ਵਾਰਡ ਨੰਬਰ 15 ਤੋਂ ਦਰਜਨਾਂ ਪਰਿਵਾਰ ਕਾਂਗਰਸ,ਬੀਜੇਪੀ ਛੱਡ ਆਪ ‘ਚ ਹੋਏ ਸ਼ਾਮਿਲ, ਵਿਧਾਇਕਾ ਨੀਨਾ ਮਿੱਤਲ ਨੇ ਪਾਰਟੀ ਮਫਲਰ ਪਾਕੇ ਕਰਵਾਇਆ ਸ਼ਾਮਿਲ

वार्ड नंबर 15 के दर्जनों परिवार कांग्रेस, भाजपा छोड़कर आप में शामिल हुए, विधायक नीना मित्तल ने पार्टी का मफलर पहनाकर उन्हें शामिल कराया

Dozens of families from Ward No. 15 left Congress, BJP and joined AAP, MLA Neena Mittal got them involved by wearing party mufflers

ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲੇ ਆਮ ਜਨਤਾ ਲਈ ਹੋਏ ਲਾਭਕਾਰੀ ਸਾਬਤ: ਵਿਧਾਇਕਾ ਨੀਨਾ ਮਿੱਤਲ

पंजाब सरकार के ऐतिहासिक फैसले आम लोगों के लिए फायदेमंद साबित हुए हैं: MLA नीना मित्तल

Punjab government’s historic decisions have proven beneficial for the common people: MLA Neena Mittal

ਰਾਜਪੁਰਾ,20 ਅਪ੍ਰੈਲ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ। ਇਸ ਤਹਿਤ ਵਾਰਡ ਨੰਬਰ 15 ਅਤੇ 16 ਤੋਂ ਵੱਡੀ ਗਿਣਤੀ ਵਿਚ ਨੌਜਵਾਨਾ ਅਤੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪਲਾ ਫੜਿਆ। ਇਸ ਮੌਕੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਐਡਵੋਕੇਟ ਲਵੀਸ ਮਿੱਤਲ ਦੀ ਮੌਜੂਦਗੀ ਵਿੱਚ ਨਵੇਂ ਮੈਂਬਰਾਂ ਦਾ ਪਾਰਟੀ ਮਫਲਰ ਪਾਕੇ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮਹੇਸ਼ ਗਰਗ,ਭਾਵਨਾ ਗਰਗ,ਧੀਰਜ ਗਰਗ,ਹਰਸ਼ ਗਰਗ,ਰਘੁਵੀਰ ਸਿੰਘ ਬੰਟੀ,ਸਤਵੀਰ ਸਿੰਘ,ਵਰਿੰਦਰ ਸ਼ਰਮਾ,ਗੁਰਮੀਤ ਸਿੰਘ,ਇਕਬਾਲ ਸਿੰਘ,ਬੋਹੜ ਸਿੰਘ,ਸਤਵੀਰ ਸ਼ਰਮਾ,ਸੰਜੀਵ ਕੁਮਾਰ,ਰਾਜ ਕੋਰ,ਮਨਦੀਪ ਕੌਰ,ਜੋਤੀ, ਕੋਮਲ,ਗੀਤਾ,ਆਸਾਂ ਰਾਣੀ, ਸੀਮਾ ਕੁਮਾਰੀ ਅਤੇ ਅਨੁਮੀਤਾ ਸ਼ਰਮਾ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਭ ਨੇ ਆਮ ਆਦਮੀ ਪਾਰਟੀ ਦੀ ਨੀਤੀ ਅਤੇ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਵਿਸ਼ਵਾਸ ਜਤਾਇਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਇਤਿਹਾਸਕ ਅਤੇ ਲੋਕ-ਹਿਤੈਸ਼ੀ ਫੈਸਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਫੈਸਲੇ ਕਿਸੇ ਇੱਕ ਵਰਗ ਲਈ ਨਹੀਂ, ਸਗੋਂ ਸਮੂਹ ਪੰਜਾਬ ਵਾਸੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਲਏ ਗਏ ਹਨ, ਜਿਸ ਦਾ ਲਾਭ ਲੋਕਾਂ ਨੂੰ ਸਿੱਧੇ ਅਤੇ ਨਿਰਪੱਖ ਤਰੀਕੇ ਨਾਲ ਮਿਲ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਮਾਨ ਸਰਕਾਰ ਦੀ ਪਾਰਦਰਸ਼ੀ ਅਤੇ ਇਮਾਨਦਾਰ ਕਾਰਗੁਜ਼ਾਰੀ ਕਾਰਨ ਹਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਜੁੜਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ “ਸਾਡੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਜਾਰੀ ਹੈ। ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਰ ਇਲਾਕੇ ਵਿੱਚ ਪਾਣੀ, ਸੜਕਾਂ, ਸਿਹਤ ਅਤੇ ਸਿੱਖਿਆ ਵਰਗੀਆਂ ਮੁੱਢਲੀ ਸਹੂਲਤਾਂ ਨੂੰ ਸੁਧਾਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨਵੇਂ ਮੈਂਬਰਾਂ ਨੇ ਵੀ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਜਤਾਈ ਅਤੇ ਭਰੋਸਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਮਿਸ਼ਨ 2027 ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਮੌਜੂਦ ਆਪ ਆਗੂ ਵਾਰਡ ਨੰਬਰ 15 ਵਰਿੰਦਰ ਮੋਜੀ,ਧੀਰਜ ਗਰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜਦੇ ਰਹਿਣਗੇ, ਜਿਸ ਨਾਲ ਹਲਕਾ ਰਾਜਪੁਰਾ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਨੌਜਵਾਨ ਅਤੇ ਬੀਬੀਆਂ ਮੌਜੂਦ ਸਨ।


