ਮੁਫ਼ਤ ਆਯੁਰਵੈਦਿਕ ਹੋਮਿਓਪੈਥਿਕ ਕੈਂਪ ‘ਚ 658 ਮਰੀਜ਼ਾਂ ਦੀ ਕੀਤੀ ਗਈ ਜਾਂਚ

फ्री आयुर्वेदिक होम्योपैथिक कैंप में 658 मरीजों की जांच

658 patients examined in free Ayurvedic Homeopathic Camp

ਆਯੂਸ਼ ਵਿਭਾਗ ਪੰਜਾਬ ਵੱਲੋਂ ਆਯੁਸ਼ਮਾਨ ਅਰੋਗਿਆ ਕੇਂਦਰ ਵਿੱਚ ਲਗਾਇਆ ਗਿਆ ਸਿਹਤ ਕੈਂਪ

आयुष विभाग पंजाब द्वारा आयुष्मान आरोग्य केंद्र में स्वास्थ्य शिविर का आयोजन

Health camp organized by AYUSH Department Punjab at Ayushman Arogya Center

ਰਾਜਪੁਰਾ,02 ਫਰਵਰੀ(ਹਿਮਾਂਸ਼ੂ ਹੈਰੀ):ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਟਿਆਲਾ ਡਾ. ਲ ਮੋਹਨ ਕੌਸ਼ਲ ਦੀ ਅਗਵਾਈ ਹੇਠ ਆਯੁਸ਼ਮਾਨ ਅਰੋਗਿਆ ਕੇਂਦਰ ਰਾਜਪੁਰਾ ਵਿਖੇ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 658 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 339 ਆਯੁਰਵੈਦਿਕ ਅਤੇ 319 ਹੋਮਿਓਪੈਥਿਕ ਮਰੀਜ਼ ਸ਼ਾਮਲ ਸਨ। ਮਰੀਜ਼ਾਂ ਨੂੰ ਜੋੜਾਂ ਦੇ ਰੋਗ, ਚਮੜੀ ਦੀਆਂ ਬਿਮਾਰੀਆਂ,ਪੇਟ ਦੀਆਂ ਸਮੱਸਿਆਵਾਂ, ਗਾਇਨੀ ਰੋਗ, ਆਮ ਕਮਜ਼ੋਰੀ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਲਈ ਜਾਂਚਿਆ ਗਿਆ। ਗੁਰ ਕਿਰਪਾ ਲੈਬ ਰਾਜਪੁਰਾ ਵੱਲੋਂ ਮੁਫ਼ਤ ਸ਼ੂਗਰ ਟੈਸਟਿੰਗ ਵੀ ਕੀਤੀ ਗਈ। ਜਾਂਚ ਤੋਂ ਬਾਅਦ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਆਯੁਰਵੇਦ ਵਿਭਾਗ ਤੋਂ ਡਾ. ਪੂਜਾ ਅਰੋੜਾ ਅਤੇ ਡਾ. ਜਸਵੀਰ, ਜਦਕਿ ਹੋਮਿਓਪੈਥੀ ਵਿਭਾਗ ਤੋਂ ਡਾ. ਰਵਿੰਦਰਪਾਲ ਅਤੇ ਡਾ. ਦਵਿੰਦਰ ਨੇ ਸੇਵਾਵਾਂ ਦਿੱਤੀਆਂ। ਡਾ. ਪੂਜਾ ਅਰੋੜਾ ਨੇ ਮੌਸਮੀ ਬਿਮਾਰੀਆਂ, ਘਰੇਲੂ ਉਪਚਾਰਾਂ ਅਤੇ ਪੰਚਕਰਮ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਅਫ਼ਸਰ ਡਾ. ਮੋਹਨ ਕੌਸ਼ਲ ਨੇ ਕੈਂਪ ਦਾ ਦੌਰਾ ਕਰਕੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਰਤਨ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਨੇ ਵੀ ਕੈਂਪ ਟੀਮ ਦਾ ਸਨਮਾਨ ਕੀਤਾ। ਕੈਂਪ ਪ੍ਰਬੰਧਨ ਵਿੱਚ ਮੋਹਨ ਪ੍ਰਕਾਸ਼, ਸੁਪਰਡੈਂਟ, ਸਚਿਨ ਉਪਵੈਦ, ਸਾਹਿਲ ਅਤੇ ਕਿਰਨਪਾਲ ਯੋਗਾ ਇੰਸਟਰਕਟਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਫੋਟੋ ਕੈਪਸ਼ਨ:- ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ।

