ਸਤਯ ਸਾਈਂ ਸਾਵਿਤਰੀ ਸਦਨ (ਸਾਈਂ ਮੰਦਿਰ) ਵਿੱਖੇ ਸਾਈਂ ਬਾਬਾ ਜੀ ਦਾ ਜਨਮਦਿਨ ਬੜੀ ਧੂਮ ਧਾਮ ਮਨਾਇਆ ਗਿਆ

ਰਾਜਪੁਰਾ,30 ਸਤੰਬਰ (ਹਿਮਾਂਸ਼ੂ ਹੈਰੀ): ਸਥਾਨਕ ਸਤਯ ਸਾਈਂ ਸਾਵਿਤਰੀ ਸਦਨ (ਸਾਈਂ ਮੰਦਿਰ) ਵਿੱਖੇ ਸਾਈਂ ਬਾਬਾ ਜੀ ਦਾ ਜਨਮਦਿਨ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਾਈਂ ਬਾਬਾ ਦੀ ਪਾਲਕੀ ਵੀ ਕਢੀ ਗਈ ਜਿਸ ਵਿੱਚ ਭਾਰੀ ਸੰਗਤ ਅਤੇ ਸ਼ਹਿਰ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਮਨੋਜ ਮੋਦੀ ਨੇ ਜਾਨਕਾਰੀ ਦਿੰਦਿਆ ਦੱਸਿਆ ਕਿ ਇਸ ਦਿਨ ਸਾਈਂ ਬਾਬਾ ਸ਼ਿਰਡੀ ਵਿੱਖੇ ਆਗਮਨ ਹੋਇਆ ਸੀ ਇਸ ਕਰਕੇ ਇਸ ਦਿਨ ਨੂੰ ਸਾਈਂ ਭਗਤਾਂ ਵਲੋਂ ਸਾਈਂ ਬਾਬਾ ਦੇ ਜਨਮਦਿਨ ਦੇ ਉਪਲਕਸ਼ ਵਿੱਚ ਮਨਾਇਆ ਜਾਂਦਾ ਹੈ ਅਤੇ ਸਾਡੇ ਵਲੋ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਉਹਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਬਾ ਦੇ ਜਨਮਦਿਨ ਤੇ ਬਾਬਾ ਦੀ ਪਾਲਕੀ ਕਢੀ ਗਈ ਜਿਹੜੀ ਕਿ ਮੰਦਿਰ ਤੋਂ ਸ਼ੁਰੂ ਹੋਈ ਅਤੇ ਰਾਜਪੁਰਾ ਦੇ ਮੁੱਖ ਬਜਾਰਾਂ ਤੋਂ ਹੋਂਦੀ ਹੋਈ ਵਾਪਿਸ ਮੰਦਿਰ ਪਹੁੰਚੀ ਅਤੇ ਸਾਈਂ ਮੰਦਿਰ ਵਿੱਖੇ ਸਾਈਂ ਭਗਤਾਂ ਵਲੋ ਸਾਈਂ ਬਾਬਾ ਦੇ ਭਜਨ ਗਾਏ ਗਏ।ਇਸ ਮੌਕੇ ਸਮੂਹ ਸਾਂਈਂ ਭਗਤ ਮੌਜੂਦ ਸਨ।

Leave a Reply

Your email address will not be published. Required fields are marked *