राजपुरा, 20 अप्रैल (हिमांशु हैरी): राजपुरा हलके में आम आदमी पार्टी का परिवार लगातार बढ़ रहा है। इसी के तहत वार्ड नंबर 15 और 16 से बड़ी संख्या में युवाओं और दर्जनों परिवारों ने कांग्रेस और भाजपा छोड़कर आम आदमी पार्टी का दामन थामा। इस मौके पर हलका विधायक मैडम नीना मित्तल और एडवोकेट लविस मित्तल की मौजूदगी में नए सदस्यों का पार्टी मफलर पहनाकर गर्मजोशी से स्वागत किया गया। इस दौरान पार्टी में शामिल होने वालों में महेश गर्ग, भावना गर्ग, धीरज गर्ग, हर्ष गर्ग, रघुबीर सिंह बंटी, सतवीर सिंह, वरिंदर शर्मा, गुरमीत सिंह, इकबाल सिंह, बोहर सिंह, सतवीर शर्मा, संजीव कुमार, राज कौर, मंदीप कौर, ज्योति, कोमल, गीता, आसन रानी, ​​सीमा कुमारी और अनुमिता शर्मा आदि शामिल थे। इन सभी ने आम आदमी पार्टी की पॉलिसी और सरकार के काम से प्रभावित होकर पार्टी में अपनी आस्था जताई। इस मौके पर MLA नीना मित्तल ने कहा कि पंजाब के मुख्यमंत्री सरदार भगवंत सिंह मान की लीडरशिप में पंजाब सरकार ने पिछले कुछ सालों में कई ऐतिहासिक और लोगों के हित में फैसले लिए हैं। उन्होंने कहा कि ये फैसले किसी एक तबके के लिए नहीं, बल्कि पंजाब के सभी लोगों की भलाई को ध्यान में रखकर लिए गए हैं, जिसका फायदा लोगों को सीधे और सही तरीके से मिल रहा है। उन्होंने आगे कहा कि मान सरकार के ट्रांसपेरेंट और ईमानदार काम की वजह से सभी तबके के लोग प्रभावित हो रहे हैं और आम आदमी पार्टी में शामिल होने पर गर्व महसूस कर रहे हैं। उन्होंने कहा कि “हमारी सरकार का मुख्य मकसद लोगों को बेसिक सुविधाएं देना है और इस दिशा में लगातार काम चल रहा है। इस दौरान MLA नीना मित्तल ने कहा कि राजपुरा विधानसभा क्षेत्र में विकास के कामों को प्राथमिकता दी जा रही है और हर इलाके में पानी, सड़क, हेल्थ और शिक्षा जैसी बेसिक सुविधाओं को बेहतर बनाने के लिए खास योजनाएं लागू की जा रही हैं। उन्होंने भरोसा दिलाया कि लोगों की समस्याओं का तुरंत समाधान किया जाएगा और किसी भी तरह की लापरवाही बर्दाश्त नहीं की जाएगी। इस मौके पर नए शामिल हुए परिवारों को पार्टी के निशान से सम्मानित किया गया और उन्हें पार्टी की नीतियों से जुड़कर लोगों की सेवा करने के लिए प्रेरित किया गया। इस मौके पर नए सदस्यों ने भी पार्टी के प्रति अपनी वफादारी जताई और भरोसा दिलाया कि वे आम आदमी पार्टी के मिशन 2027 को मजबूत करने में योगदान देंगे। इस मौके पर मौजूद AAP नेता वार्ड नंबर 15 वरिंदर मोजी, धीरज गर्ग ने कहा कि आने वाले समय में पार्टी का बेस और मजबूत होगा और बड़ी संख्या में लोग पार्टी से जुड़ते रहेंगे, जिससे राजपुरा विधानसभा क्षेत्र में विकास की रफ्तार और तेज होगी। इस मौके पर बड़ी संख्या में वार्ड निवासी, युवा और महिलाएं मौजूद थीं।

