ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਐਸ.ਡੀ.ਐਮ ਨਮਨ ਮਾਰਕੰਨ ਤੇ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਸਥਾਨਕ ਵਸਨੀਕਾਂ ਨੇ ਕੀਤੀ ਸ਼ਮੂਲੀਅਤ

ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦਾ ਖਾਤਮਾ ਕਰਨ ਲਈ ਲੋਕਾਂ ਦਾ ਸਾਥ ਜਰੂਰੀ

ड्रग्स के खिलाफ जंग के तहत एंटी-ड्रग्स वॉक में SDM नमन मरकन और पुलिस अधिकारियों समेत बड़ी संख्या में स्थानीय लोगों ने हिस्सा लिया।

युवाओं को बचाने के लिए ड्रग्स को खत्म करने के लिए जनता का सपोर्ट ज़रूरी है

A large number of local residents, including SDM Naman Markan and police officers, participated in the anti-drugs walk under the war on drugs.

Public support is essential to eradicate drugs to save youth

ਰਾਜਪੁਰਾ,22 ਜਨਵਰੀ(ਹਿਮਾਂਸ਼ੂ ਹੈਰੀ):ਐਸ.ਡੀ.ਐਮ ਰਾਜਪੁਰਾ ਨਮਨ ਮਾਰਕੰਨ ਦੀ ਅਗਵਾਈ ਹੇਠ ਇੱਥੇ ਵਾਰਡ ਨੰਬਰ 7 ਅਨੰਦ ਕਲੋਨੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਗਈ ਪੈਦਲ ਯਾਤਰਾ ਦੌਰਾਨ ਪੁਲਿਸ ਅਧਿਕਾਰੀਆਂ ਸਮੇਤ ਨਸ਼ਾ ਵਿਰੋਧੀ ਮੁਹਿੰਮ ਦੇ ਕੋਆਰਡੀਨੇਟਰਾਂ, ਵਾਰਡ ਪਹਿਰੇਦਾਰਾਂ ਅਤੇ ਸਥਾਨਕ ਵਸਨੀਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਪੈਦਲ ਯਾਤਰਾ ਦੌਰਾਨ “ਨਸ਼ੇ ਛੱਡੋ, ਕੋਹੜ ਵੱਢੋ” ਦੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਕੀਤਾ ਗਿਆ।ਇਸੇ ਦੌਰਾਨ ਹਲਕਾ ਸਮਾਣਾ ਅੰਦਰ ਨਸ਼‌ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਨੂੰ ਲਾਮਬੰਦ ਕਰ ਰਹੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯੁੱਧ ਨਸ਼‌ਿਆਂ ਵਿਰੁੱਧ ਮੁਹਿੰਮ ਦੇ ਦੂਜੇ ਗੇੜ ਤਹਿਤ ਘਰ-ਘਰ ਪਹੁੰਚ ਬਣਾਈ ਜਾ ਰਹੀ ਹੈ ਅਤੇ ਨਸ਼ਿਆ ਦੇ ਕੋਹੜ ਦਾ ਖੁਰਾ ਖੋਜ ਮਿਟਾਉਣ ਲਈ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਸਾਡੇ ਨੌਜਵਾਨਾਂ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ ਜਿਸ ਲਈ ਲੋਕ ਵੀ ਇਸ ਮੁਹਿੰਮ ਨਾਲ ਹੁਣ ਜੁੜ ਰਹੇ ਹਨ।ਇਸ ਮੌਕੇ ਐਸ.ਡੀ.ਐਮ ਨਮਨ ਮਾਰਕੰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਬ ਡਵੀਜਨ ਰਾਜਪੁਰਾ ਵਿਖੇ ਲਗਾਤਾਰ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਅਤੇ ਘਰ-ਘਰ ਤੱਕ ਪਹੁੰਚ ਬਣਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਮਨ ਮਾਰਕੰਨ ਨੇ ਕਿਹਾ ਕਿ ਨਸ਼ੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਇਸ ਨਾਲ ਮੁਸ਼ਕਿਲਾਂ ਹੋਰ ਵੱਧਦੀਆਂ ਹਨ,ਇਸ ਲਈ ਨਸ਼ੇ ਦੇ ਆਦੀਆਂ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਪ੍ਰਸ਼ਾਸਨ ਅਤੇ ਸਰਕਾਰ ਦਾ ਨਸ਼ਿਆਂ ਵਿਰੁੱਧ ਸਾਥ ਦੇਣ।

