ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ‘ਚ ਹੋਰ ਸੁਧਾਰ ਲਈ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਇੰਸਪੈਕਟਰਾਂ ਨਾਲ ਮੀਟਿੰਗ

चेयरमैन हरपाल जुनेजा ने PRTC के परफॉर्मेंस को और बेहतर बनाने के लिए इंस्पेक्टरों के साथ मीटिंग की

Chairman Harpal Juneja holds meeting with inspectors to further improve PRTC performance

ਸਵਾਰੀਆਂ ਨੂੰ ਵਧੀਆਂ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਨਵੀਆਂ ਬੱਸਾਂ ਨੂੰ ਬੰਦ ਪਏ ਰੂਟਾਂ ‘ਤੇ ਚਲਾਇਆ- ਹਰਪਾਲ ਜੁਨੇਜਾ, ਕਿਹਾ ਮਿਸ ਹੁੰਦੇ 44500 ਕਿਲੋਮੀਟਰਾਂ ਚੋਂ 33000 ਕਿਲੋਮੀਟਰ ਨਵੀਆਂ ਬੱਸਾਂ ਚਲਾਉਣ ਨਾਲ ਰੋਜ਼ਾਨਾ ਕਵਰ ਕੀਤੇ

यात्रियों को बेहतर यात्रा सुविधाएं देने के लिए बंद रूटों पर नई बसें चलाई गईं – हरपाल जुनेजा, ने कहा कि जो 44500 km छूट गए थे, उनमें से नई बसें चलाकर 33000 km रोजाना कवर किया गया

To provide better travel facilities to the passengers, new buses were run on closed routes – Harpal Juneja, said that out of the 44500 kms that were missed, 33000 kms were covered daily by running new buses

ਪਟਿਆਲਾ, 22 ਅਪ੍ਰੈਲ (ਹਿਮਾਂਸ਼ੂ ਹੈਰੀ): ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ. ਦੀ ਤਰੱਕੀ ਤੇ ਬੇਹਤਰੀ ਅਤੇ ਆਮ ਜਨਤਾ ਨੂੰ ਵਧੀਆ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਡਿੱਪੂਆ ਦੇ ਡਿਊਟੀ ਇੰਸਪੈਕਟਰਾਂ ਅਤੇ ਟਾਈਮ ਟੇਬਲ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਚੇਅਰਮੈਨ ਐਡਵੋਕੇਟ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਮੀਟਿੰਗ ਦੌਰਾਨ ਪੀ.ਆਰ.ਟੀ.ਸੀ ਦੀ ਬੇਹਤਰੀ ਲਈ ਕਰਮਚਾਰੀਆਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਪ੍ਰਤੀ ਪ੍ਰੇਰਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਹਰੀ ਝੰਡੀ ਦੇ ਕੇ ਹਾਲ ਹੀ ਵਿੱਚ ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਨਵੀਆ ਬੱਸਾਂ ਨੂੰ ਸ਼ਾਮਿਲ ਕੀਤਾ ਗਿਆ, ਜਿਸ ਅਨੁਸਾਰ ਇਹਨਾਂ ਨਵੀਆਂ ਬੱਸਾਂ ਨੂੰ ਬੰਦ ਪਏ ਰੂਟ ਅਤੇ ਸਵਾਰੀਆਂ ਨੂੰ ਵਧੀਆਂ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਵੱਖ-ਵੱਖ ਰੂਟਾਂ ‘ਤੇ ਚਲਾਇਆ ਜਾ ਰਿਹਾ ਹੈ ਤਾਂ ਜੋ ਆਮ ਜਨਤਾ ਨੂੰ ਬਿਹਤਰ ਬੱਸ ਸਰਵਿਸ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸਾਂ ਦੀ ਘਾਟ ਕਾਰਨ ਪੀ.ਆਰ.ਟੀ.ਸੀ ਦੇ ਰੋਜ਼ਾਨਾ 44500 ਕਿਲੋਮੀਟਰ ਮਿਸ ਹੁੰਦੇ ਸਨ। ਹੁਣ ਇਹਨਾਂ ਨਵੀਆ ਬੱਸਾਂ ਦੇ ਆਉਣ ਨਾਲ ਮਿਸ ਹੁੰਦੇ ਕਿਲੋਮੀਟਰਾਂ ਵਿਚੋਂ 33000 ਕਿਲੋਮੀਟਰ ਰੋਜ਼ਾਨਾ ਕਵਰ ਕੀਤੇ ਜਾ ਰਹੇ ਹਨ ਅਤੇ ਬਾਕੀ ਦੇ ਮਿਸ ਕਿਲੋਮੀਟਰ ਵੀ ਬੰਦ ਪਏ ਰੂਟ ਚਲਾਕੇ ਕਵਰ ਕਰਵਾ ਦਿੱਤੇ ਜਾਣਗੇ। ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਹਨਾਂ ਨਵੀਆਂ ਬੱਸਾਂ ਸ਼ਾਮਿਲ ਹੋਣ ਨਾਲ ਪੀ.ਆਰ.ਟੀ.ਸੀ ਪਹਿਲਾਂ ਤੋਂ ਜਿਆਦਾ ਕਿਲੋਮੀਟਰ ਰੋਜ਼ਾਨਾ ਤੈਅ ਕਰ ਰਹੀ ਹੈ ਅਤੇ ਪੀ.ਆਰ.ਟੀ.ਸੀ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਇਸ ਮੌਕੇ ‘ਤੇ ਪੀ.ਆਰ.ਟੀ.ਸੀ. ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਜਨਰਲ ਮੈਨੇਜਰ (ਓਪਰੇਸ਼ਨ) ਅਮਨਵੀਰ ਸਿੰਘ ਟਿਵਾਣਾ ਅਤੇ ਪੀ.ਆਰ.ਟੀ.ਸੀ. ਦੇ ਡਿਪੂਆ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

