ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ ਨੇ 14ਵੇਂ ਡਿਗਰੀ ਵੰਡ ਸਮਾਰੋਹ ਦਾ ਕੀਤਾ ਆਯੋਜਨ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ, 22 ਅਪ੍ਰੈਲ: ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ 14ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਸ਼ੇਸ ਮਹਿਮਾਨ ਤੌਰ ਤੇ ਡਾ.ਸੁਮਿਤ ਗੋਇਲ ਡਾਇਰੈਕਟਰ ਇਨਫੋਸਿਸ ਲਿ. ਅਤੇ ਮਿਸ. ਉਰਮੀ ਮਹਿਤਾ ਐਸੋਸੀਏਟ ਡਾਇਰੈਕਟਰ ਆਈ.ਐਸ.ਬੀ ਮੋਹਾਲੀ ਵੱਲੋਂ ਸ਼ਿਰਕਤ ਕੀਤੀ ਗਈ।ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨਾਂ ਦਾ ਸਵਾਗਤ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ।ਕਨਵੋਕੇਸ਼ਨ ਦੀ ਸ਼ੁਰੂਆਤ ਦੀਪ ਜਲਾ ਕੇ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਸਾਡਾ ਟੀਚਾ ਚੰਗੇ ਇਨਸਾਨ ਜੋ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਅੱਗੇ ਲੇ ਕੇ ਆਉਣਾ ਹੋਣਾ ਚਾਹੀਦਾ ਹੈ ਅਤੇ ਉਹ ਤੁਹਾਡੇ ਵਰਗੇ ਵਿਦਿਆਰਥੀਆਂ ਵਿਚੋਂ ਵੀ ਹੋ ਸਕਦੇ ਹਨ ਜੋ ਚੋਣ ਕਰਨ ਦੇ ਸਮਰੱਥ ਹੁੰਦੇ ਨੇ, ਓਹਨਾਂ ਕਿਹਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈ ਉਸ ਸੰਸਥਾਂ ਵਿਚ ਆਇਆ ਹਾਂ ਜਿਸ ਵਿੱਚੋਂ ਮੌਜੂਦਾ ਸਰਕਾਰ ਵਿੱਚ ਚਾਰ ਵਿਧਾਇਕ ਹਨ।ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਡਾ. ਸੁਮਿਤ ਗੋਇਲ ਅਤੇ
ਮਿਸ. ਉਰਮੀ ਮਹਿਤਾ ਨੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਡਿਗਰੀ ਮਿਲਣ ਤੋਂ ਬਾਅਦ ਸਮਾਜ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਲੜਨ ਲਈ ਪ੍ਰੇਰਿਤ ਕੀਤਾ।ਚੇਅਰਮੈਨ ਅਸ਼ਵਨੀ ਗਰਗ ਨੇ ਪੁਰਾਣੇ ਪਾਸ ਹੋਏ ਵਿਦਿਆਰਥੀ ਬਾਰੇ ਗੱਲ ਕੀਤੀ ਜਿਸ ਵਿੱਚ ਮਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸਨ ਕਿ ਕਿਵੇਂ ਉਹ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਕਾਲਜ ਸਮੇਂ ਤੋਂ ਹੀ ਪ੍ਰਭਾਵਿਤ ਸਨ ।ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਸਾਰਿਆਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖਾਸ ਤੌਰ ਤੇ ਆਏ ਹੋਏ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਕਨਵੋਕੇਸ਼ਨ ਵਿੱਚ ਕੁੱਲ 400 ਦੇ ਕਰੀਬ ਡਿਗਰੀਆਂ ਦਿੱਤੀਆਂ ਗਈਆਂ ਜਿਸ ਵਿੱਚ ਬੀ.ਐਡ. ਦੇ 100, ਐਮ .ਐਡ. ਦੇ 30, ਬੀ.ਬੀ.ਏ. ਦੇ 25, ਐੱਮ.ਐੱਸ.ਸੀ.ਦੇ 15, ਐੱਮ.ਸੀ.ਏ. ਦੇ 15, ਬੀ.ਐੱਸ.ਸੀ.ਦੇ 30, ਬੀ.ਫਾਰਮਾਂ ਦੇ 30, ਬੀ.ਸੀ.ਏ. ਦੇ 15, ਐੱਮ.ਬੀ.ਏ. ਦੇ 20, ਐੱਮ. ਟੇਕ. ਦੇ 10, ਹੋਟਲ ਮੈਨੇਜਮੈਂਟ ਦੇ 15,ਬੀ.ਟੇਕ ਦੀਆਂ 95 ਡਿਗਰੀਆਂ ਵੰਡੀਆਂ ਗਈਆਂ।ਅਤੇ ਯੂਨੀਵਰਸਿਟੀ ਵਿੱਚ ਮੈਰਿਟ ਸੂਚੀ ਵਿੱਚ ਆਉਣ ਵਾਲ਼ੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਗ੍ਰੈਜੂਏਟ ਹੋਏ ਵਿਦਿਆਰਥੀ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਭਾਵੁਕ ਹੋਏ ਰਹੇ ਸਨ।ਇਸ ਮੌਕੇ ਮੈਨੇਜਮੈਂਟ ਵੱਲੋਂ ਵਿਸ਼ਾਲ ਗਰਗ ਡਾਇਰੇਕਟਰ ਸੈਕੇਟੈਰੀਅਲ, ਸਾਹਿਲ ਗਰਗ ਡਾਇਰੈਕਟਰ ਅਕਾਦਮਿਕ, ਸ਼ੁਭਮ ਗਰਗ ਡਾਰੈਕਟਰ ਪਲੇਸਮੈਂਟ, ਪ੍ਰਤੀਕ ਗਰਗ ਪ੍ਰਿੰਸੀਪਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਨਵਦੀਸ਼ ਕੌਰ ਤੋਂ ਇਲਾਵਾ ਸਟਾਫ ਤੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *