ਉਂਕਾਰ ਸਿੰਘ ਸੋਢੀ ਦੀ ਯਾਦ ਵਿੱਚ ਪਰਿਵਾਰ ਵਲੋਂ ਪਿੰਡ ਕੋਟਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਬੂਟ ਅਤੇ ਕਾਪੀਆਂ ਵੰਡੀਆਂ ਗਈਆਂ

ਪਟਿਆਲਾ/ਰਾਜਪੁਰਾ,24 ਅਗਸਤ(ਹਿਮਾਂਸ਼ੂ ਹੈਰੀ):ਪਿੰਡ ਕੋਟਲਾ ਵਿਖੇ ਨੰਬਰਦਾਰ ਦਲਬੀਰ ਸਿੰਘ ਕੋਟਲਾ  ਬਲਕਾਰ ਸਿੰਘ ਕੋਟਲਾ ਦਲਵਿੰਦਰ ਸਿੰਘ ਕੋਟਲਾ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਓਂਕਾਰ ਸਿੰਘ ਸੋਢੀ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਸਾਰੇ ਬੱਚਿਆਂ ਵਾਸਤੇ ਬੂਟ ਅਤੇ ਕਾਪੀਆਂ ਸਕੂਲ ਦੇ ਟੀਚਰ ਸਵਿਤਾ ਰਾਣੀ, ਪ੍ਰਸ਼ਾਂਤ ਤਨਵਰ, ਕੁਲਦੀਪ ਚੰਦ, ਹਰਸ਼ਦੀਪ ਸਿੰਘ ਨੂੰ ਸੋਪੀਆਂ। ਇਸ ਮੌਕੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਆਪਣੀ ਟੀਮ ਰਣਜੀਤ ਸਿੰਘ ਆਰਕੀਟੈਕਟ, ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ ਰੋਡ ਵਿਸੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਪਿੰਡ ਦੇ ਸਰਪੰਚ ਹਰਭਜਨ ਸਿੰਘ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ, ਪਰਵਿੰਦਰ ਸਿੰਘ, ਕੇਵਲ ਸਿੰਘ, ਸੇਵਾ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ, ਰਣਜੋਧ ਸਿੰਘ, ਹਰਚੰਦ ਸਿੰਘ, ਸੁਖਦਰਸ਼ਨ ਸਿੰਘ,ਨਵਜੋਤ ਸਿੰਘ, ਸ਼ੁਬਮ ਯਾਦਵ, ਪੱਪੂ ਟੇਲਰ ਸਮੇਤ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕੀ ਸਾਨੂੰ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ ।

Leave a Reply

Your email address will not be published. Required fields are marked *