रोटरी क्लब ग्रेटर राजपुरा ने फ्री डेंटल चेक-अप कैंप लगाया
Rotary Club Greater Rajpura organizes free dental check-up camp

ਰਾਜਪੁਰਾ,19 ਜਨਵਰੀ(ਹਿਮਾਂਸ਼ੂ ਹੈਰੀ):ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵੱਲੋਂ ਸੀਨੀਅਰ ਸਿਟੀਜ਼ਨ ਕੌਂਸਲ, ਰਾਜਪੁਰਾ ਦੇ ਸਹਿਯੋਗ ਨਾਲ ਦੰਦਾਂ ਦਾ ਜਾਂਚ ਕੈਂਪ ਆਯੋਜਿਤ ਕੀਤਾ ਗਿਆ।ਸ਼ਹਿਰ ਦੇ ਪ੍ਰਸਿੱਧ ਦੰਦਾ ਦੇ ਚਿਕਿਤਸਕ ਡਾ.ਯੁਮੀਰ ਬੁੱਧਵਾਰ, ਐਮ.ਡੀ.ਐਸ ਨੇ ਬੜੀ ਮਿਹਰਬਾਨੀ ਨਾਲ ਸੀਨੀਅਰ ਨਾਗਰਿਕਾਂ ਦੀ ਦੰਦਾ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੇ ਇਲਾਜ ਬਾਰੇ ਸਲਾਹ ਦਿੱਤੀ।ਡਾ. ਬੁੱਧਵਾਰ ਨੇ ਮੂੰਹ ਦੀ ਸਫ਼ਾਈ ਸਬੰਧੀ ਕੀਮਤੀ ਸੁਝਾਅ ਵੀ ਦਿੱਤੇ ਅਤੇ ਡੈਂਚਰ ਦੀ ਸੰਭਾਲ ’ਤੇ ਜ਼ੋਰ ਦਿੰਦਿਆਂ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸੌਣ ਤੋਂ ਪਹਿਲਾਂ ਬਰਸ਼ ਕਰਨ ਅਤੇ ਖਾਣੇ ਤੋਂ ਬਾਅਦ ਕੁੱਲ੍ਹਾ ਕਰਨ ਦੀ ਮਹੱਤਤਾ ਸਮਝਾਈ।ਇਸ ਕੈਂਪ ਵਿੱਚ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਦੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਸਮੇਤ ਰੋਟੇਰੀਅਨ ਮਨੋਜ ਮੋਦੀ, ਅਨਿਲ ਵਰਮਾ (ਪਰੋਜੈਕਟ ਚੇਅਰਮੈਨ), ਓ.ਪੀ. ਆਰਿਆ, ਐਸ.ਪੀ. ਨੰਦਰਾਜੋਗ, ਸੋਹਣ ਸਿੰਘ, ਜੋਤੀ ਪੁਰੀ ਅਤੇ ਸਤਵਿੰਦਰ ਸਿੰਘ ਚੌਹਾਨ ਹਾਜ਼ਰ ਰਹੇ।ਰੋਟੇਰੀਅਨ ਰਤਨ ਸ਼ਰਮਾ,ਜੋ ਕਿ ਕਲੱਬ ਦੇ ਸੀਨੀਅਰ ਮੈਂਬਰ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਦੇ ਪ੍ਰਧਾਨ ਹਨ ਨੇ ਸਮਾਗਮ ਦੀ ਸ਼ੋਭਾ ਵਧਾਈ।ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਨੇ ਕੈਂਪ ਦੇ ਸੁਚੱਜੇ ਅਤੇ ਸਫਲ ਆਯੋਜਨ ਲਈ ਹਾਲ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਸੀਨੀਅਰ ਸਿਟੀਜ਼ਨ ਕੌਂਸਲ, ਰਾਜਪੁਰਾ ਦਾ ਦਿਲੋਂ ਧੰਨਵਾਦ ਕੀਤਾ।
राजपुरा, 19 जनवरी (हिमांशु हैरी): रोटरी क्लब ग्रेटर राजपुरा ने सीनियर सिटीजन काउंसिल, राजपुरा के साथ मिलकर एक डेंटल चेक-अप कैंप लगाया। शहर के जाने-माने डेंटिस्ट डॉ. युमिर वेडनेसडे, M.D.S. ने सीनियर सिटीजन के दांतों की जांच की और उन्हें ज़रूरी इलाज के बारे में बताया। डॉ. वेडनेसडे ने मुंह की सफाई के बारे में भी ज़रूरी टिप्स दिए और डेन्चर की देखभाल पर ज़ोर दिया, साथ ही दिन में दो बार सुबह और सोने से पहले ब्रश करने और खाने के बाद कुल्ला करने की अहमियत बताई। इस कैंप में रोटरी क्लब ग्रेटर राजपुरा के प्रेसिडेंट डॉ. सुरिंदर कुमार के साथ रोटेरियन मनोज मोदी, अनिल वर्मा (प्रोजेक्ट चेयरमैन), ओ.पी. आर्य, एस.पी. नंदराजोग, सोहन सिंह, ज्योति पुरी और सतविंदर सिंह चौहान मौजूद थे। रोटेरियन रतन शर्मा, जो क्लब के सीनियर मेंबर और सीनियर सिटीजन काउंसिल राजपुरा के प्रेसिडेंट हैं, ने भी इस इवेंट में शिरकत की। रोटरी क्लब ग्रेटर राजपुरा ने कैंप के आसान और सफल आयोजन के लिए हॉल और दूसरी सुविधाएं देने के लिए सीनियर सिटीजन काउंसिल, राजपुरा का दिल से शुक्रिया अदा किया।
Rajpura, January 19 (Himanshu Harry): Rotary Club Greater Rajpura organized a dental check-up camp in collaboration with Senior Citizen Council, Rajpura. The city’s renowned dentist Dr. Yumir Wednesday, M.D.S. kindly examined the teeth of the senior citizens and advised them on the necessary treatment. Dr. Wednesday also gave valuable tips on oral hygiene and emphasized on the care of dentures, explaining the importance of brushing twice a day in the morning and before going to bed and rinsing after meals. In this camp, Rotary Club Greater Rajpura President Dr. Surinder Kumar along with Rotarians Manoj Modi, Anil Verma (Project Chairman), O.P. Arya, S.P. Nandrajog, Sohan Singh, Jyoti Puri and Satwinder Singh Chauhan were present. Rotarian Ratan Sharma, who is a senior member of the club and the president of Senior Citizens Council Rajpura, graced the event. Rotary Club Greater Rajpura expressed its heartfelt gratitude to Senior Citizens Council, Rajpura for providing the hall and other facilities for the smooth and successful organization of the camp.