Rajpura, April 20 (Himanshu Harry): The Aam Aadmi Party family is continuously growing in Rajpura constituency. Under this, a large number of youth and dozens of families from ward number 15 and 16 left the Congress and BJP and joined the Aam Aadmi Party. On this occasion, in the presence of Constituency MLA Madam Neena Mittal and Advocate Lavis Mittal, the new members were given a warm welcome by wearing party mufflers. During this, those who joined the party include Mahesh Garg, Bhawana Garg, Dheeraj Garg, Harsh Garg, Raghubir Singh Bunty, Satvir Singh, Varinder Sharma, Gurmeet Singh, Iqbal Singh, Bohar Singh, Satvir Sharma, Sanjeev Kumar, Raj Kaur, Mandeep Kaur, Jyoti, Komal, Geeta, Asan Rani, Seema Kumari and Anumita Sharma etc. All of them expressed their faith in the party after being impressed by the policy of Aam Aadmi Party and the work of the government. Speaking on the occasion, MLA Neena Mittal said that under the leadership of Chief Minister Punjab Sardar Bhagwant Singh Mann, the Punjab government has taken many historic and people-friendly decisions in the last few years. She said that these decisions have not been taken for any one section, but keeping in mind the welfare of all the people of Punjab, the benefit of which is being directly and fairly received by the people. She further said that due to the transparent and honest performance of the Mann government, people of all sections are being affected and are feeling proud to join the Aam Aadmi Party. He said that “The main objective of our government is to provide basic facilities to the people and continuous work is going on in this direction. Meanwhile, MLA Neena Mittal said that development works are being given priority in Rajpura constituency and special schemes are being implemented to improve basic facilities like water, roads, health and education in every area. She assured that the problems of the people will be resolved immediately and no kind of negligence will be tolerated. On this occasion, the newly joined families were honored with the party symbol and they were motivated to serve the people by joining the party’s policies. On this occasion, the new members also expressed their loyalty to the party and assured that they will contribute to strengthening the Aam Aadmi Party’s Mission 2027. AAP leaders Ward No. 15 Varinder Moji, Dheeraj Garg, who were present on the occasion, said that in the coming time, the party’s base will be further strengthened and a large number of people will continue to join the party, due to which the pace of development in Rajpura constituency will be further accelerated. A large number of ward residents, youth and women were present on this occasion.

Leave a Reply

Your email address will not be published. Required fields are marked *