
ਰਾਜਪੁਰਾ/ਬਨੂੜ,27 ਅਗਸਤ(ਹਿਮਾਂਸ਼ੂ ਹੈਰੀ):ਬਨੂੜ ਨੇੜਲੇ ਪਿੰਡ ਜੰਗਪੁਰਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਹੋ ਗਿਆ ਜਦੋਂ ਖੇਡ ਦੇ ਬੱਚਿਆਂ ਤੋਂ ਲਾਈਸੰਸੀ ਰਿਵਾਲਵਰ ਵਿੱਚੋਂ ਗੋਲੀ ਚੱਲ ਗਈ ਜਿਸ ਕਾਰਨ ਨੌਜਵਾਨ ਦੀ ਮੌਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤਕਰੀਬਨ 2.30 ਵਜੇ ਪਿੰਡ ਜੰਗਪੁਰਾ ਵਿੱਚ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਲੋਕੀ ਆਪਣੇ ਘਰਾਂ ਵਿੱਚੋਂ ਨਿਕਲ ਕੇ ਇਧਰ ਉਧਰ ਦੇਖਣ ਲੱਗੇ ਇਸੇ ਦੌਰਾਨ ਪਤਾ ਲੱਗਿਆ ਕਿ ਪ੍ਰਿੰਸ ਨਾਮ ਦਾ ਲੜਕਾ ਜੋ ਕਿ ਜੰਗਪੁਰਾ ਆਪਣੇ ਮਿੱਤਰ ਦੇ ਘਰ ਆਇਆ ਹੋਇਆ ਬੱਚੇ ਇਕੱਠੇ ਹੋ ਕੇ ਲਾਈਸੈਂਸੀ ਰਿਵਾਲਵਰ ਚੁੱਕ ਕੇ ਖੇਡਣ ਲੱਗੇ ਇਸੇ ਖੇਡ ਖੇਡ ਵਿੱਚ ਇੱਕ ਗੋਲੀ ਰਿਵਾਲਵਰ ਵਿੱਚੋਂ ਨਿਕਲੀ ਜੋ ਪ੍ਰਿੰਸ ਦੇ ਸਿਰ ਨੂੰ ਚੀਰਦੀ ਹੋਈ ਆਰ ਪਾਰ ਨਿਕਲ ਗਈ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਵੱਲੋਂ ਉਸੇ ਸਮੇਂ ਪ੍ਰਿੰਸ ਨੂੰ ਨੇੜਲੇ ਹਸਪਤਾਲ ਗਿਆਨ ਸਾਗਰ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਿਕ ਪ੍ਰਿੰਸ ਦੀ ਮਾਤਾ ਸਰਨਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਵਾਸੀ ਨਲਾਸ ਰਾਜਪੁਰਾ ਦਾ ਕਹਿਣਾ ਹੈ ਕਿ ਸਾਡਾ ਬੱਚਾ ਸਾਡੇ ਤੋਂ ਪੈਟਰੋਲ ਦੇ ਪੈਸੇ ਲੈ ਕੇ ਘਰੋਂ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਫੋਨ ਰਾਹੀ ਇਤਲਾਹ ਮਿਲੀ ਕਿ ਉਹਨਾਂ ਦਾ ਬੱਚਾ ਗਿਆਨ ਸਾਗਰ ਵਿੱਚ ਦਾਖਲ ਹੈ ਜਦੋਂ ਉਹ ਗਿਆਨ ਸਾਗਰ ਪਹੁੰਚੇ ਤਾਂ ਡਾਕਟਰਾਂ ਨੇ ਸਾਰੀ ਕਹਾਣੀ ਦੱਸੀ ਜਿਸ ਤੋਂ ਬਾਅਦ ਮਾਤਾ ਸਰਨਜੀਤ ਕੌਰ ਨੇ ਆਪਣੇ ਬੱਚੇ ਦੇ ਕਤਲ ਹੋਣ ਦਾ ਸ਼ੱਕ ਜਤਾਈਆ ਮੌਕੇ ਤੇ ਪਹੁੰਚੇ ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਰਾਹੀ ਇਸ ਘਟਨਾ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਉਹ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਜਿਸ ਤੋਂ ਬਾਅਦ ਹੁਣ ਗਿਆਨ ਸਾਗਰ ਹਸਪਤਾਲ ਪਹੁੰਚੇ ਹਨ ਮ੍ਰਿਤਕ ਦੀ ਪਹਿਚਾਨ ਪ੍ਰਿੰਸ ਪੁੱਤਰ ਦਰਸ਼ਨ ਸਿੰਘ ਉਮਰ 15 ਸਾਲ ਵਾਸੀ ਪਿੰਡ ਨਲਾਸ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।