ਡਾ.ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈਕੇ ਬਾਸਪਾ ਵਲੋਂ ਜਤਾਇਆ ਗਿਆ ਰੋਸ਼, ਰਾਜਪੁਰਾ ਵਿਖੇ ਬਸਪਾ ਆਗੂਆਂ ਦੀ ਮੀਟਿੰਗ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ, ਸਰਕਾਰ ਨੂੰ ਅਲਟੀਮੇਟਮ,ਸੁਣਵਾਈ ਨਾ ਹੋਈ ਤਾਂ ਕਰਾਂਗੇ ਤਿੱਖਾ ਸੰਘਰਸ਼

डॉ. भीमराव अंबेडकर की मूर्ति के अपमान पर बीएसपी ने जताया गुस्सा, राजपुरा में बीएसपी नेताओं की मीटिंग, दोषियों के खिलाफ कार्रवाई की मांग, सरकार को अल्टीमेटम, नहीं सुनी गई तो करेंगे कड़ा संघर्ष

BSP expresses anger over desecration of Dr. Bhimrao Ambedkar’s statue, BSP leaders meet at Rajpura, demand action against culprits, ultimatum to government, will wage fierce struggle if not heard

ਮੋਹਾਲੀ,04 ਜਨਵਰੀ(ਐਚ.ਐਚ.ਸੇਤੀਆ):ਜ਼ਿਲ੍ਹਾ ਮੁਹਾਲੀ ਦੇ ਪਿੰਡ ਕਲੋਲੀ ਵਿਖੇ ਸਥਾਪਿਤ ਡਾ.ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਰਾਜਪੁਰਾ ਵਿਖੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਹਲਕਾ ਰਾਜਪੁਰਾ ਇੰਚਾਰਜ ਸੁਖਵੀਰ ਸਿੰਘ, ਹਰਭਜਨ ਸਿੰਘ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਇੰਚਾਰਜ ਦਰਸ਼ਨ ਸਿੰਘ ਨਡਿਆਲੀ, ਕੁਲਦੀਪ ਸਿੰਘ ਸੁਰੋਂ, ਐਡਵੋਕੇਟ ਜਸਪਾਲ ਸਿੰਘ ਅਤੇ ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਪਿੰਡ ਕਲੋਲੀ ਵਿਖੇ ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਨਾ ਸਿਰਫ਼ ਬਾਬਾ ਸਾਹਿਬ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ, ਸਗੋਂ ਪੰਚਾਇਤ ਵੱਲੋਂ ਨਿਸ਼ਾਨਦੇਹੀ ਕੀਤੀ ਜ਼ਮੀਨ ‘ਤੇ ਲੱਗੇ ਪਿੱਲਰ, ਕੰਡਿਆਲੀ ਤਾਰ ਅਤੇ ਕੁਝ ਦਰਖ਼ਤ ਵੀ ਉਖਾੜ ਕੇ ਨਾਲ ਲੈ ਜਾਏ ਗਏ। ਇਸ ਕਾਰਵਾਈ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਹੋਇਆ ਹੈ ਅਤੇ ਬਹੁਜਨ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜੋ ਬਰਦਾਸ਼ਤਯੋਗ ਨਹੀਂ। ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਮਹਾਂਰਿਸ਼ੀ ਬਾਲਮੀਕ ਸਭਾਵਾਂ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਨਾਮ ‘ਤੇ ਬਣੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਮਿਤੀ 6 ਜਨਵਰੀ 2026 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਬਨੂੜ ਵਿਖੇ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਸਾਥੀਆਂ ਸਮੇਤ ਸ਼ਾਮਲ ਹੋ ਕੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਨੂੰ ਸਨਮਾਨ ਦਿਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਧਰਨੇ ਦੀ ਅਗਵਾਈ ਡਾ. ਅਵਤਾਰ ਸਿੰਘ ਕਰੀਮਪੁਰੀ, ਸੂਬਾ ਪ੍ਰਧਾਨ ਬਸਪਾ ਪੰਜਾਬ ਅਤੇ ਸਾਬਕਾ ਰਾਜ ਸਭਾ ਮੈਂਬਰ ਕਰਨਗੇ। ਇਸ ਮੌਕੇ ਅਜੀਤ ਸਿੰਘ ਭੈਣੀ, ਹਰਭਜਨ ਸਿੰਘ ਬਜਹੇੜੀ ਅਤੇ ਜੋਗਾ ਸਿੰਘ ਪਨੋਦੀਆ ਸਮੇਤ ਹੋਰ ਸੂਬਾ ਪੱਧਰੀ ਆਗੂ ਵੀ ਹਾਜ਼ਰ ਹੋਣਗੇ।

