ਪਿੰਡ ਜਾਂਸਲਾ ਦੇ 2 ਸਕੇ ਭਰਾਵਾ ਨਾਲ ਲੁੱਟ ਖੋਹ ਕਰਨ ਵਾਲੇ 3 ਦੋਸ਼ੀਆ ਨੂੰ ਪੁਲਿਸ ਨੇ ਕੀਤਾ ਕਾਬੂ

ਰਾਜਪੁਰਾ/ਬਨੂੜ,12 ਅਗਸਤ (ਹਿਮਾਂਸ਼ੂ ਹੈਰੀ):ਬੀਤੀ 9 ਅਗਸਤ ਦਿਨ ਸ਼ਨੀਵਾਰ ਨੂੰ ਰਾਜਪੁਰਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਹਾਈਵੇ ਰੋਡ ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਜੀਓ ਪੰਪ ਕੋਲ ਪਿੰਡ ਜਾਂਸਲਾ ਦੇ ਦੋ ਸਕੇ ਭਰਾਵਾਂ ਨਾਲ ਲੁੱਟ ਖੋਹ ਦੀ ਵੱਡੀ ਵਾਰਦਾਤ ਕਰਨ ਵਾਲੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸਦੇ ਸਬੰਧ ਵਿੱਚ ਅੱਜ ਐਸ ਐਚ ਓ ਗੁਰਸੇਵਕ ਸਿੰਘ ਥਾਣਾ ਸਦਰ ਰਾਜਪੁਰਾ ਵੱਲੋਂ ਇੱਕ ਵਿਸ਼ੇਸ਼ ਕਾਨਫਰੰਸ ਰੱਖੀ ਗਈ।ਇਸ ਮੌਕੇ ਐਸਐਚਓ ਗੁਰਸੇਵਕ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ।ਜਿਸਦੇ ਮੱਦੇ ਨਜ਼ਰ ਰੱਖਦਿਆਂ ਉਹਨਾਂ ਨੂੰ ਬੀਤੀ 9 ਅਗਸਤ ਦਿਨ ਸ਼ਨੀਵਾਰ ਰਾਤ ਨੂੰ ਇਤਲਾਹ ਮਿਲੀ ਕੀ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕਿਸੇ ਰਾਹਗੀਰ ਨਾਲ ਲੁੱਟ ਖੋਹ ਕੀਤੀ ਜਾ ਰਹੀ ਹੈ।ਜਿਸਦੇ ਤੁਰੰਤ ਬਾਅਦ ਏ ਐਸ ਆਈ ਸੂਬਾ ਸਿੰਘ ਚੌਂਕੀ ਇਨਚਾਰਜ ਜਨਸੂਆ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ। ਪਰ ਉਦੋਂ ਤੱਕ ਵਾਰਦਾਤ ਦਾ ਸ਼ਿਕਾਰ ਹੋਏ ਜ਼ਖਮੀ ਨੌਜਵਾਨਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਗਿਆ ਸੀ। ਏ.ਐਸ.ਆਈ ਸੂਬਾ ਸਿੰਘ ਨੇ ਤੁਰੰਤ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਹਸਪਤਾਲ ਗਿਆਨ ਸਾਗਰ ਪਹੁੰਚ ਕਿ ਤਫਤੀਸ਼ ਕੀਤੀ। ਉਹਨਾਂ ਨੇ ਜ਼ਖਮੀ ਨੌਜਵਾਨਾਂ ਦੇ ਬਿਆਨ ਲਏ ਤਾਂ ਪਤਾ ਲੱਗਾ ਕਿ ਪਿੰਡ ਜਾਂਸਲਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਜਿਹੜਾ ਕਿ ਪਿੰਡ ਜਨਸੂਈ ਮੀਟ ਦੀ ਦੁਕਾਨ ਕਰਦਾ ਹੈ।