ਵਿਧਾਇਕਾ ਨੀਨਾ ਮਿੱਤਲ ਨੇ ਨਲਾਸ ਮੰੰਦਿਰ ਤੋਂ ਬਖਸ਼ੀਵਾਲਾ ਅਤੇ ਜੀ.ਟੀ. ਰੋਡ ਤੋਂ ਭਗੜਾਣਾ ਦੀ ਸੜਕ ਦਾ ਰੱਖਿਆ ਗਿਆ ਨੀਂਹ ਪੱਥਰ 

ਪੰਜਾਬ ਸਰਕਾਰ ਪੈਂਡੂ ਖੇਤਰਾਂ ਵਿਚ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ: ਵਿਧਾਇਕਾ ਨੀਨਾ ਮਿੱਤਲ 

ਕਿਹਾ-ਦਰਜਨਾਂ ਪਿੰਡਾਂ ਦੇ ਲਗਭਗ ਦੱਸ ਹਜ਼ਾਰ ਵਸਨੀਕਾ ਨੂੰ ਸਿੱਧੇ ਤੌਰ ਤੇ ਹੋਵੇਗਾ ਆਵਾਜਾਈ ਦਾ ਫਾਇਦਾ

ਰਾਜਪੁਰਾ,04 ਅਕਤੂਬਰ (ਹਿਮਾਂਸ਼ੂ ਹੈਰੀ):ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਖ ਤਰਜੀਹ ਹੈ। ਇਸੇ ਤਹਿਤ ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਅਤੇ ਪ੍ਰਾਚੀਨ ਨਲਾਸ ਮੰੰਦਿਰ ਦੇ ਮਹੰਤ ਲਾਲ ਗਿਰੀ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਨਲਾਸ ਮੰੰਦਿਰ ਤੋਂ ਪਿੰਡ ਬਖ਼ਸ਼ੀਵਾਲਾ ਦੀ 66.14 ਲੱਖ ਰੁਪਏ ਦੀ ਲਾਗਤ ਨਾਲ 4 ਕਿਲੋਮੀਟਰ ਲੰਬਾਈ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਲਵੀਸ ਮਿੱਤਲ,ਐਕਸੀਅਨ ਪੀ ਡਬਲਯੂ ਡੀ ਹਰਪ੍ਰੀਤ ਸਿੰਘ ਕਟਾਰੀਆ,ਐਸ ਡੀ ਓ ਰਾਜਪੁਰਾ ਯਾਦਵਿੰਦਰ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਤੋਂ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਨੇ ਆਪਣੀ ਟੀਮ ਨਾਲ ਨਲਾਸ ਮੰੰਦਿਰ ਮੱਥਾ ਟੇਕਿਆ ਅਤੇ ਮਹੰਤ ਲਾਲ ਗਿਰੀ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।ਇਸ ਇਲਾਵਾ ਵਿਧਾਇਕਾ ਨੀਨਾ ਮਿੱਤਲ ਨੇ ਕਾਫੀ ਲੰਮੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਬਸੰਤਪੁਰਾ ਤੋਂ ਭਗੜਾਣਾ ਲੰਬਾਈ 5.41 ਕਿਲੋਮੀਟਰ ਵਾਲੀ 2 ਕਰੋੜ 41 ਲੱਖ ਦੀ ਲਾਗਤ ਨਾਲ ਬਣਨ ਸੜਕ ਦਾ ਕੰਮ ਇਲਾਕੇ ਦੀ ਸਾਰੀ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਸ ਸੜਕ ’ਤੇ ਹੀ ਧਾਰਮਿਕ ਸਥਾਨ ਪ੍ਰਾਚੀਨ ਨਲਾਸ ਮੰੰਦਿਰ ਜਾਂ ਸ਼ਿਵ ਕਲਾਸ ਮੈਂ ਜਾ ਸ਼ਿਵ ਨਲਾਸ ਮੈਂ ਸਥਿਤ ਹੈ ਜਿਸ ਪੂਰੇ ਖੇਤਰ ਵਿਚ ਕਾਫੀ ਮਾਨਤਾ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਕਰੀਬ ਦਰਜਨਾਂ ਪਿੰਡਾਂ ਦੇ ਲਗਭਗ ਦੱਸ ਹਜ਼ਾਰ ਵਸਨੀਕਾ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਰੋਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕਾਂ ਐਨ.ਐੱਚ-07 ਅਤੇ ਐਨ.