ਰਾਜਪੁਰਾ ਨੂੰ ਮਿਲੀ ਰੇਲ ਲਾਈਨ ਦੀ ਸੌਗਾਤ ਜਗਦੀਸ਼ ਕੁਮਾਰ ਜੱਗਾ ਨੇ ਹਲਕਾ ਨਿਵਾਸੀਆਂ ਵੱਲੋਂ ਕੀਤਾ ਕੇਂਦਰ ਸਰਕਾਰ ਦਾ ਧੰਨਵਾਦ

ਹਿਮਾਂਸ਼ੂ ਹੈਰੀ
ਰਾਜਪੂਰਾ 24, ਸਤੰਬਰ
ਹਲਕਾ ਰਾਜਪੁਰਾ ਤੇ ਮਾਲਵਾ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਤੋਂ ਚੰਡੀਗੜ੍ਹ ਮੁਹਾਲੀ ਜਾਣ ਵਾਸਤੇ ਰੇਲਵੇ ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਰਾਜਪੁਰਾ ਭਾਜਪਾ ਦੇ ਇਨਚਾਰਜ ਜਗਦੀਸ਼ ਕੁਮਾਰ ਜੱਗਾ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰੋਜੈਕਟ ਦੀ ਕੁੱਲ ਲਾਗਤ 433 ਕਰੋੜ ਦੀ ਹੈ ਤੇ ਇਹ ਪ੍ਰੋਜੈਕਟ ਦੋ ਸਾਲਾਂ ਵਿੱਚ ਤਿਆਰ ਹੋ ਜਾਵੇਗਾ। ਇਸ ਪ੍ਰੋਜੈਕਟ ਲਈ 209.99 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਪੁਰਾ ਆਉਣ ਵਾਲੇ ਸਮੇਂ ਵਿੱਚ ਭਾਰਤ ਦਾ ਸਬ ਤੋ ਵੱਡਾ ਇੰਡਸਟਰੀਅਲ ਹੱਬ ਬਣੇਗਾ ਤੇ ਇੱਥੇ ਦੇ ਲੋਕਾਂ ਨੂੰ ਚੰਡੀਗੜ੍ਹ ਮੁਹਾਲੀ ਪਹੁੰਚਣਾ ਆਸਾਨ ਅਤੇ ਸਸਤਾ ਹੋ ਜਾਵੇਗਾ। ਉਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਮਾਲਵਾ ਤੋਂ ਆਉਣ ਵਾਲੇ ਲੋਕਾਂ ਅਤੇ ਬੱਚਿਆਂ ਨੂੰ ਸਹੂਲਤ ਹੋ ਜਾਵੇਗੀ ਤੇ ਸਮੇਂ ਦੇ ਨਾਲ ਪੈਸੇ ਦੀ ਵੀ ਬਚਤ ਹੋਵੇਗੀ। ਉਹਨਾਂ ਨੇ ਹਲਕਾ ਰਾਜਪੁਰਾ ਨਿਵਾਸੀਆਂ ਸਮੇਤ ਪੂਰੇ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਰੇਲਵੇ ਮਿਨਿਸਟਰ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਖਾਸ ਤੌਰ ਤੇ ਮਹਾਰਾਣੀ ਪਰਨੀਤ ਕੌਰ ਸਾਬਕਾ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਉਹਨਾਂ ਦੀ ਮਿਹਨਤ ਸਦਕਾ ਅੱਜ ਰਾਜਪੁਰਾ ਦੇ ਲੋਕਾਂ ਨੂੰ ਰੇਲਵੇ ਵੱਲੋਂ ਇੱਕ ਵੱਡੀ ਸੌਗਾਤ ਮਿਲੀ ਹੈI
ਫੋਟੋ ਕੈਪਸ਼ਨ:ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਭਾਜਪਾ ਜਗਦੀਸ਼ ਕੁਮਾਰ ਜੱਗਾ

Leave a Reply

Your email address will not be published. Required fields are marked *