ਰਾਜਪੁਰਾ-ਸ਼ੰਭੂ ਵਿਚਕਾਰ ਡੀ.ਐਫ.ਸੀ.ਸੀ.ਆਈ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਇਲਾਕਾ ਲਿਆ ਘੇਰੇ ‘ਚ ਰਾਤ 8:30 ਵਜੇ ਹੋਏ ਬਲਾਸਟ ਤੋਂ ਬਾਅਦ ਮਾਲ ਗੱਡੀਆਂ ਦੀ ਆਵਾਜਾਈ ਰੋਕੀ ਗਈ; ਜਾਂਚ ਲਈ ਫੋਰੈਂਸਿਕ ਟੀਮਾਂ ਤਾਇਨਾਤ

राजपुरा-शंभू के बीच DFCCI रेलवे लाइन पर एक ज़ोरदार धमाका हुआ, पुलिस और सुरक्षा एजेंसियों ने इलाके को घेर लिया। रात 8:30 बजे हुए धमाके के बाद मालगाड़ियों की आवाजाही रोक दी गई; जांच के लिए फोरेंसिक टीमें तैनात की गईं।

A powerful blast occurred on the DFCCI railway line between Rajpura-Shambhu, police and security agencies cordoned off the area. The movement of goods trains was stopped after the blast that took place at 8:30 pm; forensic teams deployed for investigation.

ਰਾਜਪੁਰਾ/ਸ਼ੰਭੂ (28 ਅਪ੍ਰੈਲ): (ਹਿਮਾਂਸ਼ੂ ਹੈਰੀ):ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਰੇਲਵੇ ਲਾਈਨ ‘ਤੇ ਰਾਤ ਕਰੀਬ 8:30 ਵਜੇ ਇਕ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਕਿਲੋਮੀਟਰ ਨੰਬਰ 1174/1–6 ਦੇ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣਦੇ ਹੀ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਤੁਰੰਤ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ ਗਿਆ।ਇਸ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ ਆਰ.ਪੀ.ਐਫ,ਜੀ.ਆਰ.ਪੀ. ਅਤੇ ਸਥਾਨਕ ਡੀਆਈਜੀ ਕੁਲਦੀਪ ਚਹਿਲ, ਐਸਐਸਪੀ ਪਟਿਆਲਾ ਵਰੁਣ ਸ਼ਰਮਾ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਧਮਾਕੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਰੂਟ ‘ਤੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਘਟਨਾ ਦੀ ਅਸਲ ਵਜ੍ਹਾ ਜਾਣਨ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਕੋਈ ਸਾਜ਼ਿਸ਼ ਸੀਜਾ ਪੰਜਾਬ ਨੂੰ ਦਹਿਲਾ ਦੇਣ ਵਾਲੀ ਘਟਨਾ ਸੀ ਪ੍ਰੰਤੂ ਜਿਸ ਤਰ੍ਹਾਂ ਰੇਲਵੇ ਲਾਈਨ ਦੇ ਉੱਪਰ ਤਿੰਨ ਫੁੱਟ ਦੇ ਕਰੀਬ ਗਹਿਰਾ ਖੱਡਾ ਧਮਾਕੇ ਕਾਰਨ ਹੋਇਆ ਹੈ ਉਸ ਤੋਂ ਅੰਦਾਜ਼ਾ ਜਰੂਰ ਲਗਾਇਆ ਜਾ ਰਿਹਾ ਹੈ ਕਿ ਕੋਈ ਵੱਡੀ ਵਾਰਦਾਤ ਕੀਤੀ ਜਾਣੀ ਸੀ। ਸੁਤਰਮ ਮੁਤਾਬਿਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਘਟਨਾ ਵਾਲੇ ਸਥਾਨ ਤੋਂ ਦੋ ਮੋਟਰਸਾਈਕਲ ਬਰਾਮਦ ਹੋਏ ਸਨ ਜਿਸ ਦੇ ਉੱਪਰ ਤਕਰੀਬਨ ਚਾਰ ਵਿਅਕਤੀ ਸਵਾਰ ਹੋ ਕੇ ਆਏ ਸਨ ਜਿਨਾਂ ਦੇ ਵਿੱਚ ਇੱਕ ਯੂਪੀ ਨੰਬਰ ਮੋਟਰਸਾਈਕਲ ਤੇ ਇੱਕ ਹਰਿਆਣਾ ਨੰਬਰ ਦੱਸਿਆ ਜਾ ਰਿਹਾ ਜਿਸ ਦੇ ਹਾਲੇ ਅਸੀਂ ਪੁਸ਼ਟੀ ਨਹੀਂ ਕਰਦੇ।