पटियाला, 22 अप्रैल (हिमांशु हैरी): PRTC के चेयरमैन एडवोकेट हरपाल जुनेजा ने PRTC की तरक्की और सुधार और आम लोगों को बेहतर सफर की सुविधाएं देने के लिए DPU के ड्यूटी इंस्पेक्टरों और टाइम टेबल इंस्पेक्टरों के साथ मीटिंग की। इस दौरान चेयरमैन एडवोकेट जुनेजा ने कहा कि मुख्यमंत्री भगवंत सिंह मान के कुशल मार्गदर्शन और ट्रांसपोर्ट मंत्री हरपाल सिंह चीमा के दिशा-निर्देशों के अनुसार मीटिंग के दौरान कर्मचारियों को PRTC की बेहतरी के लिए ईमानदारी से अपनी ड्यूटी निभाने के लिए प्रेरित किया गया। उन्होंने कहा कि मुख्यमंत्री द्वारा हरी झंडी दिए जाने के बाद हाल ही में PRTC के बेड़े में नई बसें जोड़ी गई हैं, जिसके अनुसार यात्रियों को बेहतर सफर की सुविधाएं देने और बंद रूटों को कवर करने के लिए ये नई बसें अलग-अलग रूटों पर चलाई जा रही हैं, ताकि आम लोगों को बेहतर बस सर्विस दी जा सके। उन्होंने कहा कि पहले बसों की कमी के कारण PRTC रोज़ाना 44500 km मिस कर देती थी। अब इन नई बसों के आने से मिस हुए किलोमीटर में से 33000 km रोज़ाना कवर हो रहे हैं और बाकी मिस हुए किलोमीटर भी बंद रूटों को चलाकर कवर किए जाएंगे। चेयरमैन जुनेजा ने कहा कि इन नई बसों के जुड़ने से PRTC पहले से ज़्यादा किलोमीटर रोज़ाना तय कर रही है और PRTC की इनकम भी बढ़ी है। इस मौके पर PRTC के वाइस चेयरमैन बलविंदर सिंह झारवान, एडिशनल मैनेजिंग डायरेक्टर नवदीप कुमार, जनरल मैनेजर (ऑपरेशंस) अमनवीर सिंह टिवाना और PRTC डिपो के दूसरे अधिकारी/कर्मचारी भी मौजूद थे।

Patiala, April 22 (Himanshu Harry): PRTC Chairman Advocate Harpal Juneja held a meeting with the duty inspectors and time table inspectors of DPU for the progress and improvement of PRTC and to provide better travel facilities to the general public. During this, Chairman Advocate Juneja said that under the able guidance of Chief Minister Bhagwant Singh Mann and as per the guidelines of Transport Minister Harpal Singh Cheema, during the meeting, the employees were motivated to perform their duties honestly for the betterment of PRTC. He said that after giving the green signal by the Chief Minister, new buses were recently added to the PRTC fleet, according to which these new buses are being run on different routes to provide better travel facilities to the passengers and to cover the closed routes so that better bus service can be provided to the general public. He said that earlier due to shortage of buses, PRTC used to miss 44500 kms daily. Now with the arrival of these new buses, out of the missed kilometers, 33000 kms are being covered daily and the remaining missed kilometers will also be covered by running the closed routes. Chairman Juneja said that with the addition of these new buses, PRTC is covering more kilometers daily than before and the income of PRTC has also increased. On this occasion, PRTC Vice Chairman Balwinder Singh Jharwan Additional Managing Director Navdeep Kumar, General Manager (Operations) Amanvir Singh Tiwana and other officers/employees of PRTC Depot were also present.

Leave a Reply

Your email address will not be published. Required fields are marked *