ਉਸਦੇ ਨਾਲ ਉਸਦਾ ਛੋਟਾ ਭਰਾ ਰਸਵਿੰਦਰ ਸਿੰਘ ਜਿਹੜਾ ਕਿ ਚੜਦੀ ਕਲਾ ਟਾਈਮ ਟੀਵੀ ਅਦਾਰੇ ਵਿੱਚ ਬਤੌਰ ਕੈਮਰਾਮੈਨ ਕੰਮ ਕਰਦਾ ਹੈ।ਉਹ ਦੋਵੇਂ ਭਰਾ ਆਪਣੀ ਮੀਟ ਦੀ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਜਾ ਰਹੇ ਸਨ।ਉਹਨਾਂ ਨੇ ਦੱਸਿਆ ਕਿ ਬਿਆਨਾ ਵਿੱਚ ਜਤਿੰਦਰ ਸਿੰਘ ਨੇ ਦਸਿਆਂ ਕਿ ਜਦੋ ਉਹ ਪਿੰਡ ਆਲਮਪੁਰ ਜੀਓ ਪੰਪ ਕੋਲ ਪਹੁੰਚੇ ਤਾਂ ਇੱਕ ਸਵਿਫਟ ਕਾਰ ਨੰਬਰ pb65-0804 ਅੱਗੇ ਲਾ ਕੇ ਉਨਾਂ ਨੂੰ ਰੋਕ ਲਿਆ।ਇੰਨੇ ਵਿੱਚ ਹੀ ਇੱਕ ਹੋਰ ਸਵਿਫਟ ਕਾਰ ਆਈ ਜਿਸ ਵਿੱਚੋਂ ਦੋ ਤਿੰਨ ਨੌਜਵਾਨ ਹੋਰ ਉਤਰੇ ਜਿੰਨਾ ਨੇ ਉਹਨਾਂ ਨਾਲ ਬੁਰੀ ਤਰਾਂ ਮਾਰ ਕੁਟਾਈ ਕਰਨ ਤੋਂ ਬਾਅਦ ਉਹਨਾਂ ਕੋਲੋਂ 24 ਹਜ਼ਾਰ ਰੁਪਏ ਨਗਦੀ ਅਤੇ ਇੱਕ ਮੋਬਾਈਲ ਫੋਨ ਖੋਹ ਕੇ ਲੈ ਗਏ।ਦੋਸ਼ੀਆਂ ਵੱਲੋਂ ਉਨਾਂ ਦੇ ਦੋ ਮੋਟਰਸਾਈਕਲਾਂ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਕੀ ਪੁਲਿਸ ਵੱਲੋਂ 24 ਘੰਟੇ ਦੇ ਦੌਰਾਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗੱਲਬਾਤ ਦੌਰਾਨ ਐਸ ਐਚ ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਪ੍ਰਭਜੋਤ ਸਿੰਘ ਵਾਸੀ ਹਾਊਸ ਨੰਬਰ 454 ਸਟਾਰ ਐਨਕਲੇਵ ਫੋਕਲ ਪੁਆਇੰਟ ਰਾਜਪੁਰਾ,ਵਰੁਣ ਵਤਰਾ ਵਾਸੀ ਨੇੜੇ ਮਹਾਂਵੀਰ ਮੰਦਰ ਰਾਜਪੁਰਾ ਟਾਊਨ ਅਤੇ ਜਜਵੀਰ ਸਿੰਘ ਵਾਸੀ ਗੋਲਡਨ ਟਾਊਨ ਰਾਜਪੁਰਾ ਇਨਕਲੇਵ ਵੱਜੋਂ ਹੋਈ। ਬਾਕੀ ਦੋਸ਼ੀਆਂ ਦੀ ਭਾਲ ਅਜੇ ਜਾਰੀ ਹੈ। ਉਹਨਾਂ ਦੱਸਿਆ ਕਿ ਉਕਤ ਦੋਸ਼ੀਆਂ ਪਾਸੋਂ ਉਕਤ ਗੱਡੀ ਵੀ ਬਰਾਮਦ ਹੋਈ।ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 88 ਮਿਤੀ 10-08-25 ਅੰਡਰ ਸੈਕਸ਼ਨ 115 (2),126 (2),310 (2),191(3)190 ਬੀ.ਐਨ.ਐਸ ਤਹਿਤ ਮਾਮਲਾ ਥਾਣਾ ਸਦਰ ਰਾਜਪੁਰਾ ਦਰਜ ਕਰ ਰਜਿਸਟਰ ਕਰ ਲਿਆ ਹੈ।ਉਹਨਾਂ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *