‘मेरी रसोई’ योजना के तहत 40 लाख परिवारों को मुफ्त राशन मिलेगा: परवीन छाबड़ा
40 lakh families will get free ration under ‘Meri Rasoi’ scheme: Parveen Chhabra

ਰਾਜਪੁਰਾ/ਬਨੂੰੜ,26 ਫਰਵਰੀ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਵੱਲੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਉਨਾਂ ਦੀ ਕੈਬਨਿਟ ਟੀਮ ਵਲੋਂ ਸਾਲ 2022 ਤੋਂ ਅੱਜ ਤੱਕ ਪੰਜਾਬ ਨੂੰ ਰੰਗਲਾ ਬਣਾਉਣ ਲਈ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਪਰ ਚੱਕਣ ਲਈ ਦਿੱਤੀਆਂ ਗਈਆਂ ਗਰੰਟੀਆ ਨੂੰ ਪੂਰਾ ਕਰ ਰਹੀ ਹੈ। ਇਸ ਤੋਂ ਇਲਾਵਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਜਿਹੇ ਲੋਕ ਪੱਖੀ ਫੈਸਲੇ ਲਏ ਗਏ ਹਨ ਜੋ ਗਰੱਟੀਆ ਵਿੱਚ ਨਹੀਂ ਸਨ, ਜਿਵੇਂ ਟੋਲ ਪਲਾਜੇ ਬੰਦ ਕਰਨਾ ਅਤੇ ਹਰ ਕਿਸਾਨ ਦੇ ਖੇਤ ਤੱਕ ਕੱਸੀਆਂ ਦਾ ਪਾਣੀ ਪਹੁੰਚਾਉਣਾ, ਹੋਰ ਅਨੇਕਾਂ ਫੈਸਲੇ ਲਏ ਗਏ ਹਨ। ਪ੍ਰਵੀਨ ਛਾਬੜਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਅਹਿਮ ਦਿੱਤੀਆਂ ਗਰੱਟੀਆਂ ਵਿੱਚੋਂ ਹੁਣ ਪੰਜਾਬ ਵਿੱਚ 40 ਲੱਖ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਦੀ ਸਕੀਮ ਤਹਿਤ ਮੁਫਤ ਰਾਸ਼ਨ ਦਿੱਤਾ ਜਾਵੇਗਾ। ਜਿਸ ਵਿੱਚ ਰਾਸ਼ਨ ਕਿੱਟ ਦੋ ਕਿਲੋ ਮੂੰਗੀ ਛੋਲਿਆਂ ਦੀ ਦਾਲ ਖੰਡ ਲੂਣ ਹਲਦੀ ਅਤੇ ਸਰੋਂ ਦਾ ਤੇਲ ਦਿੱਤਾ ਜਾਵੇਗਾ। ਜਿਸ ਤੇ ਪੰਜਾਬ ਸਰਕਾਰ ਵੱਲੋਂ ਸਲਾਨਾ 950 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਸਕੀਮ ਅਪ੍ਰੈਲ 2026 ਤੋਂ ਪਹਿਲੀ ਤਿਮਾਹੀ ਮਾਹੀ ਲਈ ਲਾਗੂ ਹੋਵੇਗੀ ਅਤੇ ਇਸ ਤੋਂ ਬਾਅਦ ਨਿਰੰਤਰ ਢੰਗ ਨਾਲ ਰਾਜ ਦੇ ਖੁਰਾਕ ਸਪਲਾਈ ਵਿਭਾਗ ਹਰ ਤਿਮਾਹੀ ਲਈ ਇਹ ਰਾਸ਼ਨ ਲਾਭਪਾਤਰੀਆਂ ਨੂੰ ਸਪਲਾਈ ਕਰਦਾ ਰਹੇਗਾ। ਇਸ ਤੋਂ ਇਲਾਵਾ ਪ੍ਰਵੀਨ ਛਾਬੜਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਔਰਤ ਦਿਵਸ ਤੇ ਪੰਜਾਬ ਵਿੱਚ ਆਪਣੀਆਂ ਮਾਵਾਂ ਭੈਣਾਂ ਲਈ ਐਲਾਨੀ ਹੋਈ 1100 ਰੁਪਏ ਦੀ ਸਕੀਮ ਨੂੰ ਬਜਟ ਵਿੱਚ ਪਾਸ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਗਏ ਲੋਕ ਹਿੱਤ ਫੈਸਲਿਆਂ ਦੀ ਪੰਜਾਬ ਵਿੱਚ ਹੀ ਨਹੀਂ ਬਲਕਿ ਪੁਰੇ ਭਾਰਤ ਦੇ ਹਰ ਇੱਕ ਰਾਜ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਦੇ ਨਾਲ ਸਿਕੰਦਰ ਸਿੰਘ ਬਨੂੜ, ਕੌਂਸਲਰ ਐਡਵੋਕੇਟ ਰਵਿੰਦਰ ਸਿੰਘ, ਸਮੇਤ ਹੋਰ ਵੀ ਪਾਰਟੀ ਵਰਕਰ ਹਾਜਰ ਸਨ।
राजपुरा/बनूर, 26 फरवरी (हिमांशु हैरी): हमारे पत्रकार से बात करते हुए, आम आदमी पार्टी के राजपुरा विधानसभा क्षेत्र से सीनियर नेता और पंजाब स्टेट इंडस्ट्रियल डेवलपमेंट कॉर्पोरेशन के सीनियर वाइस चेयरमैन प्रवीण छाबड़ा ने कहा कि पंजाब के मुख्यमंत्री सरदार भगवंत सिंह मान और उनकी कैबिनेट टीम 2022 से लेकर आज तक पंजाब को खुशहाल बनाने और आम लोगों का जीवन स्तर ऊपर उठाने के लिए दी गई गारंटी को पूरा कर रही है। इसके अलावा, सरदार भगवंत सिंह मान ने ऐसे जनहितैषी फैसले लिए हैं जो गारंटी में नहीं थे, जैसे टोल प्लाजा बंद करना और हर किसान के खेत तक कुएं से पानी पहुंचाना, और भी कई फैसले लिए हैं। प्रवीण छाबड़ा ने यह भी बताया कि पंजाब के मुख्यमंत्री सरदार भगवंत सिंह मान की सरकार द्वारा दी गई महत्वपूर्ण गारंटी में अब पंजाब में 40 लाख परिवारों को मेरी रसोई योजना के तहत मुफ्त राशन दिया जाएगा। जिसमें दो किलो मूंग, दाल, चीनी, नमक, हल्दी और सरसों के तेल की