“नशे के खिलाफ जंग” मुहिम को मिली नई दिशा, सेहत विभाग के साथ तालमेल और मजबूत, SSP डॉ. दर्पण आहलूवालिया ने सिविल अस्पताल समराला के नशा मुक्ति केंद्र का किया दौरा
“War on Drugs” campaign gets new direction, coordination with Health Department further strengthened, SSP Dr. Darpan Ahluwalia visits De-Addiction Center at Civil Hospital Samrala
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ – ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ
युवाओं को नशे से बचाना हमारी पहली प्राथमिकता – एसएसपी डॉ. दर्पण अहलूवालिया
Saving the youth from drugs is our top priority – SSP Dr. Darpan Ahluwalia

ਲੁਧਿਆਣਾ/ਖੰਨਾ,22 ਅਪ੍ਰੈਲ (ਬਿਊਰੋ ਰਿਪੋਰਟ):ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਉਨ੍ਹਾਂ ਨੇ ਅੱਜ ਸਿਵਲ ਹਸਪਤਾਲ ਸਮਰਾਲਾ ਵਿਖੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਐਸ.ਐਸ.ਪੀ ਨੇ ਐਸ.ਐਮ.ਓ ਸਮਰਾਲਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਨਸ਼ਿਆਂ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਅਤੇ ਪੁਲਿਸ ਤੇ ਸਿਹਤ ਵਿਭਾਗ ਵਿਚਕਾਰ ਤਾਲਮੇਲ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਸਿਰਫ ਕਾਨੂੰਨੀ ਕਾਰਵਾਈ ਨਾਲ ਨਹੀਂ ਜਿੱਤੀ ਜਾ ਸਕਦੀ, ਸਗੋਂ ਇਲਾਜ ਅਤੇ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ।ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਨਸ਼ਿਆਂ ਦੇ ਸਪਲਾਈ ਚੇਨ ਨੂੰ ਤੋੜਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਨਾਲ ਹੀ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮਰੀਜ਼ਾਂ ਨੂੰ ਮੁੜ ਸਮਾਜ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਸਿਹਤ ਵਿਭਾਗ ਨਾਲ ਮਿਲ ਕੇ ਇੱਕ ਸੰਯੁਕਤ ਯੋਜਨਾ ਤਹਿਤ ਕੰਮ ਕਰਨ ਦੀ ਗੱਲ ਕਹੀ, ਤਾਂ ਜੋ ਨਸ਼ਿਆਂ ਦੀ ਸਮੱਸਿਆ ਨੂੰ ਜੜੋਂ ਤੋਂ ਖਤਮ ਕੀਤਾ ਜਾ ਸਕੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣਗੇ ਅਤੇ ਨਸ਼ਾ ਛੁਡਾਊ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਅਖੀਰ ਵਿੱਚ ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।ਇਸ ਦੌਰਾਨ ਮਾਨਸਿਕ ਰੋਗ ਮਾਹਿਰ ਡਾ. ਨਵਨੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਮਾਨਸਿਕ ਅਤੇ ਸਰੀਰਕ ਬਿਮਾਰੀ ਹੈ, ਜਿਸ ਦਾ ਇਲਾਜ ਸੰਭਵ ਹੈ ਜੇਕਰ ਮਰੀਜ਼ ਨੂੰ ਸਹੀ ਸਮੇਂ ਤੇ ਸਹੀ ਮਦਦ ਮਿਲੇ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਿਰਫ ਦਵਾਈ ਹੀ ਨਹੀਂ, ਸਗੋਂ ਕਾਊਂਸਲਿੰਗ ਅਤੇ ਪਰਿਵਾਰਕ ਸਹਿਯੋਗ ਦੀ ਵੀ ਲੋੜ ਹੁੰਦੀ ਹੈ। ਡਾ. ਨਵਨੀਤ ਕੌਰ ਨੇ ਜ਼ੋਰ ਦਿੱਤਾ ਕਿ ਸਮਾਜ ਨੂੰ ਨਸ਼ੇ ਦੇ ਆਦੀ ਲੋਕਾਂ ਨੂੰ ਤਿਰਸਕਾਰ ਨਹੀਂ ਕਰਨਾ ਚਾਹੀਦਾ, ਬਲਕਿ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਮੁੜ ਨਾਰਮਲ ਜ਼ਿੰਦਗੀ ਜੀ ਸਕਣ। ਡਾ. ਨਵਨੀਤ ਕੌਰ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ‘ਚ ਸਹਿਯੋਗ ਦੇਣਾ ਚਾਹੀਦਾ ਹੈ।
लुधियाना/खन्ना, 22 अप्रैल (ब्यूरो रिपोर्ट): खन्ना जिले में ड्रग्स के खिलाफ चल रही मुहिम को और तेज करते हुए सीनियर सुपरिंटेंडेंट ऑफ पुलिस (SSP) खन्ना डॉ. दर्पण आहलूवालिया ने एक और अहम कदम उठाया है। “ड्रग्स के खिलाफ जंग” मुहिम के तहत उन्होंने आज सिविल हॉस्पिटल समराला के डी-एडिक्शन सेंटर का दौरा किया। इस दौरे के दौरान उन्होंने मरीजों से बातचीत की और उन्हें ड्रग्स से दूर रहने के लिए मोटिवेट किया। इस मौके पर SSP ने SMO समराला और हेल्थ डिपार्टमेंट के दूसरे अधिकारियों के साथ एक खास मीटिंग की। मीटिंग में ड्रग्स को खत्म करने और पुलिस और हेल्थ डिपार्टमेंट के बीच तालमेल मजबूत करने के लिए असरदार स्ट्रेटेजी पर चर्चा की गई। उन्होंने कहा कि ड्रग्स के खिलाफ लड़ाई सिर्फ कानूनी कार्रवाई से नहीं जीती जा सकती, बल्कि इलाज और जागरूकता भी बहुत जरूरी है। SSP डॉ. दर्पण आहलूवालिया ने कहा कि खन्ना पुलिस ड्रग्स की सप्लाई चेन को तोड़ने के लिए लगातार कार्रवाई कर रही है और साथ ही डी-एडिक्शन सेंटर के जरिए मरीजों को समाज में वापस जोड़ने की कोशिश की जा