संजीव खन्ना के नेतृत्व में नरिंदर कौर टिवाना समेत कई नेता भाजपा में शामिल हुए
Many leaders including Narinder Kaur Tiwana joined BJP under the leadership of Sanjeev Khanna

ਡੇਰਾਬੱਸੀ/ਜੀਰਕਪੁਰ,21 ਅਪ੍ਰੈਲ (ਹਿਮਾਂਸ਼ੂ ਹੈਰੀ):2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਅਕੇਲੇ ਚੋਣ ਲੜਨ ਦੀ ਰਣਨੀਤੀ ਤੇਜ਼ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਭਾਜਪਾ 117 ਹੀ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ ਅਤੇ ਸਰਕਾਰ ਬਣਾਉਣ ਦਾ ਲਕਸ਼ ਰੱਖੇਗੀ। ਇਸੇ ਕੜੀ ਵਿੱਚ ਹਲਕਾ ਡੇਰਾਬੱਸੀ ਵਿੱਚ ਭਾਜਪਾ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਨਰਿੰਦਰ ਕੌਰ ਟਿਵਾਣਾ ਆਪਣੇ ਸਮਰਥਕਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਨੂੰ ਡੇਰਾਬੱਸੀ ਭਾਜਪਾ ਦੇ ਇੰਚਾਰਜ ਅਤੇ ਸੂਬਾ ਸਕੱਤਰ ਸੰਜੀਵ ਖੰਨਾ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਟਿਵਾਣਾ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਨਵਾਂ ਬਲ ਮਿਲਿਆ ਹੈ। ਸੰਜੀਵ ਖੰਨਾ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਰਣਨੀਤੀ ਸਾਫ਼ ਹੈ—ਪੰਜਾਬ ਦੀ ਜਨਤਾ ਨੂੰ ਇੱਕ ਮਜ਼ਬੂਤ, ਇਮਾਨਦਾਰ ਅਤੇ ਸੁਰੱਖਿਅਤ ਵਿਕਲਪ ਮੁਹੱਈਆ ਕਰਵਾਉਣਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਗੰਭੀਰ ਹੈ, ਗੈਂਗਸਟਰਵਾਦ ਵਧ ਰਿਹਾ ਹੈ ਅਤੇ ਉਦਯੋਗਪਤੀ ਪੰਜਾਬ ਛੱਡ ਰਹੇ ਹਨ, ਜਿਸ ਕਰਕੇ ਬਦਲਾਅ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਪਹੁੰਚ ਹੁਣ ਸਿਰਫ਼ ਸ਼ਹਿਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਪਿੰਡਾਂ ਵਿੱਚ ਵੀ ਭਾਜਪਾ ਦਾ ਆਧਾਰ ਮਜ਼ਬੂਤ ਹੋ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੇ 19 ਫ਼ੀਸਦੀ ਵੋਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਂਕੜਾ ਭਵਿੱਖ ਵਿੱਚ ਸਰਕਾਰ ਬਣਾਉਣ ਵੱਲ ਸੰਕੇਤ ਕਰਦਾ ਹੈ। ਸੰਜੀਵ ਖੰਨਾ ਨੇ ਵਿਸ਼ਵਾਸ ਜਤਾਇਆ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਹੇਠ ‘ਡਬਲ ਇੰਜਣ’ ਸਰਕਾਰ ਬਣੇਗੀ।
डेराबस्सी/ज़ीरकपुर, 21 अप्रैल (हिमांशु हैरी): 2027 के पंजाब विधानसभा चुनाव से पहले, भारतीय जनता पार्टी (BJP) ने राज्य में अपनी पकड़ मज़बूत करने के लिए अकेले चुनाव लड़ने की अपनी स्ट्रैटेजी तेज़ कर दी है। केंद्रीय गृह मंत्री अमित शाह ने साफ़ कर दिया था कि BJP सिर्फ़ 117 सीटों पर अकेले चुनाव लड़ेगी और सरकार बनाने का लक्ष्य रखेगी। इसी सिलसिले में, डेराबस्सी विधानसभा क्षेत्र में BJP को उस समय मज़बूती मिली जब नरिंदर कौर टिवाना अपने समर्थकों के साथ पार्टी में शामिल हुईं। डेराबस्सी BJP इंचार्ज और राज्य सचिव संजीव खन्ना ने उनका स्वागत किया। उन्होंने कहा कि टिवाना के शामिल होने से पार्टी को नई ताकत मिली है। संजीव खन्ना ने दावा किया कि BJP की स्ट्रैटेजी साफ़ है – पंजाब के लोगों को एक मज़बूत, ईमानदार और सुरक्षित विकल्प देना। उन्होंने कहा कि राज्य में ड्रग्स की समस्या गंभीर है, गैंगस्टरिज़्म बढ़ रहा है और उद्योगपति पंजाब छोड़ रहे हैं, जिसके कारण बदलाव की ज़रूरत महसूस हो रही है। उन्होंने कहा कि पार्टी की पहुँच अब सिर्फ़ शहरों तक ही सीमित नहीं है, बल्कि गांवों में भी BJP का बेस मज़बूत हो रहा है। 2024 के लोकसभा चुनाव में BJP को मिले 19 परसेंट वोट शेयर का ज़िक्र करते हुए उन्होंने कहा कि यह आंकड़ा भविष्य में सरकार बनने का इशारा करता है। संजीव खन्ना ने भरोसा जताया कि 2027 में BJP की लीडरशिप में पंजाब में ‘डबल इंजन’ की सरकार बनेगी।
Derabassi/Zirakpur, April 21 (Himanshu Harry): Ahead of the 2027 Punjab Assembly elections, the Bharatiya Janata Party (BJP) has intensified its strategy of contesting elections alone to strengthen its hold in the state. Union Home Minister Amit Shah had made it clear that the BJP will contest elections on its own in only 117 seats and aim to form the government. In this context, the BJP got strength in the Derabassi constituency when Narinder Kaur Tiwana joined the party along with her supporters. She was welcomed by Derabassi BJP in-charge and state secretary Sanjeev Khanna. He said that the party has got new strength with the joining of Tiwana. Sanjeev Khanna claimed that the BJP’s strategy is clear – to provide a strong, honest and safe option to the people of Punjab. He said that the drug problem in the state is serious, gangsterism is increasing and industrialists are leaving Punjab, due to which the need for change is being felt. He said that the party’s reach is no longer limited to cities only, but the BJP’s base is also strengthening in villages. Referring to the 19 percent vote share that the BJP got in the 2024 Lok Sabha elections, he said that this figure indicates the formation of a government in the future. Sanjiv Khanna expressed confidence that a ‘double engine’ government will be formed in Punjab under the leadership of the BJP in 2027.