राजपुरा, 02 फरवरी (हिमांशु हैरी): पंजाब सरकार के आयुष डिपार्टमेंट की तरफ से डायरेक्टर आयुर्वेद पंजाब डॉ. रमन खन्ना और डिस्ट्रिक्ट आयुर्वेदिक और यूनानी ऑफिसर पटियाला डॉ. एल मोहन कौशल की अगुवाई में आयुष्मान आरोग्य केंद्र राजपुरा में कैंप लगाया गया। कैंप में कुल 658 मरीजों की जांच की गई, जिसमें 339 आयुर्वेदिक और 319 होम्योपैथिक मरीज शामिल थे। मरीजों की जोड़ों की बीमारियां, स्किन की बीमारियां, पेट की दिक्कतें, गायनेकोलॉजिकल बीमारियां, जनरल वीकनेस, हाई ब्लड प्रेशर और डायबिटीज जैसी बीमारियों की जांच की गई। गुर किरपा लैब राजपुरा की तरफ से फ्री शुगर टेस्टिंग भी की गई। जांच के बाद आयुर्वेदिक और होम्योपैथिक डॉक्टरों की एक्सपर्ट टीम ने मरीजों को फ्री दवाइयां बांटी। आयुर्वेद डिपार्टमेंट से डॉ. पूजा अरोड़ा और डॉ. जसवीर, जबकि होम्योपैथी डिपार्टमेंट से डॉ. रविंदरपाल और डॉ. दविंदर ने सर्विस दी। डॉ. पूजा अरोड़ा ने मौसमी बीमारियों, घरेलू नुस्खों और पंचकर्म के फायदों के बारे में जानकारी दी। डिस्ट्रिक्ट ऑफिसर डॉ. मोहन कौशल ने कैंप का दौरा किया और टीम की कोशिशों की तारीफ की। रतन शर्मा प्रेसिडेंट सीनियर सिटीजन काउंसिल राजपुरा ने भी कैंप टीम को सम्मानित किया। कैंप मैनेजमेंट में सुपरिटेंडेंट मोहन प्रकाश, सचिन उपवैद, साहिल और किरणपाल योग इंस्ट्रक्टर ने अहम भूमिका निभाई।

फोटो कैप्शन:- कैंप के दौरान मरीजों की जांच करते डॉक्टर।

Rajpura, 02 February (Himanshu Harry): Director Ayurveda Punjab Dr. Raman Khanna and District Ayurvedic and Unani Officer Patiala Dr. L Mohan Kaushal led by the AYUSH Department of the Punjab Government at Ayushman Arogya Kendra Rajpura. A total of 658 patients were examined during the camp, including 339 Ayurvedic and 319 Homeopathic patients. The patients were examined for diseases like joint diseases, skin diseases, stomach problems, gynecological diseases, general weakness, high blood pressure and diabetes. Free sugar testing was also done by Gur Kirpa Lab Rajpura. After the examination, free medicines were distributed to the patients by an expert team of Ayurvedic and Homeopathic doctors. Dr. Pooja Arora and Dr. Jasvir from the Ayurveda Department, while Dr. Ravinderpal and Dr. Davinder from the Homeopathy Department provided services. Dr. Pooja Arora gave information about seasonal diseases, home remedies and benefits of Panchakarma. District Officer Dr. Mohan Kaushal visited the camp and appreciated the efforts of the team. Ratan Sharma President Senior Citizen Council Rajpura also honored the camp team. Mohan Prakash, Superintendent, Sachin Upvaid, Sahil and Kiranpal Yoga Instructors played an important role in the camp management.

Photo Caption:- Doctor examining the patients during the camp.

Leave a Reply

Your email address will not be published. Required fields are marked *