रही है। उन्होंने कहा कि युवाओं को ड्रग्स से बचाना सबसे बड़ी प्राथमिकता है। उन्होंने हेल्थ डिपार्टमेंट के साथ मिलकर एक जॉइंट प्लान के तहत काम करने की बात कही, ताकि ड्रग्स की समस्या को जड़ से खत्म किया जा सके। हेल्थ डिपार्टमेंट के अधिकारियों ने भी भरोसा दिलाया कि वे इस मुहिम में पूरा सहयोग देंगे और नशा मुक्ति सेवाओं को और बेहतर बनाया जाएगा। आखिर में SSP ने लोगों से अपील की कि वे ड्रग्स के खिलाफ इस जंग में पुलिस का साथ दें और किसी भी संदिग्ध गतिविधि की तुरंत जानकारी दें, ताकि समय पर कार्रवाई की जा सके। इस दौरान साइकेट्रिस्ट डॉ. नवनीत कौर ने भी अपने विचार शेयर किए। उन्होंने कहा कि नशा एक मानसिक और शारीरिक बीमारी है, जिसका इलाज संभव है अगर मरीज को सही समय पर सही मदद मिले। उन्होंने कहा कि जो लोग नशा छोड़ देते हैं, उन्हें सिर्फ दवा की ही नहीं, बल्कि काउंसलिंग और परिवार के सपोर्ट की भी जरूरत होती है। डॉ. नवनीत कौर ने इस बात पर जोर दिया कि समाज को ड्रग्स के आदी लोगों से नफरत नहीं करनी चाहिए, बल्कि उनकी मदद करनी चाहिए ताकि वे फिर से नॉर्मल जिंदगी जी सकें। डॉ. नवनीत कौर ने ड्रग्स के खिलाफ जंग की तारीफ करते हुए कहा कि हम सभी को इस मुहिम का सपोर्ट करना चाहिए।
Ludhiana/Khanna, April 22 (Bureau Report): Further intensifying the ongoing campaign against drugs in Khanna district, Senior Superintendent of Police (SSP) Khanna Dr. Darpan Ahluwalia has taken another important step. Under the “War on Drugs” campaign, he visited the De-Addiction Center at Civil Hospital Samrala today. During this visit, he interacted with the patients and motivated them to stay away from drugs. On this occasion, the SSP held a special meeting with the SMO Samrala and other officials of the Health Department. Effective strategies for eradicating drugs and strengthening coordination between the police and the Health Department were discussed in the meeting. He said that the fight against drugs cannot be won only through legal action, but treatment and awareness are also very important. SSP Dr. Darpan Ahluwalia said that Khanna Police is continuously taking action to break the supply chain of drugs and at the same time efforts are being made to re-integrate the patients into the society through De-Addiction Centers. He said that saving the youth from drugs is the top priority. He talked about working under a joint plan with the Health Department, so that the problem of drugs can be eradicated from the roots. The Health Department officials also assured that they will extend full cooperation in this campaign and the de-addiction services will be further improved. Finally, the SSP appealed to the people to support the police in this war against drugs and provide immediate information about any suspicious activity, so that timely action can be taken. During this, Psychiatrist Dr. Navneet Kaur also shared her views. She said that addiction is a mental and physical disease, which is treatable if the patient gets the right help at the right time. She said that people who quit drugs not only need medicine, but also counseling and family support. Dr. Navneet Kaur emphasized that the society should not despise drug addicts, but should help them so that they can lead a normal life again. Dr. Navneet Kaur, while praising the war on drugs, said that we should all support this campaign.