ਐੱਚ-44 ਨਾਲ ਸਿੱਧੇ ਤੌਰ ਤੇ ਹੀ ਜੁੜਦੀ ਹਨ। ਸਰਕਾਰ ਵਲੋਂ ਪਿੰਡਾਂ ਸ਼ਹਿਰਾਂ ਆਦਿ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਸਮੇਂ-ਸਮੇਂ ਸਿਰ ਲਿੰਕ ਸੜਕਾਂ ਪਲਾਨ ਸੜਕਾਂ ਆਦਿ ਨੂੰ ਰਿਪੇਅਰ ਅਤੇ ਅਪਗ੍ਰੇਡ ਕੀਤਾ ਜਾਂਦਾ ਹੈ। ਜਿਸ ਦੇ ਸਨਮੁੱਖ ਰਾਜ ਸਰਕਾਰ ਵੱਲੋਂ ਲਿੰਕ ਸੜਕਾਂ ਦੀ ਮੁੜ ਮੁਰੰਮਤ ਕਰਨ ਲਈ ਸਪੈਸ਼ਲ ਰਿਪੇਅਰ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ਵਾਸੀਆਂ ਦੀ ਹਰ ਇਕ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਯਾਦਵਿੰਦਰ ਸ਼ਰਮਾ ਐਸ ਡੀ ਓ ਪੀ ਡਬਲਯੂ ਡੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਠੇਕੇਦਾਰਾਂ ਦੀ ਜਵਾਬਦੇਹੀ ਵੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਠੇਕੇਦਾਰ ਬਣਾਈਆਂ ਗਈਆਂ ਸੜਕਾਂ ‘ਤੇ ਸਿਰਫ ਇੱਕ ਸਾਲ ਦੀ ਵਾਰੰਟੀ ਲਈ ਜਵਾਬਦੇਹ ਸੀ ਪਰ ਹੁਣ ਪੰਜ ਸਾਲਾਂ ਦੀ ਮਿਆਦ ਲਈ ਸੜਕਾਂ ਦੇ ਰੱਖ-ਰਖਾਅ ਅਤੇ ਸਾਂਭ-ਸੰਭਾਲ ਦੀ ਜਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਤੀਜੀ ਧਿਰ ਵੱਲੋਂ ਇੰਨ੍ਹਾਂ ਕੰਮਾਂ ਦਾ ਆਡਿਟ ਕੀਤਾ ਜਾਵੇਗਾ ਅਤੇ ਕਿਸੇ ਵੀ ਗੜਬੜ ਦੇ ਨਤੀਜੇ ਵਜੋਂ ਫੰਡਾਂ ਦੀ ਰਿਕਵਰੀ ਕਰਨ ਦੇ ਨਾਲ-ਨਾਲ ਉਸ ਠੇਕੇਦਾਰ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦੀ ਗੜਬੜੀ ਲਈ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ।ਇਸ ਮੌਕੇ ਜਗਦੀਪ ਸਿੰਘ ਅਲੂਣਾ, ਸਰਪੰਚ ਅਰਪਾਲ ਗਿਰੀ ਨਲਾਸ ਕਲਾ, ਸਰਪੰਚ ਗੁਰਸੇਵਕ ਸਿੰਘ ਬਸੰਤਪੁਰਾ, ਸਰਪੰਚ ਜਗਦੀਸ਼ ਸਿੰਘ ਅਲੂਣਾ, ਸਰਪੰਚ ਗੁਰਪ੍ਰੀਤ ਸਿੰਘ ਭਤੇੜੀ, ਸਰਪੰਚ ਅਮਰੀਕ ਸਿੰਘ, ਸਰਪੰਚ ਅਵਤਾਰ ਸਿੰਘ ਉਕਸੀ,ਪ੍ਰਧਾਨ ਰਾਜੇਸ਼ ਬੋਵਾ, ਸਰਪੰਚ ਮਿੰਟੂ ਦੇਵੀ,ਗੋਲਡੀ ਬਲਸੂਆ, ਸਰਪੰਚ ਅਜੀਤ ਸਿੰਘ ਚੰਦੂਮਾਜਰਾ, ਸਰਪੰਚ ਰਵਿੰਦਰ ਸਿੰਘ ਗਿੱਲ ਬਸੰਤਪੁਰਾ,ਯੂਥ ਆਗੂ ਸਵਰਨਦੀਪ ਸਿੰਘ, ਕਰਮਪਾਲ ਗਿਰੀ, ਜਤਿੰਦਰ ਸਿੰਘ ਰੋਮੀ ਅਬਰਾਵਾ,ਸਤਵਿੰਦਰ ਸਿੰਘ ਮਿਰਜ਼ਾਪੁਰ,ਜੇਈ ਹਰਪ੍ਰੀਤ ਸਿੰਘ ,ਜੇਈ ਨਵਦੀਪ ਟਿਵਾਣਾ, ਸਰਪੰਚ ਅਮਨ ਸੈਣੀ ਪਲਾਸ,ਸੁਪਰਵਾਈਜ਼ਰ ਹਰਵਿੰਦਰ ਸਿੰਘ,ਰਾਜ ਕੁਮਾਰ,ਰਤਨੇਸ਼ ਜਿੰਦਲ,ਤਰੂਣ ਸ਼ਰਮਾ ਸਮੇਤ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਇਲਾਕਾ ਨਿਵਾਸੀਆਂ ਵੱਡੀ ਗਿਣਤੀ ਵਿਚ ਮੌਜੂਦ ਸਨ।

Leave a Reply

Your email address will not be published. Required fields are marked *