ਦਾਣਾ ਮੰਡੀ ਰਾਜਪੁਰਾ ਵਿੱਚ ਫਸਲਾਂ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ, ਮੁੱਦਿਆਂ ਦੇ ਹੱਲ ਕਰਨ ਦੀ ਕੀਤੀ ਮੰਗ

राजपुरा अनाज मंडी में फसल का उठान न होने से किसान परेशान, शिरोमणि अकाली दल ने सरकार के कामकाज पर सवाल उठाए, समस्याओं के समाधान की मांग की

Farmers are upset due to non-lifting of crops in the grain market Rajpura, Shiromani Akali Dal questions the government’s performance, demands resolution of issues

ਰਾਜਪੁਰਾ,16 ਅਪ੍ਰੈਲ (ਹਿਮਾਂਸ਼ੂ ਹੈਰੀ): ਸ਼ਰੋਮਣੀ ਅਕਾਲੀ ਦਲ (ਬ) ਹਲਕਾ ਰਾਜਪੁਰਾ ਦੇ ਇੰਚਾਰਜ ਸੁਰਜੀਤ ਸਿੰਘ ਗੜੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਾਣਾ ਮੰਡੀ ਰਾਜਪੁਰਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਆ ਰਹੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ। ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਮੰਡੀ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਸਲਾਂ ਮੰਡੀ ਵਿੱਚ ਰੁਲ ਰਹੀਆਂ ਹਨ, ਜਿੱਥੇ ਨਾ ਤਾਂ ਸਮੇਂ ਸਿਰ ਲਿਫਟਿੰਗ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕਿਸਾਨਾਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕਾਂ ਲਈ ਚਟਾਨ ਵਾਂਗ ਖੜਾ ਰਹੇਗਾ ਅਤੇ ਮੰਡੀ ਪ੍ਰਬੰਧਾਂ ਨੂੰ ਸੁਧਾਰਨ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਰਾਣਾ, ਜਸਵੀਰ ਸਿੰਘ ਜੱਸੀ, ਐਮਸੀ ਅਰਵਿੰਦਰਪਾਲ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ ਖਾਲਸਾ, ਜਗਮੀਤ ਸਿੰਘ ਹਰਿਆਓ, ਭੁਪਿੰਦਰ ਸਿੰਘ ਗੋਲੂ, ਮੰਗਤ ਸਿੰਘ ਮੰਗੂ, ਸਵਰਨ ਸਿੰਘ, ਨਿਕਾ ਧਮੋਲੀ ਅਤੇ ਕੁਲਵਿੰਦਰ ਸਿੰਘ ਕਾਲੋ ਮਾਜਰਾ ਸਮੇਤ ਹੋਰ ਆਗੂ ਹਾਜ਼ਰ ਸਨ।

ਫੋਟੋ ਕੈਪਸ਼ਨ:ਮੰਡੀ ਵਿਚ ਲਿਆਂਦੀ ਕਣਕ ਦਾ ਨਿਰਖਣ ਕਰਦੇ ਹੋਏ ਸੁਰਜੀਤ ਸਿੰਘ ਗੜੀ।

राजपुरा, 16 अप्रैल (हिमांशु हैरी): शिरोमणि अकाली दल (B) के हलका इंचार्ज सुरजीत सिंह गारी ने पार्टी अध्यक्ष सुखबीर सिंह बादल के निर्देश पर अनाज मंडी राजपुरा का दौरा किया। इस दौरान उन्होंने मंडी में किसानों को आ रही समस्याओं के बारे में जानकारी ली और वहां मौजूद किसानों से बातचीत की। सुरजीत सिंह गारी ने कहा कि मंडी की हालत देखकर उन्हें बहुत दुख हुआ। उन्होंने कहा कि फसलें मंडी में पड़ी हैं, जहां न तो समय पर लिफ्टिंग का कोई इंतजाम है और न ही किसानों को बुनियादी सुविधाएं दी गई हैं। उन्होंने कहा कि इससे साफ पता चलता है कि पंजाब सरकार हर मोर्चे पर फेल हो चुकी है। उन्होंने दावा किया कि शिरोमणि अकाली दल किसानों के हक के लिए हमेशा चट्टान की तरह खड़ा रहेगा और मंडी के इंतजामों को बेहतर बनाने के लिए सरकार पर दबाव डाला जाएगा। इस मौके पर रणजीत सिंह राणा, जसवीर सिंह जस्सी, MC अरविंदरपाल सिंह राजू, अमृतपाल सिंह खालसा, जगमीत सिंह हरियाओ, भूपिंदर सिंह गोलू, मंगत सिंह मंगू, स्वर्ण सिंह, निका धमोली और कुलविंदर सिंह कालो माजरा समेत दूसरे नेता मौजूद थे।

फोटो कैप्शन: सुरजीत सिंह गढ़ी मंडी में लाए गए गेहूं का इंस्पेक्शन करते हुए।

Rajpura, April 16 (Himanshu Harry): Shiromani Akali Dal (B) constituency in-charge Surjit Singh Gari visited the grain market Rajpura as per the directions of party president Sukhbir Singh Badal. During this, he got information about the problems faced by the farmers in the market and interacted with the farmers present there. Surjit Singh Gari said that he was very sad to see the condition of the market. He said that the crops are lying in the market, where neither there is any timely lifting arrangement nor basic facilities have been provided to the farmers. He said that this clearly shows that the Punjab government has failed on every front. He claimed that the Shiromani Akali Dal will always stand like a rock for the rights of the farmers and pressure will be put on the government to improve the market arrangements. On this occasion, Ranjit Singh Rana, Jasvir Singh Jassi, MC Arvinderpal Singh Raju, Amritpal Singh Khalsa, Jagmeet Singh Hariao, Bhupinder Singh Golu, Mangat Singh Mangu, Swaran Singh, Nika Dhamoli and Kulwinder Singh Kalo Majra along with other leaders were present.

Photo Caption: Surjit Singh Garhi inspecting the wheat brought to the market.

Leave a Reply

Your email address will not be published. Required fields are marked *