AAP नेताओं ने लड्डू बांटकर केजरीवाल के बरी होने का जश्न मनाया
AAP leaders celebrate Kejriwal’s acquittal by distributing laddus

ਰਾਜਪੁਰਾ,01 ਮਾਰਚ(ਹਿਮਾਂਸ਼ੂ ਹੈਰੀ):ਦਿੱਲੀ ਦੀ ਅਦਾਲਤ ਵੱਲੋਂ ਸ਼ਰਾਬ ਘੋਟਾਲੇ ਵਿੱਚ ਜਾਂਚ ਏਜੰਸੀਆਂ ਵੱਲੋਂ ਮੁਲਜ਼ਮ ਬਣਾਏ ਗਏ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਦੀ ਖੁਸ਼ੀ ਅੱਜ ਰਾਜਪੁਰਾ ਦੇ ਆਪ ਆਗੂਆਂ ਵੱਲੋਂ ਲੱਡੂ ਵੰਡ ਕੇ ਮਨਾਈ ਗਈ। ਪੀ.ਐਸ.ਆਈ.ਡੀ.ਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ,ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆਂ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਦੀ ਸਾਂਝੀ ਅਗਵਾਈ ਵਿੱਚ ਅੱਜ ਲੱਡੂ ਵੰਡੇ ਗਏ।ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਦੇ ਹੱਕ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਵੱਲੋਂ ਏਜੰਸੀਆਂ ਉੱਤੇ ਦਬਾਅ ਪਾ ਕੇ ਈਮਾਨਦਾਰ ਰਾਜਸੀ ਸਖਸ਼ੀਅਤ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪਾਕਿ ਸਾਫ਼ ਦਾਮਨ ਤੇ ਭ੍ਰਿਸ਼ਟਾਚਾਰ ਦੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਨਿਰਪੱਖ ਨਿਆਂਪਾਲਿਕਾ ਦੇ ਫੈਸਲੇ ਨੇ ਦੋਸ਼ ਮੁਕਤ ਕਰਾਰ ਦਿੱਤਾ ਹੈ ਜੋ ਕਿ ਹੁਕਮਰਾਨ ਧਿਰ ਦੇ ਮੂੰਹ ਤੇ ਚਪੇੜ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਜਾਂਚ ਏਜੰਸੀਆਂ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਆਪ ਦੇ ਆਗੂਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਪ ਦਾ ਵਧਦਾ ਰਾਜਸੀ ਆਧਾਰ ਭਾਜਪਾ ਨੂੰ ਰਾਸ ਨਹੀਂ ਆ ਰਿਹਾ,ਇਸ ਕਰਕੇ ਉਹ ਹਰ ਪ੍ਰਕਾਰ ਦੇ ਹੱਥ ਕੰਡੇ ਬਣਾ ਕੇ ਆਪ ਆਗੂਆਂ ਨੂੰ ਲੋਕਾਂ ਵਿੱਚ ਬਦਨਾਮ ਕਰਨਾ ਚਾਹੁੰਦੀ ਹੈ ਪਰ ਲੋਕ ਇੰਨੇ ਸਿਆਣੇ ਹਨ ਕਿ ਉਹ ਭਾਜਪਾ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਇਸ ਮੌਕੇ ਵਧੀਕ ਐਡਵੋਕੇਟ ਜਨਰਲ ਰਵਿੰਦਰ ਸਿੰਘ, ਮੁਨੀਸ਼ ਸੂਦ,ਮੁਨੀਸ਼ ਬਤਰਾ,ਜੋਰਾ ਸਿੰਘ, ਕਰਨੈਲ ਪੁਰੀ, ਮਹਿੰਦਰ ਸਿੰਘ ਗਣੇਸ਼ ਨਗਰ ਸਮੇਤ ਕਈ ਆਪ ਆਗੂ ਮੌਜੂਦ ਸਨ।
राजपुरा, 01 मार्च (हिमांशु हैरी): दिल्ली कोर्ट द्वारा शराब घोटाले में जांच एजेंसियों द्वारा आरोपी बनाए गए AAP के नेशनल कन्वीनर अरविंद केजरीवाल और दिल्ली के पूर्व मुख्यमंत्री मनीष सिसोदिया को बरी किए जाने की खुशी आज राजपुरा के AAP नेताओं ने लड्डू बांटकर मनाई। PSIDC के सीनियर वाइस चेयरमैन प्रवीण छाबड़ा, मार्केट कमेटी बनूड़ के चेयरमैन जसवीर सिंह चंदुआना, मार्केट कमेटी राजपुरा के चेयरमैन दीपक सूद की मिली-जुली लीडरशिप में आज लड्डू बांटे गए। इस मौके पर AAP कन्वीनर केजरीवाल और AAP के हक में नारे लगाए गए। इस मौके पर पत्रकारों से बात करते हुए इन नेताओं ने कहा कि सत्ताधारी पार्टी ने एजेंसियों पर दबाव बनाकर ईमानदार राजनीतिक शख्सियतों अरविंद केजरीवाल और मनीष सिसोदिया के भ्रष्टाचार के आरोपों को दागदार करने की कोशिश की थी, जिन्हें निष्पक्ष न्यायपालिका के फैसले से बरी कर दिया गया है, जो सत्ताधारी पार्टी के मुंह पर तमाचा है। इससे साबित होता है कि जांच एजेंसियों ने सत्ताधारी पार्टी के कहने पर AAP नेताओं को झूठे केस में फंसाने की कोशिश की थी। उन्होंने कहा कि BJP देश में AAP के बढ़ते पॉलिटिकल बेस से खुश नहीं है, इसलिए वह तरह-तरह के जाल बिछाकर AAP नेताओं को लोगों के बीच बदनाम करना चाहती है, लेकिन लोग इतने समझदार हैं कि वे BJP की सारी चालें समझते हैं। इस मौके पर एडिशनल एडवोकेट जनरल रविंदर सिंह, मुनीश सूद, मुनीश बत्रा, जोरा सिंह, करनैल पुरी, महेंद्र सिंह गणेश नागर और AAP के कई नेता मौजूद थे।
Rajpura, March 01 (Himanshu Harry): The joy of the acquittal of AAP national convener Arvind Kejriwal and former Delhi Chief Minister Manish Sisodia, who were made accused by the investigating agencies in the liquor scam by the Delhi court, was celebrated by the AAP leaders of Rajpura today by distributing laddus. The laddus were distributed today under the joint leadership of PSIDC Senior Vice Chairman Praveen Chhabra, Market Committee Banur Chairman Jasvir Singh Chanduan, Market Committee Rajpura Chairman Deepak Sood. On this occasion, slogans were raised in favor of AAP convener Kejriwal and in favor of AAP. On this occasion, the above leaders while talking to the journalists said that the ruling party had tried to put pressure on the agencies to smear the clean slate of honest political personalities Arvind Kejriwal and Manish Sisodia with corruption, which has been declared acquitted by the decision of the impartial judiciary, which is a slap in the face of the ruling party. This proves that the investigation agencies had tried to implicate AAP leaders in a false case at the behest of the ruling party. They said that the BJP is not happy with the growing political base of AAP in the country, therefore it wants to defame AAP leaders among the people by making all kinds of snares, but the people are so wise that they understand all the tricks of the BJP. On this occasion, Additional Advocate General Ravinder Singh, Munish Sood, Munish Batra, Jora Singh, Karnail Puri, Mahendra Singh Ganesh Nagar and many AAP leaders were present.