राजपुरा, 22 जनवरी (हिमांशु हैरी): यहां वार्ड नंबर 7 आनंद कॉलोनी में ड्रग्स के खिलाफ जंग के बैनर तले SDM राजपुरा नमन मार्कन की लीडरशिप में निकाले गए पैदल मार्च में पुलिस अधिकारियों, एंटी-ड्रग कैंपेन के कोऑर्डिनेटर, वार्ड चौकीदारों और लोकल लोगों ने बड़ी संख्या में हिस्सा लिया। इस पदयात्रा के दौरान “नशा छोड़ो, कोढ़ काटो” के नारे लगाकर लोगों को ड्रग्स के खिलाफ एकजुट किया गया। इस बीच, समाना विधानसभा क्षेत्र में ड्रग्स के खिलाफ मुहिम को मजबूत कर रही और लोगों को एकजुट कर रही विधानसभा MLA नीना मित्तल ने कहा है कि मुख्यमंत्री भगवंत सिंह मान की लीडरशिप में ड्रग्स के खिलाफ जंग मुहिम के दूसरे फेज के तहत घर-घर जाकर लोगों से संपर्क किया जा रहा है और सभी लोगों को ड्रग्स की बुराई को खत्म करने के लिए एकजुट होने का न्योता दिया जा रहा है। उन्होंने कहा कि ड्रग्स का हमारे युवाओं पर बहुत बुरा असर पड़ रहा है, जिसके लिए लोग भी अब इस मुहिम से जुड़ रहे हैं। इस मौके पर SDM नमन मारकन ने कहा कि सब-डिवीजन राजपुरा में ड्रग्स के खिलाफ लगातार पदयात्राएं निकाली जा रही हैं और घर-घर जाकर लोगों को ड्रग्स के बुरे असर के बारे में जागरूक किया जा रहा है। उन्होंने कहा कि इस कैंपेन को लोगों का बहुत अच्छा रिस्पॉन्स मिल रहा है। नमन मारकन ने कहा कि ड्रग्स किसी भी प्रॉब्लम का सॉल्यूशन नहीं है, बल्कि यह प्रॉब्लम को बढ़ाता है, इसलिए ड्रग्स के आदी लोगों को इलाज के लिए भेजा जा रहा है और उनके रिहैबिलिटेशन की कोशिश की जा रही है। उन्होंने कहा कि लोगों को ड्रग्स के खिलाफ एडमिनिस्ट्रेशन और सरकार का साथ देना चाहिए।

Rajpura, January 22 (Himanshu Harry): During the foot march taken out under the banner of War Against Drugs at Ward No. 7 Anand Colony here under the leadership of SDM Rajpura Naman Markan, there was a large participation of police officers, anti-drug campaign coordinators, ward watchmen and local residents. During this padyatra, people were mobilized against drugs by raising slogans of “Quit drugs, cut leprosy”. Meanwhile, constituency MLA Neena Mittal, who is strengthening the campaign against drugs in Samana constituency and mobilizing people, has said that under the leadership of Chief Minister Bhagwant Singh Mann, door-to-door outreach is being done under the second phase of the war against drugs campaign and all the people are being invited to unite to eradicate the scourge of drugs. She said that drugs are having a very bad effect on our youth, for which people are also joining this campaign now. Speaking on the occasion, SDM Naman Markan said that continuous padyatras are being taken out against drugs in sub-division Rajpura and people are being made aware about the ill effects of drugs by reaching out to every house. She said that this campaign is getting a huge response from the people. Naman Markan said that drugs are not a solution to any problem but rather it increases the problems, hence drug addicts are being sent for treatment and efforts are being made for their rehabilitation. He said that the people should support the administration and the government against drugs.

Leave a Reply

Your email address will not be published. Required fields are marked *