ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਸੰਜੀਵ ਖੰਨਾ ਨੇ ਕਿਹਾ- ਸਰਕਾਰ ਇਸਦਾ ਤੁਰੰਤ ਕੱਢੇ ਹੱਲ

सफाई कर्मचारियों की हड़ताल पर संजीव खन्ना ने कहा- सरकार को तुरंत कोई हल निकालना चाहिए।

On the strike of sanitation workers, Sanjeev Khanna said – the government should find a solution immediately.

ਡੇਰਾ ਬੱਸੀ /ਜ਼ੀਰਕਪੁਰ,17 ਮਈ(ਹਿਮਾਂਸ਼ੂ ਹੈਰੀ):ਸ਼ਹਿਰ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਅਤੇ ਖਰਾਬ ਹੋ ਰਹੀ ਸਫਾਈ ਵਿਵਸਥਾ ਨੂੰ ਲੈ ਕੇ ਭਾਜਪਾ ਦੇ ਸੂਬਾ ਸਕੱਤਰ ਸੰਜੀਵ ਖੰਨਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਸਰਕਾਰ ਨੂੰ ਤੁਰੰਤ ਉਨ੍ਹਾਂ ਨਾਲ ਗੱਲਬਾਤ ਕਰਕੇ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ। ਸੰਜੀਵ ਖੰਨਾ ਨੇ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਕੂੜਾ ਬਿਖਰਿਆ ਪਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੀ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਹਰ ਪਾਸੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਗੰਦਗੀ ਕਾਰਨ ਖਤਰਨਾਕ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੱਧ ਸਕਦਾ ਹੈ, ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਅੱਖਾਂ ਮੂੰਦ ਕੇ ਬੈਠੀ ਹੋਈ ਹੈ। ਸੰਜੀਵ ਖੰਨਾ ਨੇ ਕਿਹਾ ਕਿ ਸਰਕਾਰ ਨੂੰ ਹਠਧਰਮਤਾ ਛੱਡ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ, ਜਿਵੇਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਅਤੇ ਸਮਾਨ ਤਨਖਾਹ ਲਾਗੂ ਕਰਨ ਵਰਗੇ ਮੁੱਦਿਆਂ ’ਤੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਸਰਕਾਰ ਨੂੰ ਜਲਦ ਹੜਤਾਲ ਖਤਮ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।

डेरा बस्सी/ज़ीरकपुर, 17 मई (हिमांशु हैरी): BJP के स्टेट सेक्रेटरी संजीव खन्ना ने शहर में सफाई कर्मचारियों की हड़ताल की वजह से लगे कूड़े के ढेर और बिगड़ते सफाई सिस्टम को लेकर पंजाब सरकार पर निशाना साधा है। उन्होंने कहा कि सफाई कर्मचारियों की मांगें पूरी तरह जायज़ हैं और सरकार को तुरंत उनसे बात करके कोई ठोस हल निकालना चाहिए। संजीव खन्ना ने कहा कि हड़ताल की वजह से शहर की सड़कों और गलियों में कूड़ा बिखरा पड़ा है, जिससे आम लोगों को भारी दिक्कतों का सामना करना पड़ रहा है। उन्होंने कहा कि पूरे शहर का सफाई सिस्टम खराब हो गया है और हर जगह कूड़े के ढेर दिख रहे हैं। उन्होंने चेतावनी दी कि अगर बारिश हुई तो गंदगी की वजह से खतरनाक बीमारियां फैलने का खतरा बढ़ सकता है, लेकिन इसके बावजूद आम आदमी पार्टी सरकार आंखें मूंदकर बैठी है। संजीव खन्ना ने कहा कि सरकार को हठधर्मिता छोड़कर सफाई कर्मचारियों की मांगों, जैसे कैजुअल कर्मचारियों को रेगुलर करने और समान वेतन लागू करने पर तुरंत फैसला लेना चाहिए। उन्होंने कहा कि BJP सफाई कर्मचारियों की मांगों का पूरा समर्थन करती है और सरकार को जल्द ही हड़ताल खत्म कराकर शहरवासियों को राहत देनी चाहिए।

Dera Bassi/Zirakpur, May 17 (Himanshu Harry): BJP State Secretary Sanjeev Khanna has targeted the Punjab government over the garbage piles and deteriorating sanitation system due to the sanitation workers’ strike in the city. He said that the demands of the sanitation workers are completely legitimate and the government should immediately talk to them and find a concrete solution. Sanjeev Khanna said that due to the strike, garbage has been scattered on the roads and streets of the city, due to which the common people are facing huge problems. He said that the sanitation system of the entire city has become bad and garbage piles are seen everywhere. He warned that if it rains, the risk of spreading dangerous diseases due to dirt may increase, but despite this, the Aam Aadmi Party government is sitting with its eyes closed. Sanjeev Khanna said that the government should abandon dogma and take immediate decisions on the demands of the sanitation workers, such as regularization of casual workers and implementation of equal pay. He said that the BJP fully supports the demands of the sanitation workers and the government should provide relief to the city residents by ending the strike soon.

Leave a Reply

Your email address will not be published. Required fields are marked *