ਲੁੱਟਾਂ ਖੋਆ ਕਰਨ ਵਾਲੇ ਗਿਰੋਹ ਦੇ 05 ਮੈਂਬਰਾ ਨੂੰ ਸਿਟੀ ਪੁਲਿਸ ਨੇ ਕੀਤਾ ਕਾਬੂ…

City police arrest 5 members of a robbery gang...

ਰਾਜਪੁਰਾ,05 ਅਕਤੂਬਰ (ਹਿਮਾਂਸ਼ੂ ਹੈਰੀ):ਪਿਛਲੇ ਕੁਝ ਦਿਨ ਪਹਿਲਾਂ ਇੱਕ ਮੋਬਾਈਲ ਫੋਨਾਂ ਦੀ ਲੁੱਟ ਖੋਹ ਦਾ ਮਾਮਲਾ ਪੁਲਿਸ ਤੇ ਸਾਹਮਣੇ ਆਇਆ ਸੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਪਿਛਲੇ ਕੁਝ ਦਿਨ ਪਹਿਲਾਂ ਇੱਕ ਮੋਬਾਈਲ ਫੋਨਾਂ ਦੀ ਲੁੱਟ ਖੋਹ ਦਾ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਸੀ ਪੁਲਿਸ ਨੇ ਕਾਰਵਾਈ ਕਰਦਿਆਂ ਮੋਬਾਈਲ ਫੋਨ ਸਮੇਤ ਮੋਬਾਈਲ ਫੋਨ ਸਮੇਤ ਪੰਜ ਮੁਲਜਮਾਂ ਨੂੰ ਗਿਰਫਤਾਰ ਕਰਨ ਦਾ ਦਾਵਤ ਕੀਤਾ ਹੈ ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਮਿਤੀ 22.09.2025 ਨੂੰ ਦਿਨੇਸ਼ ਕਟਾਰੀਆ ਪੁੱਤਰ ਡਾਲੂ ਰਾਮ ਵਾਸੀ ਰਾਜਪੁਰਾ ਹਰ ਰੋਜ਼ ਦੀ ਤਰਾ ਆਪਣੀ ਦੁਕਾਨ ਤੋਂ ਨਵੇਂ ਅਤੇ ਪੁਰਾਣੇ ਮੋਬਾਇਲ ਅਤੇ ਨਕਦ 2 ਲੱਖ 75 ਹਜਾਰ ਰੁਪਏ ਬੈਗ ਵਿੱਚ ਪਾ ਕੇ ਆਪਣੀ ਐਕਟਿਵਾ ਨੰਬਰੀ PB-39-J-5290 ਤੇ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ।ਪਰ ਜਦੋ ਕਟਾਰੀਆ ਆਪਣੇ ਘਰ ਦੇ ਨੇੜੇ ਸਿਵ ਮੰਦਿਰ ਕੋਲ ਪੁੱਜਿਆ ਤਾਂ ਦੋ ਮੋਟਰਸਾਈਕਲਾਂ ਬਿਨਾਂ ਨੰਬਰੀ ਜਿਸ ਪਰ ਪੰਜ ਨੌਜਵਾਨ ਲੜਕੇ ਸਵਾਰ ਜਿਹਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸੀ।ਜੋ ਦਿਨੇਸ਼ ਕਟਾਰੀਆ ਦੀ ਪਿੱਛਲੀ ਸਾਇਡ ਤੇ ਬੜੀ ਤੇਜ਼ ਰਫਤਾਰੀ ਨਾਲ ਆਏ ਅਤੇ ਉਸ ਪਾਸ ਮੋਟਰਸਾਈਕਲ ਖੜਾ ਕਰਕੇ ਦੇ ਨੌਜਵਾਨ ਲੜਕੇ ਦਿਨੇਸ਼ ਕਟਾਰੀਆ ਪਾਸ ਆ ਕੇ ਉਸ ਨੂੰ ਜ਼ੋਰਦਾਰ ਧੱਕ ਮਾਰਕੇ ਪਿੱਛੇ ਨੂੰ ਸੁੱਟ ਦਿੱਤਾ ਅਤੇ ਉਸ ਦਾ ਬੈਗ ਝਪਟ ਮਾਰਕੇ ਖੋਹ ਕੇ ਮੌਕੇ ਤੋਂ ਮੋਟਰਸਾਈਕਲਾਂ ਸਮੇਤ ਭੱਜ ਗਏ ਜਿਸ ਸਬੰਧੀ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕਦਮਾ ਨੰਬਰ 244 ਮਿਤੀ 27.09.25 ਅ/ਧ 304, 317(2) BNS ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ ਸੀ । ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਸਿਟੀ ਪੁਲਿਸ ਵੱਲੋਂ ਪੰਜ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਜੋ ਕੀ ਵਿਕਰਮ ਪੁੱਤਰ ਵਿਜੇ ਯਾਦਵ ਵਾਸੀ ਕਿਰਾਏਦਾਰ ਮਕਾਨ ਨੰਬਰ 09 ਪੰਜਾਬੀ ਕਲੋਨੀ ਨੇੜੇ ਐਸ.ਡੀ ਸਕੂਲ ਰਾਜਪੁਰਾ ਹਾਲ ਵਾਸੀ ਗੁਰੂ ਅੰਗਦ ਦੇਵ ਕਲੋਨੀ ਕਲੋਨੀ ਰਾਜਪੁਰਾ, ਸਿਵਕਰਨ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਚੰਦੂ ਮਾਜਰਾ ਹਾਲ ਕਿਰਾਏਦਾਰ ਭਟੇਜਾ ਕਲੋਨੀ ਰਾਜਪੁਰਾ, ਰੋਹਨ ਦੱਤਾ ਪੁੱਤਰ ਨਵੀਨ ਦੱਤਾ ਵਾਸੀ ਸਤਨਾਮ ਨਗਰ ਪਿੰਡ ਨੀਲਪੁਰ ਰਾਜਪੁਰਾ ਹਾਲ ਕਿਰਾਏਦਾਰ ਮਕਾਨ ਮਾਲਕ ਅਵਤਾਰ ਸਿੰਘ ਗਊਸਾਲਾ ਰੋਡ ਰਾਜਪੁਰਾ, ਰੋਹਨ ਕਟਾਰੀਆ ਪੁੱਤਰ ਕਮਲ ਕੁਮਾਰ ਵਾਸੀ ਚੌਹਾਨ ਕਲੋਨੀ ਸੈਦਖੇੜੀ, ਰਾਹੁਲ ਵਾਸੀ ਪਿੰਡ ਢਕਾਨਸੂ ਨੂੰ ਕਾਬੂ ਕਰਕੇ ਦੋਸ਼ੀਆਨ ਪਾਸੋਂ ਵੱਖ-ਵੱਖ ਕੰਪਨੀਆ ਦੇ 28 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਇਸ ਮੁਕੱਦਮੇ ਦੀ ਤਫਤੀਸ ਹਜੇ ਜਾਰੀ ਹੈ ਤਫਤੀਸ਼ ਦੌਰਾਨ ਜੋ ਵੀ ਪੱਖ ਸਾਹਮਣੇ ਆਉਣਗੇ ਉਹਨਾ ਬਾਰੇ ਜਾਣਕਾਰੀ ਪ੍ਰੇੈਸ ਨੂੰ ਦਿੱਤੀ ਜਾਵੇਗੀ।

ਬਾਈਟ ਅਤੇ ਸਸ਼ੋਰਟਸ ਐਸ.ਐਚ.ਓ ਸਿਟੀ ਇੰਸਪੈਕਟਰ ਸਰਦਾਰ ਕਿਰਪਾਲ ਸਿੰਘ

Leave a Reply

Your email address will not be published. Required fields are marked *