राशन किट दी जाएगी। जिस पर पंजाब सरकार सालाना 950 करोड़ रुपये खर्च करेगी। यह स्कीम अप्रैल 2026 से माही के पहले क्वार्टर के लिए लागू होगी और इसके बाद राज्य का फूड सप्लाई डिपार्टमेंट लगातार हर क्वार्टर के लिए यह राशन बेनिफिशियरी को सप्लाई करता रहेगा। इसके अलावा, प्रवीण छाबड़ा ने यह भी बताया कि पंजाब सरकार ने महिला दिवस पर पंजाब की माताओं और बहनों के लिए जो 1100 रुपये की स्कीम घोषित की थी, उसे बजट में पास किया जाएगा। पंजाब में आम आदमी पार्टी सरकार द्वारा लिए गए जनहित के फैसलों की तारीफ सिर्फ पंजाब में ही नहीं बल्कि भारत के हर राज्य में हो रही है। इस मौके पर सीनियर वाइस चेयरमैन प्रवीण छाबड़ा के साथ सिकंदर सिंह बनूर, पार्षद एडवोकेट रविंदर सिंह और पार्टी के दूसरे वर्कर भी थे।
Rajpura/Banur, February 26 (Himanshu Harry): Talking to our journalist, Aam Aadmi Party senior leader from Rajpura constituency and Senior Vice Chairman of Punjab State Industrial Development Corporation, Praveen Chhabra said that Sardar Bhagwant Singh Mann, Chief Minister of Punjab and his cabinet team are fulfilling the guarantees given from 2022 till date to make Punjab colorful and to raise the standard of living of the common people. Apart from this, Sardar Bhagwant Singh Mann has taken such pro-people decisions which were not in the guarantees, like closing toll plazas and providing water from the wells to every farmer’s field, and many other decisions have been taken. Praveen Chhabra also informed that among the important guarantees given by the government of Sardar Bhagwant Singh Mann, Chief Minister of Punjab, now 40 lakh families in Punjab will be given free ration under the scheme of Meri Rasoi Yojana. In which a ration kit of two kg of moong gram, dal, sugar, salt, turmeric and mustard oil will be provided. On which the Punjab government will spend Rs 950 crore annually. This scheme will be implemented from April 2026 for the first quarter of Mahi and after this the state food supply department will continue to supply this ration to the beneficiaries for every quarter on a continuous basis. Apart from this, Praveen Chhabra also informed that the Rs 1100 scheme announced by the Punjab government for its mothers and sisters in Punjab on Women’s Day will be passed in the budget. The public interest decisions taken by the Aam Aadmi Party government in Punjab are being appreciated not only in Punjab but in every state of India. On this occasion, Senior Vice Chairman Praveen Chhabra was accompanied by Sikander Singh Banur, Councilor Advocate Ravinder Singh, and other party workers.