
ਰਾਜਪੁਰਾ,29 ਸਤੰਬਰ (ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਲੇਖਨ ਨਾਲ ਜੋੜਨ ਲਈ ਬਹੁਤ ਸਾਰੇ ਯਤਨ ਕੀਤੇ ਜਾਂਦੇ ਹਨ । ਇਸੇ ਲੜੀ ਤਹਿਤ ਪੰਜਾਬੀ ਸਾਹਿਤ ਸਭਾ ਵੱਲੋਂ ਲੰਮੇ ਸਮੇਂ ਤੋਂ ਪਟੇਲ ਕਾਲਜ ਵਿਚ ਕੰਧ ਪਤ੍ਰਿਕਾ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ । ਇਸ ਮੌਕੇ ਡਾ. ਮਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਤੇ ਡਾ. ਮਨਿੰਦਰ ਕੌਰ, ਕਨਵੀਨਰ ਪੰਜਾਬੀ ਸਾਹਿਤ ਸਭਾ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀਆਂ ਅੰਦਰ ਸਾਹਿਤਲੇਖਨ ਦਾ ਜਜ਼ਬਾ ਬਣਾਈ ਰੱਖਣ ਲਈ ਲੰਮੇ ਸਮੇਂ ਤੋਂ ਕੰਧ ਪੱਤ੍ਰਿਕਾ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਜਿਸ ਵਿਚ ਸਮੇਂ ਸਮੇਂ ਸਿਰ ਆਪਣੀਆਂ ਰਚਨਾਵਾਂ ਕੰਧ ਉੱਪਰ ਪ੍ਰਕਾਸ਼ਿਤ ਕਰਦੇ ਹਨ , ਜਿਸਨੂੰ ਸਮੂਹ ਕਾਲਜ ਦੇ ਵਿਦਿਆਰਥੀ ਪੜਦੇ ਹਨ ।ਇਸ ਅਵਸਰ ‘ਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇਬੋਲਦਿਆਂ ਹੋਇਆ ਆਖਿਆ ਕਿ ਅਜਿਹੇ ਨਿੱਕੇ ਨਿੱਕੇ ਕਦਮ ਵਿਦਿਆਰਥੀਆਂ ਨੂੰ ਸਾਹਿਤ ਪੜਨ ਤੇ ਲਿਖਣ ਲਈ ਪ੍ਰੇਰਿਤ ਕਰਦੇ ਹਨ । ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਰਾਸ਼ਟਰੀ ਪੱਧਰ ਦੇ ਭਿੰਨ ਭਿੰਨ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਜਿਹਨਾਂ ਵਿੱਚ ਨੇਹਾ,ਹਰਸ਼ਦੀਪ,ਸੰਜਨਾ ਕਰਨਪ੍ਰੀਤ ਸਿੰਘ,ਮਹਿਕ,ਰਮਨਪ੍ਰੀਤ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ.ਹਰਿੰਦਰਪਾਲ ਕੌਰ,ਡਾ.ਅਮਨਪ੍ਰੀਤ ਕੌਰ, ਪ੍ਰੋ.ਅਵਤਾਰ ਸਿੰਘ, ਡਾ. ਸਵਰਨਜੀਤ ਕੌਰ, ਡਾ.ਹਰਜਿੰਦਰ ਕੌਰ,ਪ੍ਰੋ.ਸਤਬੀਰ ਕੌਰ, ਪ੍ਰੋ. ਸੰਦੀਪ ਕੌਰ,ਪ੍ਰੋ. ਰਵਿੰਦਰ ਸਿੰਘ, ਪ੍ਰੋ. ਦਲਜੀਤ ਸਿੰਘ ਮੌਜੂਦ ਸਨ ।