ਫੋਟੋ ਕੈਪਸ਼ਨ: ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਆਗੂ।

मोहाली, 4 जनवरी (HH सेतिया): मोहाली जिले के गांव क्लाली में लगी डॉ. भीम राव अंबेडकर की मूर्ति की बेअदबी के मामले को लेकर बहुजन समाज पार्टी की तरफ से राजपुरा में एक अहम मीटिंग हुई। इस मीटिंग को स्टेट वाइस प्रेसिडेंट बलदेव सिंह मेहरा, हलका राजपुरा इंचार्ज सुखवीर सिंह, हरभजन सिंह जनरल सेक्रेटरी पंजाब, डिस्ट्रिक्ट इंचार्ज दर्शन सिंह नडियाली, कुलदीप सिंह सूरों, एडवोकेट जसपाल सिंह और डिस्ट्रिक्ट सेक्रेटरी सुखवंत सिंह ने लीड किया। मीटिंग के दौरान नेताओं ने गांव क्लाली में डॉ. अंबेडकर की मूर्ति की बेअदबी करने वालों के खिलाफ सख्त एक्शन लेने की मांग की। उन्होंने कहा कि दोषियों ने न सिर्फ बाबा साहेब की मूर्ति की बेअदबी की, बल्कि पंचायत की तरफ से मार्क की गई जमीन पर लगे खंभे, कंटीले तार और कुछ पेड़ भी उखाड़कर ले गए। इस हरकत से सरकारी प्रॉपर्टी को नुकसान हुआ है और बहुजन समाज के लोगों की भावनाओं को ठेस पहुंची है, जो बर्दाश्त के बाहर है। नेताओं ने सरकार को अल्टीमेटम देते हुए कहा कि अगर दोषियों के खिलाफ तुरंत कार्रवाई नहीं की गई तो बहुजन समाज पार्टी कड़ा संघर्ष करेगी। उन्होंने सभी श्री गुरु रविदास सभाओं, महर्षि बाल्मीक सभाओं और डॉ. भीम राव अंबेडकर के नाम पर बने संगठनों के अध्यक्षों और पदाधिकारियों से अपील की कि वे मंगलवार, 6 जनवरी, 2026 को दाना मंडी बनूड़ में हो रहे विरोध प्रदर्शन में ज्यादा से ज्यादा साथियों के साथ शामिल हों और बहुजन समाज के महापुरुषों को सम्मान दें। उन्होंने कहा कि विरोध प्रदर्शन का नेतृत्व BSP पंजाब के प्रदेश अध्यक्ष और पूर्व राज्यसभा सदस्य डॉ. अवतार सिंह करीमपुरी करेंगे। इस मौके पर अजीत सिंह भैणी, हरभजन सिंह बजहेड़ी और जोगा सिंह पनोदिया समेत अन्य प्रदेश स्तर के नेता भी मौजूद रहेंगे।

फोटो कैप्शन: विरोध प्रदर्शन के बारे में जानकारी देते BSP नेता।

Mohali, January 4 (HH Setia): An important meeting was organized by the Bahujan Samaj Party at Rajpura regarding the issue of desecration of the statue of Dr. Bhim Rao Ambedkar installed in village Klali of district Mohali. This meeting was led by State Vice President Baldev Singh Mehra, Halqa Rajpura Incharge Sukhvir Singh, Harbhajan Singh General Secretary Punjab, District Incharge Darshan Singh Nadiali, Kuldeep Singh Suron, Advocate Jaspal Singh and District Secretary Sukhwant Singh. During the meeting, the leaders demanded strict action against those who desecrated the statue of Dr. Ambedkar in village Klali. They said that the culprits not only insulted the statue of Baba Saheb, but also uprooted and took away the pillars, barbed wire and some trees installed on the land marked by the Panchayat. This action has caused damage to government property and has hurt the sentiments of the people of Bahujan Samaj, which is unacceptable. The leaders gave an ultimatum to the government and said that if immediate action is not taken against the culprits, the Bahujan Samaj Party will wage a fierce struggle. They appealed to the presidents and office bearers of all the Sri Guru Ravidas Sabhas, Maharishi Balmik Sabhas and organizations formed in the name of Dr. Bhim Rao Ambedkar to join the protest demonstration being held at Dana Mandi Banur on Tuesday, January 6, 2026, along with maximum number of colleagues, and to honor the great men of Bahujan Samaj. They said that the protest will be led by Dr. Avtar Singh Karimpuri, state president of BSP Punjab and former Rajya Sabha member. Other state-level leaders including Ajit Singh Bhaini, Harbhajan Singh Bajheri and Joga Singh Panodia will also be present on this occasion.

Photo caption: BSP leaders giving information about the protest.

Leave a Reply

Your email address will not be published. Required fields are marked *