ਸੰਜੀਵ ਖੰਨਾ ਨੇ ਇੰਸਟਾਗ੍ਰਾਮ ‘ਤੇ 10 ਕਰੋੜ ਫਾਲੋਅਰ ਪਾਰ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ

संजीव खन्ना ने इंस्टाग्राम पर 100 मिलियन फॉलोअर्स पार करने पर पीएम मोदी को बधाई दी

Sanjeev Khanna congratulates PM Modi on crossing 100 million followers on Instagram

ਜ਼ੀਰਕਪੁਰ,28 ਫ਼ਰਵਰੀ(ਹਿਮਾਂਸ਼ੂ ਹੈਰੀ):ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ‘ਤੇ 10 ਕਰੋੜ (100 ਮਿਲੀਅਨ) ਫਾਲੋਅਰਾਂ ਦਾ ਅੰਕੜਾ ਪਾਰ ਕਰਨ ‘ਤੇ ਡੇਰਾਬੱਸੀ ਭਾਜਪਾ ਦੇ ਆਗੂ ਅਤੇ ਪ੍ਰਦੇਸ਼ ਸਕੱਤਰ ਸੰਜੀਵ ਖੰਨਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ।ਸੰਜੀਵ ਖੰਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਰਾਜਨੀਤਿਕ ਆਗੂ ਬਣੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਅਕਤੀਗਤ ਲੋਕਪ੍ਰਿਯਤਾ ਦਾ ਪ੍ਰਤੀਕ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਭਾਰਤ ਦੀ ਡਿਜ਼ਿਟਲ ਮੌਜੂਦਗੀ ਅਤੇ ਪ੍ਰਭਾਵਸ਼ਾਲੀ ਭੂਮਿਕਾ ਨੂੰ ਵੀ ਦਰਸਾਉਂਦਾ ਹੈ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸਾਲ 2014 ਵਿੱਚ, ਦੇਸ਼ ਦੀ ਕਮਾਨ ਸੰਭਾਲਣ ਸਮੇਂ, ਇੰਸਟਾਗ੍ਰਾਮ ਨਾਲ ਜੁੜੇ ਸਨ। ਪਿਛਲੇ ਦਸ ਸਾਲਾਂ ਦੌਰਾਨ ਉਨ੍ਹਾਂ ਦੇ ਫਾਲੋਅਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ ਅਤੇ ਅੱਜ ਉਨ੍ਹਾਂ ਦਾ ਖਾਤਾ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਰਾਜਨੀਤਿਕ ਪ੍ਰੋਫ਼ਾਈਲਾਂ ਵਿੱਚ ਸ਼ਾਮਲ ਹੈ। ਇਸ ਮੌਕੇ ਸੰਜੀਵ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮੰਚ ਨੂੰ ਕੇਵਲ ਸਰਕਾਰੀ ਐਲਾਨਾਂ ਤੱਕ ਸੀਮਿਤ ਨਹੀਂ ਰੱਖਿਆ, ਬਲਕਿ ਇਸਨੂੰ ਲੋਕਾਂ ਨਾਲ ਸਿੱਧੇ ਸੰਵਾਦ ਦਾ ਸਾਧਨ ਬਣਾਇਆ ਹੈ। ਸਰਕਾਰੀ ਪ੍ਰੋਗਰਾਮਾਂ, ਵਿਦੇਸ਼ ਦੌਰਿਆਂ, ਸੱਭਿਆਚਾਰਕ ਸਮਾਗਮਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਝਲਕੀਆਂ ਸਾਂਝੀਆਂ ਕਰਕੇ ਉਨ੍ਹਾਂ ਨੇ ਲੋਕਾਂ ਨਾਲ ਆਪਣਾ ਜੁੜਾਅ ਮਜ਼ਬੂਤ ਕੀਤਾ ਹੈ।

जीरकपुर, 28 फरवरी (हिमांशु हैरी): डेराबस्सी BJP नेता और प्रदेश सचिव संजीव खन्ना ने प्रधानमंत्री नरेंद्र मोदी के सोशल मीडिया प्लेटफॉर्म इंस्टाग्राम पर 10 करोड़ (100 मिलियन) फॉलोअर्स का आंकड़ा पार करने पर खुशी जताई है और देशवासियों को बधाई दी है। संजीव खन्ना ने अपने बयान में कहा कि प्रधानमंत्री मोदी यह उपलब्धि हासिल करने वाले दुनिया के पहले राजनीतिक नेता बन गए हैं। उन्होंने कहा कि यह न केवल व्यक्तिगत लोकप्रियता का प्रतीक है, बल्कि वैश्विक स्तर पर भारत की डिजिटल उपस्थिति और प्रभावशाली भूमिका को भी दर्शाता है। उन्होंने कहा कि प्रधानमंत्री मोदी 2014 में इंस्टाग्राम से जुड़े थे, जब उन्होंने देश की कमान संभाली थी। पिछले दस सालों में उनके फॉलोअर्स की संख्या लगातार बढ़ रही है और आज उनका अकाउंट दुनिया में सबसे ज्यादा फॉलो किए जाने वाले राजनीतिक प्रोफाइल में से एक है। इस मौके पर संजीव खन्ना ने कहा कि प्रधानमंत्री ने इस प्लेटफॉर्म को सिर्फ सरकारी घोषणाओं तक सीमित नहीं रखा है, बल्कि इसे लोगों से सीधे संवाद का जरिया बनाया है। उन्होंने सरकारी कार्यक्रमों, विदेश यात्राओं, सांस्कृतिक कार्यक्रमों और त्योहारों से जुड़ी झलकियां शेयर करके लोगों से अपना जुड़ाव मजबूत किया है।

Zirakpur, February 28 (Himanshu Harry): Derabassi BJP leader and state secretary Sanjeev Khanna has expressed happiness and congratulated the countrymen on Prime Minister Narendra Modi crossing the mark of 10 crore (100 million) followers on the social media platform Instagram. Sanjeev Khanna said in his statement that Prime Minister Modi has become the first political leader in the world to achieve this achievement. He said that this is not only a symbol of personal popularity, but also shows India’s digital presence and influential role at the global level. He said that Prime Minister Modi joined Instagram in 2014, when he took over the country. The number of his followers has been increasing continuously over the last ten years and today his account is among the most followed political profiles in the world. On this occasion, Sanjeev Khanna said that the Prime Minister has not limited this platform to government announcements only, but has made it a means of direct communication with the people. He has strengthened his connection with the people by sharing glimpses related to government programs, foreign visits, cultural events and festivals.

Leave a Reply

Your email address will not be published. Required fields are marked *