ਆਪ ਆਗੂ ਦੀਪਕ ਸੂਦ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ, ਧਾਰਮਿਕ ਸਥਾਨਾਂ ਦੇ ਬਿਜਲੀ ਬਿੱਲਾਂ ਵਿੱਚ ਰਾਹਤ ਅਤੇ ਸੋਲਰ ਪੈਨਲ ਲਗਾਉਣ ਦੀ ਕੀਤੀ ਮੰਗ

AAP नेता दीपक सूद ने मुख्यमंत्री भगवंत मान को पत्र लिखकर धार्मिक स्थलों के बिजली बिलों में राहत और सोलर पैनल लगाने की मांग की

AAP leader Deepak Sood writes a letter to Chief Minister Bhagwant Mann, demanding relief in electricity bills of religious places and installation of solar panels

ਰਾਜਪੁਰਾ,17 ਜੁਲਾਈ(ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਦੇ ਉੱਘੇ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸੂਬੇ ਦੇ ਸਮੂਹ ਧਾਰਮਿਕ ਸਥਾਨਾਂ ਨੂੰ ਬਿਜਲੀ ਬਿੱਲਾਂ ਵਿੱਚ ਵਿਸ਼ੇਸ਼ ਰਾਹਤ ਦੇਣ ਅਤੇ ਸਰਕਾਰੀ ਸਹਾਇਤਾ ਨਾਲ ਸੋਲਰ ਪੈਨਲ ਲਗਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਦੀਪਕ ਸੂਦ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਧਾਰਮਿਕ ਸਥਾਨ ਇਸ ਵੇਲੇ ਕਮਰਸ਼ੀਅਲ ਦਰਾਂ ਅਨੁਸਾਰ ਬਿਜਲੀ ਬਿੱਲ ਅਦਾ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ ‘ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਇੱਕ ਵਿਸ਼ੇਸ਼ ਨੀਤੀ ਬਣਾਕੇ ਧਾਰਮਿਕ ਸਥਾਨਾਂ ਨੂੰ ਰਿਆਇਤੀ ਦਰਾਂ ‘ਤੇ ਬਿਜਲੀ ਮੁਹੱਈਆ ਕਰਵਾਏ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਛੱਤਾਂ ‘ਤੇ ਸਰਕਾਰੀ ਸਹਿਯੋਗ ਨਾਲ ਸੋਲਰ ਪੈਨਲ ਲਗਾਏ ਜਾਣ, ਤਾਂ ਨਾ ਸਿਰਫ਼ ਉਨ੍ਹਾਂ ਦੇ ਬਿਜਲੀ ਖ਼ਰਚ ਵਿੱਚ ਵੱਡੀ ਕਮੀ ਆਵੇਗੀ, ਸਗੋਂ ਵਾਧੂ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਗਰਿੱਡ ਵਿੱਚ ਵੀ ਸ਼ਾਮਲ ਹੋ ਸਕੇਗੀ। ਇਸ ਨਾਲ ਨਵਿਆਉਣਯੋਗ ਊਰਜਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸੂਬੇ ਨੂੰ ਵੀ ਲਾਭ ਹੋਵੇਗਾ। ਇਸ ਦੌਰਾਨ ਸੂਦ ਨੇ ਕਿਹਾ ਕਿ ਇਹ ਕਦਮ ਧਾਰਮਿਕ ਸੰਸਥਾਵਾਂ ਨੂੰ ਆਰਥਿਕ ਰਾਹਤ ਦੇਣ ਦੇ ਨਾਲ-ਨਾਲ ਵਾਤਾਵਰਣ ਸੰਭਾਲ ਅਤੇ ਊਰਜਾ ਬਚਤ ਵੱਲ ਵੀ ਇੱਕ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ।ਇਸ ਨਾਲ ਸ਼ਰਧਾਲੂਆਂ ਦੇ ਦਾਨ ਦਾ ਵੱਡਾ ਹਿੱਸਾ ਲੰਗਰ, ਸਿੱਖਿਆ, ਸਿਹਤ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਲੋਕ ਹਿੱਤ ਅਤੇ ਧਾਰਮਿਕ ਸੰਸਥਾਵਾਂ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੁਝਾਅ ‘ਤੇ ਸਕਾਰਾਤਮਕ ਫੈਸਲਾ ਲੈਣਗੇ।