राजपुरा/शंभू (28 अप्रैल): (हिमांशु हैरी): राजपुरा और शंभू रेलवे स्टेशन के बीच रेलवे लाइन पर रात करीब 8:30 बजे ज़ोरदार धमाके की खबर मिली। धमाका km नंबर 1174/1–6 के पास हुआ। धमाके की आवाज़ सुनते ही इलाके के लोगों में दहशत फैल गई और तुरंत सिक्योरिटी फोर्स को इन्फॉर्म किया गया। इन्फॉर्मेशन मिलते ही रेलवे प्रोटेक्शन फोर्स RPF, GRP और लोकल DIG कुलदीप चहल, SSP पटियाला वरुण शर्मा समेत सीनियर पुलिस ऑफिसर भारी फोर्स के साथ मौके पर पहुंचे। अधिकारियों ने तुरंत एक्शन लेते हुए पूरे इलाके को सील कर दिया। शुरुआती जानकारी के मुताबिक, धमाके से हुए नुकसान का अंदाज़ा लगाया जा रहा है और सिक्योरिटी के मद्देनजर इस रूट पर मालगाड़ियों की आवाजाही कुछ समय के लिए रोक दी गई है। घटना की असली वजह जानने के लिए फोरेंसिक एक्सपर्ट की मदद ली जा रही है ताकि यह साफ हो सके कि यह कोई साज़िश थी या पंजाब को दहला देने वाली घटना, लेकिन जिस तरह धमाके से रेलवे लाइन पर तीन फुट गहरा गड्ढा बन गया है, उससे अंदाज़ा लगाया जा रहा है कि कोई बड़ी घटना होने वाली थी। सूत्रम के अनुसार, यह भी बताया गया है कि घटनास्थल से दो मोटरसाइकिलें बरामद की गई हैं, जिन पर करीब चार लोग सवार होकर आए थे, जिनमें से एक यूपी नंबर की और एक हरियाणा नंबर की बताई जा रही है, जिसकी हम अभी पुष्टि नहीं कर रहे हैं।

Rajpura/Shambhu (April 28): (Himanshu Harry): A loud explosion was reported on the railway line between Rajpura and Shambhu railway stations at around 8:30 pm. The explosion took place near km number 1174/1–6. On hearing the sound of the explosion, panic spread among the people of the area and the security forces were immediately informed. As soon as the information was received, the Railway Protection Force RPF, GRP and local DIG Kuldeep Chahal, SSP Patiala Varun Sharma along with senior police officers reached the spot along with heavy force. The authorities took immediate action and sealed the entire area. According to initial information, the damage caused by the explosion is being assessed and the movement of goods trains on this route has been temporarily stopped in view of security. The help of forensic experts is being sought to find out the real reason for the incident so that it can be clear that this was a conspiracy or an incident that shocked Punjab, but the way a three-foot deep crater has been created on the railway line due to the explosion, it is being speculated that a major incident was about to happen. According to Sutram, it has also been reported that two motorcycles were recovered from the scene of the incident, on which about four people had come riding, among which one is said to have a UP number and one is said to have a Haryana number, which we are not yet confirming.

Leave a Reply

Your email address will not be published. Required fields are marked *