
ਰਾਜਪੁਰਾ,04 ਅਗਸਤ(ਹਿਮਾਂਸ਼ੂ ਹੈਰੀ):ਅੱਜ ਸਥਾਨਕ ਕ੍ਰਿਸ਼ਨਾ ਮਾਰਕੀਟ ਵਿਖੇ ਗੁਰਪ੍ਰੀਤ ਸਿੰਘ ਧਮੋਲੀ ਦਾ ਜ਼ਿਲਾ ਪ੍ਰਧਾਨ ਟ੍ਰੇਡ ਵਿੰਗ ਲੱਗਣ ਤੇ ਮਾਰਕੀਟ ਦੇ ਦੁਕਾਨਦਾਰਾ ਵਲੋਂ ਕੀਰਤ ਸਿੰਘ ਸੇਹਰਾ ਦੀ ਅਗਵਾਈ ਹੇਠ ਹਾਕਮ ਸਿੰਘ, ਭੀਮ ਸਿੰਘ ਗੁਰਚਰਨ ਸਿੰਘ,ਗੋਪਾਲ,ਅਮੀਤ,ਭਜਨ ਸਿੰਘ ਸੱਮੀ,ਦਿਨੇਸ਼ ਕੁਮਾਰ,ਰਿੰਕੂ,ਸੁੱਖੀ ਭਾਦਕ,ਬਿਰਜਲਾਲ ਵਲੋਂ ਹਾਰ ਅਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਉਹ ਧੰਨਵਾਦੀ ਹਨ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਦਿੱਲੀ,ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ,ਮਨੀਸ਼ ਸਿਸੋਦੀਆ ਜੀ ਪ੍ਰਭਾਰੀ ਆਮ ਆਦਮੀ ਪੰਜਾਬ ਅਤੇ ਸਾਬਕਾ ਉਪ ਮੁੱਖ ਮੰਤਰੀ ਦਿੱਲੀ,ਅਮਨ ਅਰੋੜਾ ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਜਿਨਾਂ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਮੈਨੂੰ ਜਿਲਾ ਪ੍ਰਧਾਨ ਦਿਹਾਤੀ ਟ੍ਰੇਡ ਵਿੰਗ ਦੀ ਜਿੰਮੇਵਾਰੀ।ਉਨਾਂ ਕਿਹਾ ਕੀ ਉਹ ਪਾਰਟੀ ਵਲੋਂ ਲਗਾਈ ਡਿਊਟੀ ਨੂੰ ਤਨ,ਮਨ,ਧਨ ਨਾਲ ਦਿਨ ਰਾਤ ਪਾਰਟੀ ਦੀ ਸੇਵਾ ਕਰਕੇ ਨਿਭਾਉਣਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਡਾਹਰਾ, ਇੰਦੂ ਡਾਹਰਾ,ਸੁਰਿੰਦਰ ਸਿੰਘ ਬੰਟੀ ਖਾਨਪੁਰ,ਦਲਿਤ ਨੇਤਾ ਸੁਖਜਿੰਦਰ ਸੁੱਖੀ, ਬਿਕਰਮਜੀਤ ਸਿੰਘ ਨਲਾਸ ਰੋਡ,ਬਿਕਰਮਜੀਤ ਸਿੰਘ ਖਾਨਪੁਰ,ਕਿਸਾਨ ਆਗੂ ਰਵਿੰਦਰਪਾਲ ਸਿੰਘ ਬਿੰਦਰਾ,ਗੁਰਮੀਤ ਸਿੰਘ ਘੁਮਾਣਾ ਹਾਜ਼ਰ ਸਨ।