राजपुरा, 17 जुलाई (हिमांशु हैरी): आम आदमी पार्टी के नेता और मार्केट कमेटी राजपुरा के चेयरमैन दीपक सूद ने पंजाब के मुख्यमंत्री भगवंत सिंह मान को एक लेटर लिखकर राज्य के सभी धार्मिक स्थलों को बिजली के बिल में खास राहत देने और सरकारी मदद से सोलर पैनल लगाने की मांग की है। इस बीच, दीपक सूद ने कहा कि पंजाब में कई धार्मिक स्थल अभी कमर्शियल रेट के हिसाब से बिजली बिल दे रहे हैं, जिससे उनकी मैनेजमेंट कमेटियों पर एक्स्ट्रा फाइनेंशियल बोझ पड़ रहा है। उन्होंने सुझाव दिया कि सरकार को एक स्पेशल पॉलिसी बनानी चाहिए और धार्मिक स्थलों को रियायती रेट पर बिजली देनी चाहिए। उन्होंने आगे कहा कि अगर सरकारी मदद से गुरुद्वारों, मंदिरों, मस्जिदों, चर्चों और दूसरे धार्मिक स्थलों की छतों पर सोलर पैनल लगाए जाएं, तो न सिर्फ उनका बिजली का खर्च काफी कम हो जाएगा, बल्कि एक्स्ट्रा बिजली पंजाब स्टेट पावर कॉर्पोरेशन के ग्रिड में भी डाली जा सकेगी। इससे रिन्यूएबल एनर्जी को बढ़ावा मिलेगा और राज्य को भी फायदा होगा। इस बीच, सूद ने कहा कि इस कदम से न सिर्फ धार्मिक संस्थाओं को फाइनेंशियल राहत मिलेगी, बल्कि यह एनवायरनमेंट बचाने और एनर्जी बचाने में भी एक बड़ा योगदान साबित होगा। इससे भक्तों के दान का एक बड़ा हिस्सा लंगर, शिक्षा, स्वास्थ्य और दूसरे समाज सेवा के कामों में इस्तेमाल किया जा सकेगा। उन्होंने भरोसा जताया कि मुख्यमंत्री भगवंत सिंह मान जनता के हित और धार्मिक संस्थाओं की भलाई को ध्यान में रखते हुए इस सुझाव पर पॉजिटिव फैसला लेंगे।

Rajpura, July 17 (Himanshu Harry): Aam Aadmi Party leader and Chairman of Market Committee Rajpura, Deepak Sood has written a letter to Punjab Chief Minister Bhagwant Singh Mann, demanding special relief in electricity bills to all religious places in the state and installation of solar panels with government assistance. Meanwhile, Deepak Sood said that many religious places in Punjab are currently paying electricity bills as per commercial rates, which puts additional financial burden on their management committees. He suggested that the government should formulate a special policy and provide electricity to religious places at concessional rates. He further said that if solar panels are installed on the roofs of gurdwaras, temples, mosques, churches and other religious places with government assistance, then not only will their electricity expenses be greatly reduced, but the excess electricity will also be able to be added to the grid of Punjab State Power Corporation. This will give a boost to renewable energy and the state will also benefit. Meanwhile, Sood said that this step will not only provide financial relief to religious institutions but will also prove to be a significant contribution towards environmental conservation and energy conservation. With this, a large part of the donations of devotees can be used for langar, education, health and other social service works. He expressed confidence that Chief Minister Bhagwant Singh Mann will take a positive decision on this suggestion keeping in mind the public interest and the welfare of religious institutions.

Leave a Reply

Your email address will not be published. Required fields are marked *