੇਡੀਅਮ ਬਣਾਇਆ ਗਿਆ ਅਤੇ ਸਾਡੇ ਸਰਕਾਰ ਸਮੇਤ ਤਿੰਨ ਕਰੋੜ ਰੁਪਏ ਲਗਾ ਕੇ ਖੇਡ ਸਟੇਡੀਅਮ ਸ਼ੁਰੂ ਕੀਤਾ ਗਿਆ ਜੋ ਕੁੱਲ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਸਟੇਡੀਅਮ ਬਣ ਕੇ ਤਿਆਰ ਹੋਣਾ ਸੀ। ਬਾਅਦ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ ਅਤੇ ਅੱਜ ਉਸ ਸਟੇਡੀਅਮ ਦੇ ਵਿੱਚ ਤਿੰਨ-ਤਿੰਨ ਫੁੱਟ ਤੱਕ ਘਾਹ ਉਗਿਆ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਜੋ ਨੌਜਵਾਨ ਸ਼ਾਮਿਲ ਹੋਏ ਹਨ ਉਹ ਇਨਾਂ ਹੀ ਸਟੇਡੀਅਮ ਦੇ ਵਿੱਚੋਂ ਨਿਕਲਣਗੇ ਅਤੇ ਓਲੰਪਿਕ ਵਰਗੀਆਂ ਖੇਡਾਂ ਦੇ ਵਿੱਚ ਰਾਜਪੁਰਾ ਸ਼ਹਿਰ ਦਾ ਨਾਮ ਰੋਸ਼ਨ ਕਰਨਗੇ। ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਤੇ ਜਮ ਕੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਜੋ ਹੁਣ ਪੰਜਾਬ ਦੇ ਵਿੱਚ ਖਾਤਮੇ ਵੱਲ ਵਧਦੀ ਜਾ ਰਹੀ ਹੈ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਜੋ ਪਾਰਟੀ ਲੋਕਾਂ ਦੇ ਨਾਲ ਵਾਅਦੇ ਕਰਕੇ ਆਈ ਸੀ ਅੱਜ ਉਹ ਵੀ ਲੋਕ ਉਹਨਾਂ ਦਾ ਥਾਂ ਥਾਂ ਦੇ ਉੱਪਰ ਵਿਰੋਧ ਕਰ ਰਹੇ। ਉਹਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਲਾਅ ਐਂਡ ਆਰਡਰ ਦੇ ਇਸਤੇ ਤੇ ਬਿਲਕੁਲ ਹੀ ਵਿਗੜ ਚੁੱਕੀ ਹੈ ਉੱਥੇ ਹੀ ਰਾਜਪੁਰਾ ਦੀ ਕਾਨੂੰਨ ਵਿਵਸਥਾ ਤੁਸੀਂ ਖੁਦ ਦੇਖਦੇ ਹੋ ਜਿੱਥੇ ਰੋਜ਼ਾਨਾ ਚੋਰੀ ਕਤਲ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਨੇ ਕਿਹਾ ਕਿ ਮੇਰੇ 40 ਸਾਲ ਦੇ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਹੁਣ ਤੱਕ ਦੀ ਰਾਜਨੀਤੀ ਦੇ ਵਿੱਚ ਬਾਥਰੂਮਾਂ ਦੇ ਉਦਘਾਟਨ ਉਹ ਵੀ ਉਹਨਾਂ ਦੀ ਮੁਰੰਮਤ ਦੇ ਉਦਘਾਟਨ ਕੀ ਸਰਕਾਰ ਦੇ ਵੱਲੋਂ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਮੁਹਿੰਮ ਤੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਪਿਛਲੇ ਜਨਮ ਦੇ ਵਿੱਚ ਹਲਕਾ ਰਾਜਵੀਰ ਦੇ ਤਿੰਨ ਨੌਜਵਾਨ ਨਸ਼ਿਆਂ ਦੇ ਨਾਲ ਮਰੇ ਹਨ ਕੱਲ ਵੀ ਮੈਂ ਖੁਦ ਆਪਣੇ ਹਲਕੇ ਦੇ ਪਿੰਡ ਥੂਹਾ ਦੇ ਵਿੱਚ ਪਰਿਵਾਰ ਨੂੰ ਮਿਲ ਕੇ ਆਇਆ ਹਾਂ। ਤੇ ਆਮ ਆਦਮੀ ਪਾਰਟੀ ਦੀ ਡਰਾਮੇਬਾਜ਼ੀਆਂ ਹਨ ਅਤੇ ਇਹਨਾਂ ਦੀਆਂ ਸਾਰੀਆਂ ਸਕੀਮਾਂ ਪੂਰੀਆਂ ਫੇਲ੍ਹ ਹਨ।

Leave a Reply

Your email address will not be published. Required fields are marked *