ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਨਾਲ ਪੰਜਾਬ ਭਾਜਪਾ ਨੂੰ ਮਿਲੇਗੀ ਨਵੀਂ ਦਿਸ਼ਾ: ਸੰਜੀਵ ਖੰਨਾ

केवल सिंह ढिल्लों की ताजपोशी से पंजाब भाजपा को नई दिशा मिलेगी: संजीव खन्ना

Punjab BJP will get a new direction with the coronation of Kewal Singh Dhillon: Sanjeev Khanna

ਜ਼ੀਰਕਪੁਰ,04 ਜੂਨ (ਹਿਮਾਂਸ਼ੂ ਹੈਰੀ):ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਅੱਜ ਹੋਈ ਤਾਜਪੋਸ਼ੀ ਨੂੰ ਇਤਿਹਾਸਕ ਦਿਨ ਕਰਾਰ ਦਿੰਦਿਆਂ ਭਾਜਪਾ ਦੇ ਸੂਬਾ ਸਕੱਤਰ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਸੰਜੀਵ ਖੰਨਾ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਸੂਬੇ ਭਰ ਵਿੱਚ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਤਜਰਬੇਕਾਰ, ਲੋਕਾਂ ਨਾਲ ਜੁੜੇ ਅਤੇ ਮਜ਼ਬੂਤ ਸੰਗਠਨਕ ਸਮਰੱਥਾ ਵਾਲੇ ਆਗੂ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਪਾਰਟੀ ਦੀ ਕਮਾਨ ਆਉਣ ਨਾਲ ਭਾਜਪਾ ਦਾ ਜਨ ਅਧਾਰ ਹੋਰ ਵਧੇਗਾ। ਇਸ ਮੌਕੇ ਸੰਜੀਵ ਖੰਨਾ ਨੇ ਕਿਹਾ ਕਿ ਅੱਜ ਦੀ ਤਾਜਪੋਸ਼ੀ ਸਿਰਫ਼ ਇੱਕ ਸੰਗਠਨਕ ਤਬਦੀਲੀ ਨਹੀਂ, ਸਗੋਂ ਪੰਜਾਬ ਭਾਜਪਾ ਲਈ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਇਸ ਫ਼ੈਸਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਸੂਬੇ ਦੇ ਹਰ ਖੇਤਰ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਨਵੇਂ ਜੋਸ਼ ਨਾਲ ਕੰਮ ਕੀਤਾ ਜਾਵੇਗਾ।ਖੰਨਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਇੱਕ ਮਜ਼ਬੂਤ ਅਤੇ ਵਿਕਾਸ ਪੱਖੀ ਵਿਕਲਪ ਦੀ ਤਲਾਸ਼ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਧਿਆਨ ਬੂਥ ਪੱਧਰ ਤੱਕ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਪੰਜਾਬ ਦੇ ਹਰ ਵਰਗ ਤੱਕ ਪਹੁੰਚ ਬਣਾਏਗੀ ਅਤੇ ਵਿਕਾਸ, ਪਾਰਦਰਸ਼ਤਾ ਅਤੇ ਸੁਸ਼ਾਸਨ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾਵੇਗੀ। ਸੰਜੀਵ ਖੰਨਾ ਨੇ ਕਿਹਾ ਕਿ ਅੱਜ ਦੀ ਤਾਜਪੋਸ਼ੀ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ ਅਤੇ ਇਹ ਜੋਸ਼ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿੱਚ ਹੋਰ ਮਜ਼ਬੂਤ ਸਥਿਤੀ ਵਿੱਚ ਲੈ ਕੇ ਜਾਵੇਗਾ।

जीरकपुर, 04 जून (हिमांशु हैरी): पंजाब BJP के नए प्रेसिडेंट के तौर पर आज केवल सिंह ढिल्लों की ताजपोशी को ऐतिहासिक दिन बताते हुए BJP के स्टेट सेक्रेटरी और डेराबस्सी विधानसभा क्षेत्र के इंचार्ज संजीव खन्ना ने कहा कि उनके नेतृत्व में पार्टी को पूरे राज्य में नई एनर्जी और ताकत मिलेगी। उन्होंने कहा कि केवल सिंह ढिल्लों एक अनुभवी, लोगों से जुड़े और मजबूत ऑर्गेनाइजेशनल लीडर हैं, जिनके हाथों में पार्टी की कमान आएगी, BJP का जनाधार और बढ़ेगा। इस मौके पर संजीव खन्ना ने कहा कि आज की ताजपोशी सिर्फ ऑर्गेनाइजेशनल बदलाव नहीं है, बल्कि पंजाब BJP के लिए एक नए चैप्टर की शुरुआत है। उन्होंने कहा कि इस फैसले को लेकर पार्टी वर्करों में काफी जोश है और राज्य के हर इलाके में BJP को मजबूत करने के लिए नए जोश के साथ काम किया जाएगा। खन्ना ने कहा कि पंजाब इस समय कई गंभीर चुनौतियों का सामना कर रहा है और लोग एक मजबूत और विकास पर ध्यान देने वाले विकल्प की तलाश में हैं। उन्होंने दावा किया कि आने वाले समय में BJP लोगों की उम्मीदों पर खरा उतरेगी और 2027 के विधानसभा चुनाव में BJP राज्य में सरकार बनाएगी। उन्होंने कहा कि पार्टी का मुख्य फोकस बूथ लेवल पर संगठन को और मजबूत करना, युवाओं को पार्टी से जोड़ना और लोगों के मुद्दों को असरदार तरीके से उठाना होगा। उन्होंने कहा कि केवल सिंह ढिल्लों के नेतृत्व में BJP पंजाब के हर वर्ग तक पहुंचेगी और विकास, पारदर्शिता और सुशासन के मुद्दों को लेकर लोगों के बीच जाएगी। संजीव खन्ना ने कहा कि आज की ताजपोशी ने पार्टी कार्यकर्ताओं में नया जोश भर दिया है और यह जोश आने वाले समय में BJP को पंजाब की राजनीति में और मजबूत स्थिति में ले जाएगा।

Zirakpur, June 04 (Himanshu Harry): Terming the coronation of Kewal Singh Dhillon as the new president of Punjab BJP today as a historic day, BJP State Secretary and Derabassi constituency in-charge Sanjeev Khanna said that under his leadership, the party will get new energy and strength across the state. He said that Kewal Singh Dhillon is an experienced, people-connected and strong organizational leader, in whose hands the party’s command will come, the BJP’s mass base will increase further. On this occasion, Sanjeev Khanna said that today’s coronation is not just an organizational change, but the beginning of a new chapter for Punjab BJP. He said that there is great enthusiasm among the party workers about this decision and work will be done with new zeal to strengthen the BJP in every area of the state. Khanna said that Punjab is currently facing many serious challenges and people are looking for a strong and development-oriented alternative. He claimed that BJP will live up to the expectations of the people in the coming times and BJP will form the government in the state in the 2027 assembly elections. He said that the main focus of the party will be to further strengthen the organization at the booth level, connect the youth with the party and raise the issues of the people effectively. He said that under the leadership of Kewal Singh Dhillon, BJP will reach out to every section of Punjab and will go to the people on the issues of development, transparency and good governance. Sanjeev Khanna said that today’s coronation has filled new enthusiasm among the party workers and this enthusiasm will take BJP to a stronger position in Punjab politics in the coming times.

Leave a Reply

Your email address will not be published. Required fields are marked *